CM ਮਾਨ ਨੇ ਖ਼ੁਸ਼ ਕਰ ਦਿੱਤੇ ਪੰਜਾਬ ਦੇ ਨੌਜਵਾਨ, ਤੁਸੀਂ ਵੀ ਸੁਣੋ ਕੀ ਕੀਤਾ ਵੱਡਾ ਐਲਾਨ (ਵੀਡੀਓ)

Monday, Oct 02, 2023 - 04:04 PM (IST)

CM ਮਾਨ ਨੇ ਖ਼ੁਸ਼ ਕਰ ਦਿੱਤੇ ਪੰਜਾਬ ਦੇ ਨੌਜਵਾਨ, ਤੁਸੀਂ ਵੀ ਸੁਣੋ ਕੀ ਕੀਤਾ ਵੱਡਾ ਐਲਾਨ (ਵੀਡੀਓ)

ਪਟਿਆਲਾ (ਰਮਨਦੀਪ ਸੋਢੀ) : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਇੱਥੇ ਸੂਬਾ ਪੱਧਰੀ ਸਮਾਰੋਹ 'ਚ ਸ਼ਿਰੱਕਤ ਕੀਤੀ ਗਈ। ਇਸ ਮੌਕੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਵੀ ਮੌਜੂਦ ਰਹੇ। ਸਮਾਰੋਹ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਅੱਜ ਇਤਿਹਾਸਕ ਦਿਨ ਹੈ ਕਿਉਂਕਿ ਅੱਜ ਤੋਂ ਪੰਜਾਬ 'ਚ ਸਿਹਤ ਕ੍ਰਾਂਤੀ ਸ਼ੁਰੂ ਹੋ ਰਹੀ ਹੈ। ਚੋਣਾਂ ਵੇਲੇ ਅਸੀ ਲੋਕਾਂ ਨੂੰ ਜੋ ਗਾਰੰਟੀਆਂ ਦਿੱਤੀਆਂ ਸੀ, ਉਨ੍ਹਾਂ ਨੂੰ ਇਕ-ਇਕ ਕਰਕੇ ਪੂਰਾ ਕਰ ਰਹੇ ਹਾਂ। ਪੰਜਾਬ ਦੇ ਨੌਜਵਾਨਾਂ ਲਈ ਵੱਡਾ ਐਲਾਨ ਕਰਦਿਆਂ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਅਸੀਂ ਪੰਜਾਬ ਦੇ ਨੌਜਵਾਨਾਂ ਨੂੰ ਬਹੁਤ ਸ਼ਾਨਦਾਰ ਬੱਸਾਂ ਆਫਰ ਕਰਾਂਗੇ। ਨੌਜਵਾਨਾਂ ਨੂੰ 2000-3000 ਬੱਸਾਂ ਸਪਾਂਸਰ ਕੀਤੀਆਂ ਜਾਣਗੀਆਂ। 4-4 ਮੁੰਡੇ ਮਿਲ ਕੇ ਇਕ ਬੱਸ ਲੈ ਸਕਣਗੇ ਅਤੇ ਅਸੀਂ ਕੋਈ ਵਿਆਜ ਵੀ ਨਹੀਂ ਮੰਗਦੇ।

ਇਹ ਵੀ ਪੜ੍ਹੋ : ਪੰਜਾਬ ਦੇ 38 ਲੱਖ ਸਮਾਰਟ ਰਾਸ਼ਨ ਕਾਰਡ ਧਾਰਕਾਂ ਲਈ ਜ਼ਰੂਰੀ ਖ਼ਬਰ, ਫਿਰ ਸ਼ੁਰੂ ਹੋਵੇਗਾ ਇਹ ਕੰਮ

ਮੁੱਖ ਮੰਤਰੀ ਮਾਨ ਨੇ ਕਿਹਾ ਕਿ ਜਦੋਂ ਨੌਜਵਾਨਾਂ ਦਾ ਕੰਮ ਕਾਰ ਚੱਲ ਪਵੇ ਤਾਂ ਉਹ ਉਸ ਸਮੇਂ ਬੱਸਾਂ ਦੇ ਪੈਸੇ ਵਾਪਸ ਕਰ ਦੇਣ ਅਤੇ ਬੱਸਾਂ ਆਪਣੇ ਨਾਂ ਕਰਵਾ ਲੈਣ। ਉਨ੍ਹਾਂ ਕਿਹਾ ਕਿ ਹੁਣ ਉਹ ਸਮਾਂ ਲੰਘ ਗਿਆ ਕਿ ਮੁੱਖ ਮੰਤਰੀ ਬਣ ਕੇ ਮਹਿਲਾਂ ਦੇ ਦਰਵਾਜ਼ੇ ਅੰਦਰੋਂ ਬੰਦ ਕਰ ਲਓ, ਇੱਥੇ ਆਮ ਆਦਮੀ ਪਾਰਟੀ ਹਵਾ ਦੇ ਰੁਖ ਪਲਟਣਾ ਜਾਣਦੀ ਹੈ ਅਤੇ ਅਸੀਂ ਤੁਹਾਨੂੰ ਕੰਮ ਕਰਕੇ ਦਿਖਾਵਾਂਗੇ। ਮੁੱਖ ਮੰਤਰੀ ਮਾਨ ਨੇ ਐਲਾਨ ਕਰਦਿਆਂ ਕਿਹਾ ਕਿ ਅਗਲੇ ਸਾਲ ਝੋਨੇ ਦੇ ਸੀਜ਼ਨ ਤੋਂ ਪਹਿਲਾਂ 70-75 ਫ਼ੀਸਦੀ ਪਾਣੀ ਕੱਸੀਆਂ ਤੋਂ ਆਵੇਗਾ, ਜਿਹੜਾ ਕਿ ਇੰਨੇ ਸਾਲਾਂ ਦੌਰਾਨ ਕਿਸਾਨਾਂ ਨੂੰ ਨਹੀਂ ਮਿਲਿਆ ਸੀ। ਅਸੀਂ ਪਿਛਲੇ ਡੇਢ ਸਾਲ ਦੌਰਾਨ 37 ਹਜ਼ਾਰ ਤੋਂ ਜ਼ਿਆਦਾ ਨੌਕਰੀਆਂ ਪੰਜਾਬ ਦੇ ਨੌਜਵਾਨਾਂ ਨੂੰ ਦੇ ਚੁੱਕੇ ਹਾਂ।

ਇਹ ਵੀ ਪੜ੍ਹੋ : ਤੁਸੀਂ ਵੀ Driving Licence ਬਣਾਉਣ ਬਾਰੇ ਸੋਚ ਰਹੇ ਹੋ ਤਾਂ ਇਹ ਖ਼ਬਰ ਜ਼ਰੂਰ ਪੜ੍ਹ ਲਓ

ਮਾਤਾ ਕੌਸ਼ੱਲਿਆ ਹਸਪਤਾਲ ਲਈ 550 ਕਰੋੜ ਰੁਪਏ ਜਾਰੀ ਕਰ ਦਿੱਤੇ ਹਨ। ਜੇਕਰ ਮੁਹੱਲਾ ਕਲੀਨਿਕਾਂ 'ਚ ਇਲਾਜ ਨਹੀਂ ਹੁੰਦਾ ਅਤੇ ਬੀਮਾਰੀ ਵੱਡੀ ਹੈ ਤਾਂ ਜ਼ਿਲ੍ਹਾ ਹਸਪਤਾਲ ਇੰਨੇ ਵਧੀਆ ਬਣਾਵਾਂਗੇ ਕਿ ਮਰਜ਼ੀ ਤੁਹਾਡੀ ਹੋਵੇਗੀ ਕਿ ਤੁਸੀਂ ਇਲਾਜ ਕਿੱਥੇ ਕਰਵਾਉਣਾ ਹੈ। ਡਾਕਟਰਾਂ ਦੀ ਕਾਬਲੀਅਤ ਅਤੇ ਮਸ਼ੀਨਾਂ ਦੀ ਕੋਈ ਕਮੀ ਨਹੀਂ ਹੋਵੇਗੀ। ਉਨ੍ਹਾਂ ਕਿਹਾ ਕਿ ਪਟਿਆਲਾ 'ਚ ਹਰ ਕਿਸੇ ਕਿਸਮ ਦਾ ਕਾਲਜ ਹੈ ਅਤੇ ਇਲਾਜ ਵੀ ਬਹੁਤ ਹੈ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਨੀਅਤ ਭਰੀ ਹੋਵੇ ਤਾਂ ਖ਼ਜ਼ਾਨਾ ਕਦੇ ਖ਼ਾਲੀ ਨਹੀਂ ਰਹਿੰਦਾ। ਉਨ੍ਹਾਂ ਨੇ ਲੋਕਾਂ ਨੂੰ ਗਾਰੰਟੀ ਦਿੱਤੀ ਕਿ ਪੰਜਾਬ ਦੇ ਹੱਕਾਂ ਲਈ ਕਦੇ ਵੀ ਗਰਦਨ ਨਹੀਂ ਝੁਕਾਉਣੀ। ਅਸੀਂ ਉਹ ਗਾਰੰਟੀਆਂ ਵੀ ਪੂਰੀਆਂ ਕਰ ਰਹੇ ਹਨ, ਜਿਹੜੀਆਂ ਲਿਖੀਆਂ ਹੀ ਨਹੀਂ ਸੀ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਸਾਡੀ ਇਕੋ ਹੀ ਮਕਸਦਾ ਹੈ ਹੱਸਦਾ-ਖੇਡਦਾ, ਰੰਗਲਾ ਪੰਜਾਬ ਬਣਾਉਣਾ ਅਤੇ ਇਸ ਦੇ ਲਈ ਜਨਤਾ ਦਾ ਸਹਿਯੋਗ ਚਾਹੀਦਾ ਹੈ। 

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

 


author

Babita

Content Editor

Related News