CM ਮਾਨ ਦੀ ਅਪੀਲ ਦਾ ਅਸਰ, ਸਤੌਜ ’ਚ 10 ਏਕੜ ਪੰਚਾਇਤੀ ਜ਼ਮੀਨ ਤੋਂ ਵਿਅਕਤੀਆਂ ਨੇ ਛੱਡਿਆ ਨਾਜਾਇਜ਼ ਕਬਜ਼ਾ

Sunday, May 08, 2022 - 09:18 PM (IST)

CM ਮਾਨ ਦੀ ਅਪੀਲ ਦਾ ਅਸਰ, ਸਤੌਜ ’ਚ 10 ਏਕੜ ਪੰਚਾਇਤੀ ਜ਼ਮੀਨ ਤੋਂ ਵਿਅਕਤੀਆਂ ਨੇ ਛੱਡਿਆ ਨਾਜਾਇਜ਼ ਕਬਜ਼ਾ

ਸੰਗਰੂਰ (ਵਿਜੈ ਕੁਮਾਰ ਸਿੰਗਲਾ) : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ਹੇਠ ਸੂਬੇ ’ਚ ਸਰਕਾਰੀ ਜ਼ਮੀਨਾਂ ਤੋਂ ਕਬਜ਼ੇ ਛੁਡਵਾਉਣ ਦੀ ਆਰੰਭੀ ਮੁਹਿੰਮ ਦੇ ਸਾਰਥਕ ਨਤੀਜੇ ਸਾਹਮਣੇ ਆਉਣ ਲੱਗ ਪਏ ਹਨ। ਮੁੱਖ ਮੰਤਰੀ ਦੀ ਲੋਕ-ਪੱਖੀ ਸੋਚ ਤੋਂ ਪ੍ਰਭਾਵਿਤ ਹੁੰਦਿਆਂ ਉਨ੍ਹਾਂ ਦੇ ਜੱਦੀ ਪਿੰਡ ਸਤੌਜ ਵਿਖੇ ਕਰੀਬ 9 ਏਕੜ ਵਾਹੀਯੋਗ ਅਤੇ 1 ਏਕੜ ਗੈਰ ਵਾਹੀਯੋਗ ਜ਼ਮੀਨ ਤੋਂ ਵਿਅਕਤੀਆਂ ਨੇ ਆਪਣੀ ਸਹਿਮਤੀ ਨਾਲ ਨਾਜਾਇਜ਼ ਕਬਜ਼ਾ ਛੱਡ ਕੇ ਕੁਲ 10 ਏਕੜ 2 ਕਨਾਲ 12 ਮਰਲੇ ਜ਼ਮੀਨ ਪੰਚਾਇਤ ਦੇ ਸਪੁਰਦ ਕਰ ਦਿੱਤੀ ਹੈ।

ਇਹ ਵੀ ਪੜ੍ਹੋ : ਸ਼੍ਰੋਮਣੀ ਕਮੇਟੀ ਦਾ ਪ੍ਰਬੰਧ ਗੁਰੂ ਗ੍ਰੰਥ ਸਾਹਿਬ ਦਾ ਹੁਕਮ ਮੰਨਣ ਵਾਲਿਆਂ ਹੱਥ ਹੋਵੇ : ਕੁਲਤਾਰ ਸੰਧਵਾਂ

ਇਸ ਬਾਰੇ ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਵਰਜੀਤ ਵਾਲੀਆ ਨੇ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ਅਤੇ ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਦੀ ਅਗਵਾਈ ਹੇਠ ਜ਼ਿਲ੍ਹਾ ਸੰਗਰੂਰ ਦੇ ਪਿੰਡਾਂ ਦੀ ਵਾਹੀਯੋਗ ਅਤੇ ਗੈਰ ਵਾਹੀਯੋਗ ਜ਼ਮੀਨ ਨੂੰ ਸੌ ਫੀਸਦੀ ਨਾਜਾਇਜ਼ ਕਬਜ਼ਾ ਮੁਕਤ ਕਰਨ ਲਈ ਯੋਜਨਾਬੱਧ ਤਰੀਕੇ ਨਾਲ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਦੀ ਅਪੀਲ ਤੋਂ ਪ੍ਰਭਾਵਿਤ ਹੋ ਕੇ ਪਿੰਡ ਸਤੌਜ ਦੇ ਵਸਨੀਕ ਦਰਵਾਰਾ ਸਿੰਘ, ਭੋਲਾ ਸਿੰਘ, ਸ਼ਮਸ਼ੇਰ ਸਿੰਘ, ਅਮਰੀਕ ਸਿੰਘ ਅਤੇ ਅਸ਼ੋਕ ਕੁਮਾਰ ਨੇ 5 ਏਕੜ ਵਾਹੀਯੋਗ, ਲਾਭ ਕੌਰ ਨੇ 2 ਏਕੜ 4 ਕਨਾਲ, ਤੇਜੀ ਸਿੰਘ ਨੇ 1 ਕਨਾਲ 12 ਮਰਲੇ, ਜਸਵੀਰ ਸਿੰਘ, ਗੁਰਤੇਜ ਸਿੰਘ, ਗੁਰਦੀਪ ਸਿੰਘ ਅਤੇ ਲੱਖੀ ਸਿੰਘ ਨੇ 1 ਏਕੜ 4 ਕਨਾਲ ਵਾਹੀਯੋਗ ਜ਼ਮੀਨ, ਜਦਕਿ ਮੁਖਤਿਆਰ ਸਿੰਘ ਅਤੇ ਗੁਰਚਰਨ ਸਿੰਘ ਨੇ 1 ਏਕੜ 1 ਕਨਾਲ ਪਾਰਕ ਵਾਲੀ ਗੈਰ ਵਾਹੀਯੋਗ ਜ਼ਮੀਨ ਤੋਂ ਨਾਜਾਇਜ਼ ਕਬਜ਼ਾ ਛੱਡ ਦਿੱਤਾ ਹੈ।

ਇਹ ਵੀ ਪੜ੍ਹੋ : CM ਭਗਵੰਤ ਮਾਨ ਤੋਂ ਝੋਨੇ ਦੀ ਲਵਾਈ ਨੂੰ ਲੈ ਕੇ MP ਗੁਰਜੀਤ ਔਜਲਾ ਨੇ ਕੀਤੀ ਇਹ ਮੰਗ

ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਵਿਨੀਤ ਸ਼ਰਮਾ ਨੇ ਦੱਸਿਆ ਕਿ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵੱਲੋਂ ਨਾਜਾਇਜ਼ ਕਬਜ਼ਿਆਂ ਵਿਰੁੱਧ ਕਾਰਵਾਈ ਕਰਨ ਦੀ ਹਦਾਇਤ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਵਿਅਕਤੀਆਂ ਵੱਲੋਂ ਪੰਚਾਇਤੀ ਜ਼ਮੀਨ ਉੱਤੇ ਕੀਤੇ ਨਾਜਾਇਜ਼ ਕਬਜ਼ਿਆਂ ਨੂੰ ਆਪਣੀ ਸਹਿਮਤੀ ਨਾਲ ਛੱਡ ਕੇ ਸਰਪੰਚ ਕਿਰਨਪਾਲ ਕੌਰ, ਪੰਚਾਇਤ ਸਕੱਤਰ ਪ੍ਰੀਤਮ ਸਿੰਘ ਤੇ ਹੋਰਾਂ ਦੀ ਹਾਜ਼ਰੀ ਵਿਚ ਪੰਚਾਇਤ ਨੂੰ ਸੌਂਪਿਆ ਗਿਆ। ਇਸ ਮੌਕੇ ਸੰਮਤੀ ਪਟਵਾਰੀ ਜਗਸੀਰ ਸਿੰਘ, ਬੀ.ਡੀ.ਪੀ.ਓ. ਸੁਨਾਮ ਜਸਵਿੰਦਰ ਸਿੰਘ ਬੱਗਾ ਵੀ ਹਾਜ਼ਰ ਸਨ।


author

Manoj

Content Editor

Related News