20 ਜੂਨ ਨੂੰ ਜਲੰਧਰ ਆਉਣਗੇ CM ਕੇਜਰੀਵਾਲ ਤੇ CM ਭਗਵੰਤ ਮਾਨ, 'ਆਪ' ਲੀਡਰਸ਼ਿਪ ਵੀ ਰਹੇਗੀ ਮੌਜੂਦ

06/10/2023 6:39:29 PM

ਜਲੰਧਰ (ਵੈੱਬ ਡੈਸਕ, ਧਵਨ)- 21 ਜੂਨ ਨੂੰ ਦੇਸ਼ਭਰ ਕੌਮਾਂਤਰੀ ਯੋਗ ਦਿਵਸ ਮਨਾਇਆ ਜਾ ਰਿਹਾ ਹੈ। ਉਥੇ ਹੀ ਯੋਗ ਦਿਵਸ ਦੇ ਇਕ ਦਿਨ ਪਹਿਲਾਂ ਆਮ ਆਦਮੀ ਪਾਰਟੀ ਵੀ 20 ਜੂਨ ਨੂੰ ਜਲੰਧਰ ਸਥਿਤ ਪੰਜਾਬ ਪੁਲਸ ਦੀ ਪੀ. ਏ. ਪੀ. ਗਰਾਊਂਡ ਵਿਚ ਯੋਗ ਦਿਵਸ ਮਨਾਏਗੀ। 'ਆਪ' ਦਾ ਇਹ ਪ੍ਰੋਗਰਾਮ ਪੀ. ਐੱਮ. ਨਰਿੰਦਰ ਮੋਦੀ ਦੇ ਮੱਧ ਪ੍ਰਦੇਸ਼ ਵਿਚ ਆਯੋਜਿਤ ਪ੍ਰੋਗਰਾਮ ਤੋਂ ਇਕ ਦਿਨ ਪਹਿਲਾਂ ਕੀਤਾ ਜਾ ਰਿਹਾ ਹੈ। ਇਸ ਯੋਗ ਅਭਿਆਸ ਵਿਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਮਾਨ ਸਮੇਤ ਸਾਰੇ ਕੈਬਨਿਟ ਮੰਤਰੀ, ਵਿਧਾਇਕ, ਸੰਸਦ ਮੈਂਬਰ ਅਤੇ ਆਮ ਆਦਮੀ ਪਾਰਟੀ ਦੇ ਹਾਈਕਮਾਨ ਦੇ ਸੀਨੀਅਕ ਨੇਤਾ ਯੋਗ ਕਰਨ ਲਈ ਜਲੰਧਰ ਪਹੁੰਚਣਗੇ। 

ਇਹ ਵੀ ਪੜ੍ਹੋ-ਖ਼ਤਰੇ 'ਚ ਜਲੰਧਰ! ਟਰੱਕਾਂ 'ਚੋਂ ਸ਼ਰੇਆਮ ਚੋਰੀ ਹੋ ਰਹੀ ਰਸੋਈ ਗੈਸ, ਕਿਸੇ ਸਮੇਂ ਵੀ ਵਾਪਰ ਸਕਦੈ ਵੱਡਾ ਹਾਦਸਾ

ਦੱਸਿਆ ਜਾ ਰਿਹਾ ਹੈ ਕਿ ਪ੍ਰੋਗਰਾਮ ਵਿਚ 15 ਹਜ਼ਾਰ ਦੇ ਕਰੀਬ ਲੋਕਾਂ ਨੂੰ ਯੋਗ ਅਭਿਆਸ ਕਰਵਾਉਣ ਦੀ ਯੋਜਨਾ ਅਤੇ ਵਿਵਸਥਾ ਕੀਤੀ ਜਾ ਰੀਹ ਹੈ। 20 ਜੂਨ ਤੋਂ 5 ਹੋਰ ਸ਼ਹਿਰਾਂ ਵਿਚ ਯੋਗ ਕਲਾਸਾਂ ਲਾਂਚ ਕੀਤੀਆਂ ਜਾਣਗੀਆਂ, ਇਨ੍ਹਾਂ ਵਿਚ ਜਲੰਧਰ ਸਿਟੀ, ਮੋਹਾਲੀ, ਹੁਸ਼ਿਆਰਪੁਰ, ਬਠਿੰਡਾ ਅਤੇ ਸੰਗਰੂਰ ਸ਼ਾਮਲ ਹਨ। ਗੁਰੂ ਰਵਿਦਾਸ ਆਯੁਰਵੇਦ ਯੂਨੀਵਰਸਿਟੀ ਦੇ ਤਹਿਤ ਸੀ. ਐੱਮ. ਦੀ ਯੋਗਸ਼ਾਲਾ ਦੇ ਅਧੀਨ ਹੋਣ ਵਾਲੇ ਪ੍ਰੋਗਰਾਮ ਲਈ ਸੂਬਾ ਸਰਕਾਰ ਨੇ ਵਿਸ਼ੇਸ਼ ਤੌਰ 'ਤੇ ਸਬੰਧਤ ਪ੍ਰੋਗਰਾਮ ਲਈ ਕਮਲੇਸ਼ ਕੁਮਾਰ ਮਿਸ਼ਰ ਅਤੇ ਅਮਰੇਸ਼ ਝਾ ਨੂੰ ਯੋਗ ਸਲਾਹਕਾਰ ਦੇ ਤੌਰ 'ਤੇ ਨਿਯੁਕਤ ਕੀਤਾ ਹੈ। 

ਇਹ ਵੀ ਪੜ੍ਹੋ- ਪੰਜਾਬ ਕੈਬਨਿਟ 'ਚ ਚਿੱਟ ਫੰਡ ਕੰਪਨੀਆਂ ਖ਼ਿਲਾਫ਼ ਸਖ਼ਤੀ ਤੇ ਨਵੀਆਂ ਭਰਤੀਆਂ ਸਣੇ ਕਈ ਫ਼ੈਸਲਿਆਂ 'ਤੇ ਲੱਗੀ ਮੋਹਰ

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।

ਪੰਜਾਬ ਅਤੇ ਦੇਸ਼ ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ https://t.me/onlinejagbani


shivani attri

Content Editor

Related News