CM ਚਿਹਰੇ ’ਤੇ ਕੇਜਰੀਵਾਲ ਦਾ ਵੱਡਾ ਬਿਆਨ, ਕਿਹਾ ‘ਪੰਜਾਬ ਤੋਂ ਹੋਵੇਗਾ CM ਉਮੀਦਵਾਰ, ਮੈਂ ਦਿੱਲੀ ਸੰਭਾਲਾਂਗਾ’ (ਵੀਡੀਓ)
Thursday, Nov 25, 2021 - 12:38 PM (IST)
ਜਲੰਧਰ (ਬਿਊਰੋ) - ਜਗਬਾਣੀ ਨਾਲ ਗੱਲਬਾਤ ਕਰਦੇ ਹੋਏ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪੰਜਾਬ ਦੇ ਮੁੱਖ ਮੰਤਰੀ ਚਿਹਰੇ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ। ਕੇਜਰੀਵਾਲ ਨੇ ਕਿਹਾ ਕਿ ਹੁਣ ਤੱਕ ਕਿਸੇ ਵੀ ਪਾਰਟੀ ਨੇ ਆਪਣੇ ਸੀ. ਐੱਮ. ਚਿਹਰੇ ਦਾ ਐਲਾਨ ਨਹੀਂ ਕੀਤਾ ਹੈ। ਉਨ੍ਹਾਂ ਮੁਤਾਬਕ ਜਦੋਂ ਸੀ. ਐੱਮ. ਉਮੀਦਵਾਰ ਦਾ ਐਲਾਨ ਹੋ ਜਾਂਦਾ ਹੈ ਤਾਂ ਪਾਰਟੀ ਦੀ ਲਹਿਰ ਹਮੇਸ਼ਾ ਉੱਪਰ ਵੱਲ ਜਾਣੀ ਚਾਹੀਦੀ ਹੈ। ਇਸ ਲਈ ਅਸੀਂ ਛੇਤੀ ਸੀ. ਐੱਮ. ਚਿਹਰੇ ਦਾ ਐਲਾਨ ਕਰਾਂਗੇ, ਜੋ ਪੰਜਾਬ ਤੋਂ ਹੀ ਹੋਵੇਗਾ।
ਪੜ੍ਹੋ ਇਹ ਵੀ ਖ਼ਬਰ - 10 ਦਿਨ ਪਹਿਲਾਂ ਲਾਪਤਾ ਹੋਏ ਨੌਜਵਾਨ ਦੀ ਲਾਸ਼ ਨਹਿਰ ’ਚੋਂ ਬਰਾਮਦ, ਘਰ ’ਚ ਪਿਆ ‘ਚੀਕ-ਚਿਹਾੜਾ’
ਮੈਂ ਦਿੱਲੀ ਸੰਭਾਲਾਂਗਾ - ਕੇਜਰੀਵਾਲ
ਕੇਜਰੀਵਾਲ ਨੇ ਸਪੱਸ਼ਟ ਕੀਤਾ ਕਿ ਉਨ੍ਹਾਂ ਦਾ ਪੰਜਾਬ ਦਾ ਮੁੱਖ ਮੰਤਰੀ ਬਣਨ ਦਾ ਕੋਈ ਇਰਾਦਾ ਨਹੀਂ ਹੈ, ਕਿਉਂਕਿ ਉਨ੍ਹਾਂ ’ਤੇ ਦਿੱਲੀ ਦੇ ਲੋਕਾਂ ਨੇ ਭਰੋਸਾ ਕੀਤਾ ਹੈ। ਇਸ ਲਈ ਉਹ ਦਿੱਲੀ ਸੰਭਾਲਣਗੇ ਅਤੇ ਪੰਜਾਬ ’ਚ ਉਨ੍ਹਾਂ ਦੀ ਲੀਡਰਸ਼ਿਪ ਸਰਕਾਰ ਨੂੰ ਸੰਭਾਲੇਗੀ। ਗਾਰੰਟੀਆਂ ’ਤੇ ਸਿਰਫ਼ ਆਪਣੇ ਨਾਂ ਦਾ ਦਾਅਵਾ ਠੋਕਣ ਦੇ ਸਵਾਲ ’ਤੇ ਕੇਜਰੀਵਾਲ ਨੇ ਜਵਾਬ ਦਿੱਤਾ ਕਿ ਮੈਂ ਲੋਕਾਂ ਨੂੰ ਆਪਣੇ ਵਾਅਦੇ ਪੂਰੇ ਕਰ ਕੇ ਦਿਖਾਏ ਹਨ। ਇਸ ਲਈ ਲੋਕ ਮੇਰੇ ’ਤੇ ਯਕੀਨ ਕਰਦੇ ਹਨ। ਇਹੀ ਕਾਰਨ ਹੈ ਕਿ ਸਾਡੇ ਐਲਾਨ ’ਤੇ ਕੇਜਰੀਵਾਲ ਦੀ ਗਾਰੰਟੀ ਲਿਖਿਆ ਗਿਆ ਹੈ।
ਪੜ੍ਹੋ ਇਹ ਵੀ ਖ਼ਬਰ - ਦੁਖ਼ਦ ਖ਼ਬਰ : ਸਕੂਲ ਤੋਂ ਲਾਪਤਾ ਵਿਦਿਆਰਥੀ ਦੀ 5 ਦਿਨਾਂ ਬਾਅਦ ਸਿਧਵਾਂ ਨਹਿਰ ’ਚੋਂ ਤੈਰਦੀ ਹੋਈ ਮਿਲੀ ਲਾਸ਼
ਕਾਂਗਰਸ ਦੇ 25 ਵਿਧਾਇਕ ਅਤੇ 3 ਸੰਸਦ ਮੈਂਬਰ ਮੇਰੇ ਸੰਪਰਕ ’ਚ
ਪਾਰਟੀ ਛੱਡਣ ਵਾਲੇ ਵਿਧਾਇਕਾਂ ’ਤੇ ਕੇਜਰੀਵਾਲ ਨੇ ਕਿਹਾ ਕਿ ਜਿਨ੍ਹਾਂ ਨੂੰ ਟਿਕਟ ਨਹੀਂ ਮਿਲਦੀ, ਉਹ ਅਕਸਰ ਪਾਰਟੀ ਛੱਡ ਦਿੰਦੇ ਹਨ। ਮੈਨੂੰ ਹਾਸਾ ਆਉਂਦਾ ਹੈ, ਜਦੋਂ ਸੀ.ਐੱਮ. ਚੰਨੀ ਬੋਲਦੇ ਹਨ ਕਿ ‘ਆਪ’ ਦੇ ਕਈ ਵਿਧਾਇਕ ਕਾਂਗਰਸ ’ਚ ਆ ਗਏ ਹਨ। ਮੈਂ ਉਨ੍ਹਾਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਕਾਂਗਰਸ ਦੇ 25 ਵਿਧਾਇਕ ਅਤੇ 3 ਸੰਸਦ ਮੈਂਬਰ ਮੇਰੇ ਸੰਪਰਕ ’ਚ ਹਨ ਪਰ ਮੈਂ ਕਾਂਗਰਸ ਦਾ ਕੂੜਾ ਨਹੀਂ ਚੁੱਕਣਾ ਹੈ। ਕੇਜਰੀਵਾਲ ਦਾ ਮੰਨਣਾ ਹੈ ਕਿ ਇਹ ਗੰਦੀ ਸਿਆਸਤ ਹੈ, ਜੋ ਨਹੀਂ ਹੋਣੀ ਚਾਹੀਦੀ।
ਪੜ੍ਹੋ ਇਹ ਵੀ ਖ਼ਬਰ - ਬਟਾਲਾ ਨੇੜੇ ਵਾਪਰਿਆ ਦਿਲ-ਕੰਬਾਊ ਹਾਦਸਾ: ਕਾਰ ਦੇ ਉੱਡੇ ਚੀਥੜੇ, ਵਿਆਹ ਤੋਂ ਪਰਤੇ ਇਕੋ ਪਰਿਵਾਰ ਦੇ 3 ਜੀਆਂ ਦੀ ਮੌਤ
ਸਾਡਾ ਮੁਕਾਬਲਾ ਕਿਸੇ ਨਾਲ ਨਹੀਂ, ਲੋਕ ਮਨ ਬਣਾ ਚੁੱਕੇ ਹਨ
2022 ਦੀਆਂ ਵਿਧਾਨ ਸਭਾ ਚੋਣਾਂ ’ਤੇ ਬੋਲਦੇ ਹੋਏ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਦਾ ਮੁਕਾਬਲਾ ਪੰਜਾਬ ’ਚ ਕਿਸੇ ਵੀ ਪਾਰਟੀ ਨਾਲ ਨਹੀਂ ਹੈ। ਫਿਰ ਭਾਵੇਂ ਉਹ ਕਾਂਗਰਸ, ਅਕਾਲੀ ਦਲ ਜਾਂ ਕੈਪਟਨ ਅਮਰਿੰਦਰ ਸਿੰਘ ਦੀ ਬਣਨ ਜਾ ਰਹੀ ਪਾਰਟੀ ਨਾਲ ਹੋਵੇ। ਆਮ ਆਦਮੀ ਪਾਰਟੀ ਲਈ ਪੰਜਾਬ ਦੇ ਲੋਕ ਪਹਿਲਾਂ ਤੋਂ ਹੀ ਮਨ ਬਣਾ ਚੁੱਕੇ ਹਨ। ਅਸੀਂ ਲੋਕਾਂ ਦੀਆਂ ਉਮੀਦਾਂ ’ਤੇ ਖਰੇ ਉਤਰਨ ਲਈ ਕੰਮ ਕਰ ਰਹੇ ਹਾਂ ਅਤੇ ਮੈਨੂੰ ਪੂਰੀ ਉਮੀਦ ਹੈ ਕਿ ਪੰਜਾਬ ਦੇ ਲੋਕ ਇਸ ਵਾਰ ‘ਆਪ’ ਨੂੰ ਬਹੁਮਤ ਨਾਲ ਸੱਤਾ ’ਚ ਲਿਆਉਣਗੇ।
ਪੜ੍ਹੋ ਇਹ ਵੀ ਖ਼ਬਰ - ਖਹਿਰਾ ਨੇ ਚੁੱਕੇ ਸਵਾਲ, ਕਿਹਾ ‘7 ਸਾਲ ’ਚ BJP ਦੇ ਕਿਸੇ ਆਗੂ ’ਤੇ ED, CBI, Income Tax ਨੇ ਨਹੀਂ ਕੀਤੀ ਕੋਈ ਜਾਂਚ’
ਨੋਟ- ਇਸ ਖ਼ਬਰ ਦੇ ਸਬੰਧ ’ਚ ਕੁਮੈਂਟ ਕਰਕੇ ਦਿਓ ਆਪਣਾ ਸੁਝਾਅ