ਕੈਪਟਨ ਦੀ ਕਾਂਗਰਸ ''ਚ ਵਾਪਸੀ ਨੂੰ ਲੈ ਕੇ ਸਾਬਕਾ CM ਭੁਪਿੰਦਰ ਹੁੱਡਾ ਦਾ ਵੱਡਾ ਬਿਆਨ

Thursday, Jun 04, 2026 - 03:00 PM (IST)

ਕੈਪਟਨ ਦੀ ਕਾਂਗਰਸ ''ਚ ਵਾਪਸੀ ਨੂੰ ਲੈ ਕੇ ਸਾਬਕਾ CM ਭੁਪਿੰਦਰ ਹੁੱਡਾ ਦਾ ਵੱਡਾ ਬਿਆਨ

ਨੈਸ਼ਨਲ ਡੈਸਕ- ਪੰਜਾਬ ਦੀ ਸਿਆਸਤ 'ਚ ਇਕ ਵਾਰ ਫਿਰ ਵੱਡਾ ਉਲਟਫੇਰ ਹੋਣ ਦੇ ਕਿਆਸ ਲਗਾਏ ਜਾ ਰਹੇ ਹਨ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਕਾਂਗਰਸ 'ਚ ਵਾਪਸੀ ਨੂੰ ਲੈ ਕੇ ਚਰਚਾਵਾਂ ਦਾ ਬਾਜ਼ਾਰ ਗਰਮ ਹੈ। ਇਸ ਦੌਰਾਨ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਦੇ ਇਕ ਬਿਆਨ ਨੇ ਇਨ੍ਹਾਂ ਚਰਚਾਵਾਂ ਨੂੰ ਹੋਰ ਹਵਾ ਦੇ ਦਿੱਤੀ ਹੈ। ਹੁੱਡਾ ਨੇ ਦਾਅਵਾ ਕੀਤਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਉਨ੍ਹਾਂ ਦੇ ਸੰਪਰਕ 'ਚ ਹਨ।

ਭੁਪਿੰਦਰ ਹੁੱਡਾ ਅਤੇ ਕੈਪਟਨ ਅਮਰਿੰਦਰ ਸਿੰਘ ਦੇ ਸਬੰਧ ਕਾਫੀ ਪੁਰਾਣੇ ਅਤੇ ਗੂੜ੍ਹੇ ਹਨ। ਹੁੱਡਾ ਨੇ ਕੈਪਟਨ ਨੂੰ ਕਾਂਗਰਸ ਦਾ ਸੀਨੀਅਰ ਨੇਤਾ ਦੱਸਦਿਆਂ ਸੰਪਰਕ 'ਚ ਹੋਣ ਦੀ ਗੱਲ ਕਹੀ ਹੈ। ਇਸ ਦੇ ਨਾਲ ਹੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪਿਛਲੇ ਕੁਝ ਸਮੇਂ ਤੋਂ ਕਾਂਗਰਸ ਦੀ ਤਾਰੀਫ਼ ਕਰਨਾ ਵੀ ਉਨ੍ਹਾਂ ਦੀ ਵਾਪਸੀ ਦੇ ਸੰਕੇਤ ਵਜੋਂ ਦੇਖਿਆ ਜਾ ਰਿਹਾ ਹੈ। ਸੂਤਰਾਂ ਅਨੁਸਾਰ ਕੈਪਟਨ ਅਮਰਿੰਦਰ ਸਿੰਘ ਭਾਜਪਾ ਦੀ ਕਾਰਜਸ਼ੈਲੀ ਤੋਂ ਖੁਸ਼ ਨਹੀਂ ਹਨ। 

ਉਨ੍ਹਾਂ ਦੀ ਨਾਰਾਜ਼ਗੀ ਦੇ ਮੁੱਖ ਕਾਰਨ ਇਸ ਪ੍ਰਕਾਰ ਹਨ:

ਪ੍ਰਧਾਨ ਦੀ ਚੋਣ 'ਚ ਨਜ਼ਰਅੰਦਾਜ਼ੀ: ਕੈਪਟਨ ਨੇ ਕੇਵਲ ਢਿੱਲੋਂ ਨੂੰ ਪੰਜਾਬ ਭਾਜਪਾ ਦਾ ਪ੍ਰਧਾਨ ਬਣਾਉਣ 'ਤੇ ਇਤਰਾਜ਼ ਜਤਾਇਆ ਸੀ ਅਤੇ ਕਿਹਾ ਸੀ ਕਿ ਇਸ ਫੈਸਲੇ ਲਈ ਉਨ੍ਹਾਂ ਤੋਂ ਕੋਈ ਰਾਏ ਨਹੀਂ ਲਈ ਗਈ।

ਵੱਖਰੀ ਕਾਰਜ ਸੰਸਕ੍ਰਿਤੀ: ਕੈਪਟਨ ਅਨੁਸਾਰ ਕਾਂਗਰਸ 'ਚ ਉਨ੍ਹਾਂ ਦੀ ਸਲਾਹ ਲਈ ਜਾਂਦੀ ਸੀ, ਪਰ ਭਾਜਪਾ 'ਚ ਫੈਸਲੇ ਉੱਪਰੋਂ ਲਏ ਜਾਂਦੇ ਹਨ।

ਨਿੱਜੀ ਦੁੱਖ-ਸੁੱਖ: ਕੈਪਟਨ ਨੇ ਕਿਹਾ ਕਿ ਰਾਹੁਲ ਗਾਂਧੀ ਨੇ ਉਨ੍ਹਾਂ ਦੇ ਜਨਮਦਿਨ ਅਤੇ ਭਰਾ ਦੇ ਦਿਹਾਂਤ 'ਤੇ ਸੋਗ ਸੰਦੇਸ਼ ਭੇਜਿਆ, ਪਰ ਭਾਜਪਾ ਵੱਲੋਂ ਕਿਸੇ ਨੇ ਹਮਦਰਦੀ ਤੱਕ ਪ੍ਰਗਟ ਨਹੀਂ ਕੀਤੀ।

ਗਠਜੋੜ ਦਾ ਮੁੱਦਾ: ਕੈਪਟਨ ਪੰਜਾਬ 'ਚ ਅਕਾਲੀ ਦਲ ਨਾਲ ਗਠਜੋੜ ਦੇ ਪੱਖ 'ਚ ਹਨ, ਜਦਕਿ ਭਾਜਪਾ ਇਕੱਲੇ ਚੋਣ ਲੜਨ ਦੀ ਗੱਲ ਕਰ ਰਹੀ ਹੈ।

ਦੂਜੇ ਪਾਸੇ, ਕੈਪਟਨ ਅਮਰਿੰਦਰ ਸਿੰਘ ਨੇ ਖੁਦ ਇਕ ਇੰਟਰਵਿਊ 'ਚ ਫਿਲਹਾਲ ਕਾਂਗਰਸ 'ਚ ਜਾਣ ਤੋਂ ਇਨਕਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਅੰਦਰੂਨੀ ਤੌਰ 'ਤੇ ਬਹੁਤ ਵੰਡੀ ਹੋਈ ਹੈ ਅਤੇ ਉਸ ਦਾ ਪੰਜਾਬ 'ਚ ਸਰਕਾਰ ਬਣਾਉਣ ਦਾ ਕੋਈ ਚਾਂਸ ਨਹੀਂ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News