‘ਆਪ’ ਦਾ CM ਚੰਨੀ ''ਤੇ ਨਿਸ਼ਾਨਾ, ਕਿਹਾ- ‘ਜਿਸ ਕਿਸਾਨ ਨਾਲ ਫੋਟੋ ਖਿੱਚਵਾਈ ਉਸ ਨੂੰ ਮੁਆਵਜ਼ਾ ਤਾਂ ਦੇ ਦਿਓ’
Friday, Oct 22, 2021 - 04:36 PM (IST)
ਚੰਡੀਗੜ੍ਹ (ਬਿਊਰੋ) - ਆਮ ਆਦਮੀ ਪਾਰਟੀ ਨੇ ਚੰਡੀਗੜ੍ਹ ’ਚ ਪ੍ਰੈੱਸ ਕਾਨਫਰੰਸ ਕਰਦੇ ਹੋਏ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ 'ਤੇ ਵੱਡੇ ਨਿਸ਼ਾਨੇ ਸਾਧੇ ਹਨ। ਦਿੱਲੀ ਦੇ ਰਾਜਿੰਦਰ ਨਗਰ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਰਾਘਵ ਚੱਢਾ ਨੇ ਗੁਲਾਬੀ ਸੁੰਢੀ ਕਾਰਨ ਨਰਮੇ ਦੀ ਤਬਾਹ ਹੋਈ ਫ਼ਸਲ ਦਾ ਕਿਸਾਨਾਂ ਨੂੰ ਮੁਆਵਜ਼ਾ ਨਾ ਦੇਣ ’ਤੇ ਚੰਨੀ ਨੂੰ ਘੇਰਿਆ ਹੈ। ਰਾਘਵ ਚੱਢਾ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਚੰਨੀ ਕੈਮਰੇ ਦੇ ਸ਼ੌਕੀਨ ਅਤੇ ਵਿਗਿਆਪਨਾਂ ਦੇ ਦਿਵਾਨੇ ਹਨ। ਉਹ ਜਿਥੇ ਵੀ ਜਾਂਦੇ ਹਨ, ਲੋਕਾਂ ਨਾਲ ਤਸਵੀਰਾਂ ਖਿੱਚਵਾਉਣ ਲੱਗ ਪੈਂਦੇ ਹਨ, ਜਿਸ ਨੂੰ ਉਹ ਵਾਇਰਲ ਕਰ ਦਿੰਦੇ ਹਨ। ਇਸ ਲਈ ਚੰਨੀ ਨੂੰ ਰਾਘਵ ਚੱਢਾ ਨੇ ਡਰਾਮੇਬਾਜ਼ ਮੁੱਖ ਮੰਤਰੀ ਕਿਹਾ ਹੈ।
ਪੜ੍ਹੋ ਇਹ ਵੀ ਖ਼ਬਰ - ਮੰਗੇਤਰ ਦਾ ਖ਼ੌਫਨਾਕ ਕਾਰਾ: ਜਿਸ ਘਰ ਜਾਣੀ ਸੀ ਡੋਲੀ, ਉਸੇ ਘਰ ਦੀ ਜ਼ਮੀਨ ’ਚੋਂ ਦੱਬੀ ਹੋਈ ਮਿਲੀ ਲਾਪਤਾ ਕੁੜੀ ਦੀ ਲਾਸ਼
ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਬੀਤੇ ਦਿਨੀਂ ਚੰਨੀ ਬਠਿੰਡਾ ਦੇ ਇਕ ਪਿੰਡ ’ਚ ਗਏ ਸਨ, ਜਿਥੇ ਉਹ ਖੇਤਾਂ ’ਚ ਕੰਮ ਵਾਲੇ ਕਿਸਾਨਾਂ ਨਾਲ ਮੁਲਾਕਾਤ ਕਰਦੇ ਹੋਏ ਗਲੇ ਮਿਲੇ। ਕਿਸਾਨ ਨੂੰ ਚੰਨੀ ਨੇ ਤਬਾਹ ਹੋਈ ਨਰਮੇ ਦੀ ਫ਼ਸਲ ਦਾ ਮੁਆਵਜ਼ਾ ਦੇਣ ਦੀ ਗੱਲ ਕਹੀ ਸੀ, ਜੋ ਉਨ੍ਹਾਂ ਨੇ ਅੱਜ ਤੱਕ ਨਹੀਂ ਦਿੱਤਾ। ਰਾਘਵ ਨੇ ਕਿਹਾ ਕਿ ਚੰਨੀ ਨੇ ਜਿਹੜੇ ਕਿਸਾਨ ਨਾਲ ਗਲੇ ਮਿਲ ਕੇ ਉਨ੍ਹਾਂ ਨਾਲ ਵਾਅਦੇ ਕੀਤੇ ਸਨ, ਉਨ੍ਹਾਂ ਨੂੰ ਅੱਜ ਤੱਕ ਚੰਨੀ ਨੇ ਮੁਆਵਜ਼ਾ ਨਹੀਂ ਦਿੱਤਾ, ਜਿਸ ਕਰਕੇ ਉਸ ਕਿਸਾਨ ਨੂੰ ਬਾਕੀ ਦੇ ਕਿਸਾਨ ਗੱਲਾਂ ਸੁਣਾ ਰਹੇ ਹਨ।
ਪੜ੍ਹੋ ਇਹ ਵੀ ਖ਼ਬਰ - ਕਾਂਗਰਸੀ ਵਿਧਾਇਕ ਨੇ ਜਗਰਾਤੇ ’ਚ ਨੌਜਵਾਨ ਨੂੰ ਸ਼ਰੇਆਮ ਜੜ੍ਹੇ ਥੱਪੜ, ਵੀਡੀਓ ਵਾਇਰਲ
ਮੁੱਖ ਮੰਤਰੀ ਚੰਨੀ ਨੂੰ ਡਰਾਮੇਬਾਜ਼ ਮੁੱਖ ਮੰਤਰੀ ਦੱਸਦੇ ਰਾਘਵ ਚੱਢਾ ਨੇ ਕਿਹਾ ਕਿ ਉਹ ਤਸਵੀਰਾਂ ਨਾ ਖਿੱਚਵਾਉਣ ਸਗੋਂ ਉਨ੍ਹਾਂ ਨੂੰ ਮੁਆਵਜ਼ਾ ਦੇਣ। ਚੰਨੀ ਤਸਵੀਰਾਂ ਖਿਚਵਾਉਣ ਦੀ ਥਾਂ ਆਪਣੇ ਕੰਮ ਵੱਲ ਧਿਆਨ ਦੇਣ। ਚੰਨੀ ਨੇ ਕਿਸਾਨ ਨਾਲ ਮੁਲਾਕਾਤ ਦੇ ਵੱਖ-ਵੱਖ ਥਾਵਾਂ ’ਤੇ ਪੋਸਟਰ ਲੱਗਾ ਦਿੱਤਾ ਕਿ ਉਨ੍ਹਾਂ ਨੂੰ ਮੁਆਵਜ਼ਾ ਦਿੱਤਾ ਜਾਵੇਗਾ ਪਰ ਉਨ੍ਹਾਂ ਨੂੰ ਅੱਜ ਤੱਕ ਕੋਈ ਮੁਆਵਜ਼ਾ ਨਹੀਂ ਮਿਲਿਆ।
ਪੜ੍ਹੋ ਇਹ ਵੀ ਖ਼ਬਰ - ਖਰੜ ਦੇ ਨੌਜਵਾਨ ਨੇ ਅੰਮ੍ਰਿਤਸਰ ਦੇ ਇਕ ਹੋਟਲ ’ਚ ਕਮਰਾ ਲੈ ਕੀਤੀ ਖ਼ੁਦਕੁਸ਼ੀ, ਫੈਲੀ ਸਨਸਨੀ