CM ਚੰਨੀ ਦੇ ਭਾਣਜੇ ਭੁਪਿੰਦਰ ਹਨੀ ਤੋਂ 8 ਘੰਟੇ ਪੁੱਛਗਿੱਛ, ਸਹੀ ਜਵਾਬ ਦੇਣ ਤੋਂ ਕਤਰਾਉਂਦਾ ਰਿਹਾ

Sunday, Feb 06, 2022 - 11:00 AM (IST)

ਜਲੰਧਰ (ਮ੍ਰਿਦੁਲ)– ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਭਾਣਜੇ ਭੁਪਿੰਦਰ ਸਿੰਘ ਹਨੀ ਦੀ ਈ. ਡੀ. ਵੱਲੋਂ ਗ੍ਰਿਫ਼ਤਾਰੀ ਤੋਂ ਬਾਅਦ ਰਿਮਾਂਡ ਦੌਰਾਨ ਉਸ ਕੋਲੋਂ ਈ. ਡੀ. ਨੇ ਲਗਭਗ 8 ਘੰਟੇ ਪੁੱਛਗਿੱਛ ਕੀਤੀ। ਇਸ ਦੌਰਾਨ ਹਨੀ ਨੇ ਕਈ ਅਹਿਮ ਜਾਣਕਾਰੀਆਂ ਈ. ਡੀ. ਨਾਲ ਸਾਂਝੀਆਂ ਤਾਂ ਕੀਤੀਆਂ ਪਰ ਕਈ ਸਵਾਲਾਂ ਦਾ ਸਟੀਕ ਜਵਾਬ ਦੇਣ ਤੋਂ ਕਤਰਾਉਂਦਾ ਰਿਹਾ, ਜਿਸ ਕਾਰਨ ਈ. ਡੀ. ਨੂੰ ਪੁੱਛਗਿੱਛ ਕਰਨ ਵਿਚ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਸੂਤਰਾਂ ਦੀ ਮੰਨੀਏ ਤਾਂ ਹਨੀ ਨੇ ਘਰ ਵਿਚੋਂ ਬਰਾਮਦ ਕੀਤੇ ਗਏ 7.9 ਕਰੋੜ ਰੁਪਏ ਬਾਰੇ ਕਈ ਖੁਲਾਸੇ ਕੀਤੇ ਹਨ, ਜਿਸ ਨਾਲ ਜਾਂਚ ਦੇ ਤਾਰ ਹਨੀ ਦੇ ਦਿੱਲੀ ਅਤੇ ਹੋਰ ਸੂਬਿਆਂ ਵਿਚ ਰਹਿੰਦੇ ਦੋਸਤਾਂ ਤੱਕ ਪਹੁੰਚ ਰਹੇ ਹਨ।

ਪੜ੍ਹੋ ਇਹ ਵੀ ਖ਼ਬਰ - ਦੁਖ਼ਦ ਖ਼ਬਰ: 5 ਸਾਲ ਪਹਿਲਾਂ ਕੈਨੇਡਾ ਗਏ ਧਾਰੀਵਾਲ ਦੇ ਨੌਜਵਾਨ ਦੀ ਮੌਤ, ਘਰ ’ਚ ਪਿਆ ਚੀਕ ਚਿਹਾੜਾ

ਵਿਭਾਗੀ ਸੂਤਰਾਂ ਦੀ ਮੰਨੀਏ ਤਾਂ ਹਨੀ ਨੇ ਪੰਜਾਬ ਵਿਚ ਤਾਂ ਨਾਜਾਇਜ਼ ਮਾਈਨਿੰਗ ਕੀਤੀ ਹੀ, ਸਗੋਂ ਮਾਈਨਿੰਗ ਨਾਲ ਕਮਾਏ ਪੈਸਿਆਂ ਨੂੰ ਦਿੱਲੀ ਵਿਚ ਬੈਠੇ ਆਪਣੇ ਦੋਸਤਾਂ ਦੇ ਕਾਰੋਬਾਰਾਂ ਵਿਚ ਵੀ ਇਨਵੈਸਟ ਕੀਤਾ ਤਾਂ ਕਿ ਕੈਸ਼ ਆਪਣੇ ਕੋਲ ਰੱਖਣ ਦੀ ਥਾਂ ਆਪਣੇ ਦੋਸਤਾਂ ਦੀ ਸੇਫ ਕਸਟਡੀ ਵਿਚ ਰੱਖ ਸਕੇ। ਈ. ਡੀ. ਨੇ ਅੱਜ ਮਾਈਨਿੰਗ ਨਾਲ ਸਬੰਧਤ ਹਨੀ ਦੇ ਘਰ ਵਿਚੋਂ ਮਿਲੇ ਉਸਦੇ ਦੋਸਤ ਕੁਦਰਤਦੀਪ ਸਿੰਘ ਦੇ ਕਾਗਜ਼ਾਤ ਬਾਰੇ ਦੁਬਾਰਾ ਸਵਾਲ ਪੁੱਛੇ, ਜਿਸ ਵਿਚ ਹਨੀ ਨੇ ਅਧਿਕਾਰੀਆਂ ਨੂੰ ਦੱਸਿਆ ਕਿ ਉਸ ਦੀ ਆਪਣੇ ਦੋਸਤ ਦੇ ਨਾਲ ਕਾਰੋਬਾਰ ਵਿਚ ਭਾਈਵਾਲੀ ਹੈ। ਈ. ਡੀ. ਦਫਤਰ ਵਿਚ ਤਾਇਨਾਤ ਇਕ ਵੱਡੇ ਅਧਿਕਾਰੀ ਨੇ ਇਸ ਗੱਲ ਦਾ ਖੁਲਾਸਾ ਕਰਦਿਆਂ ਕਿਹਾ ਕਿ ਇਸ ਨਾਜਾਇਜ਼ ਮਾਈਨਿੰਗ ਮਾਫੀਆ ਦੇ ਤਾਰ ਹੋਰ ਸੂਬਿਆਂ ਦੇ ਕਈ ਆਗੂਆਂ ਨਾਲ ਵੀ ਜੁੜ ਰਹੇ ਹਨ, ਜਿਹੜੇ ਸਾਈਲੈਂਟ ਪਾਰਟਨਰ ਵਜੋਂ ਇਸ ਰੈਕੇਟ ਨੂੰ ਚਲਾ ਰਹੇ ਸਨ।

ਪੜ੍ਹੋ ਇਹ ਵੀ ਖ਼ਬਰ - ਵੱਡੀ ਖ਼ਬਰ: ਪੰਜਾਬ ਦੇ ਇਸ ਹਲਕੇ ’ਚੋਂ ਦੋ ਕਾਂਗਰਸੀ ਉਮੀਦਵਾਰਾਂ ਨੇ ਭਰਿਆ ਨਾਮਜ਼ਦਗੀ ਪੱਤਰ (ਵੀਡੀਓ)

ਹਨੀ ਤਾਂ ਮਹਿਜ਼ ਮੋਹਰੇ ਵਜੋਂ ਕੰਮ ਕਰ ਰਿਹਾ ਸੀ ਪਰ ਇਸ ਕਾਰੋਬਾਰ ਵਿਚ ਕਈ ਹੋਰ ਸੂਬਿਆਂ ਦੇ ਵੱਡੇ ਆਗੂਆਂ ਨੇ ਪੈਸੇ ਇਨਵੈਸਟ ਕੀਤੇ ਸਨ, ਜਿਨ੍ਹਾਂ ਜ਼ਰੀਏ ਹਨੀ ਇਸ ਰੈਕੇਟ ਨੂੰ ਚਲਾ ਰਿਹਾ ਸੀ। 8 ਘੰਟੇ ਚੱਲੀ ਲੰਮੀ ਪੁੱਛਗਿੱਛ ਵਿਚ ਹਨੀ ਕੋਲੋਂ ਉਸ ਦੀ ਪੁਸ਼ਤੈਨੀ ਪ੍ਰਾਪਰਟੀ ਦੇ ਨਾਲ-ਨਾਲ ਉਸ ਦੀਆਂ ਗੱਡੀਆਂ ਬਾਰੇ ਜਾਣਕਾਰੀ ਲਈ ਗਈ, ਕਿਉਂਕਿ ਹਨੀ ਦੀਆਂ ਮਹਿੰਗੀਆਂ ਗੱਡੀਆਂ, ਜਿਹੜੀਆਂ ਉਹ ਰੋਜ਼ਾਨਾ ਵਰਤਦਾ ਸੀ, ਉਹ ਕਿਸਦੇ ਨਾਂ ’ਤੇ ਹਨ, ਈ. ਡੀ. ਅਧਿਕਾਰੀ ਇਹ ਪੁਖਤਾ ਕਰਨਾ ਚਾਹੁੰਦੇ ਹਨ। ਹਨੀ ਨੇ ਆਪਣੇ ਦੋਸਤ ਕੁਦਰਤਦੀਪ ਨਾਲ ਮਿਲ ਕੇ ਮੋਹਾਲੀ ਸਥਿਤ ਪ੍ਰੋਵਾਈਡਰਸ ਓਵਰਸੀਜ਼ ਦਾ ਦਫਤਰ ਜਿਸ ਤਰ੍ਹਾਂ ਖੋਲ੍ਹਿਆ, ਉਸ ਵਿਚ ਮੁੱਖ ਤੌਰ ’ਤੇ ਕੁਦਰਤਦੀਪ ਹੀ ਉਕਤ ਇਮੀਗ੍ਰੇਸ਼ਨ ਕੰਪਨੀ ਨੂੰ ਚਲਾ ਰਿਹਾ ਸੀ। ਉਹੀ ਇਮੀਗ੍ਰੇਸ਼ਨ ਕਾਰੋਬਾਰ ਜ਼ਰੀਏ ਪੈਸੇ ਨੂੰ ਅੱਗੇ ਇਨਵੈਸਟ ਕਰ ਰਿਹਾ ਸੀ।

ਪੜ੍ਹੋ ਇਹ ਵੀ ਖ਼ਬਰ - ED ਦੀ ਰੇਡ ਨੂੰ ਲੈ ਕੇ ਮਜੀਠੀਆ ਦਾ ਵੱਡਾ ਬਿਆਨ, ਕਿਹਾ-ਮਨੀ ਤੇ ਹਨੀ ਫੜੇ ਗਏ, ਹੁਣ ਚੰਨੀ ਦੀ ਵਾਰੀ

ਈ. ਡੀ. ਅਧਿਕਾਰੀਆਂ ਨੇ ਸਵੇਰੇ ਕਰਵਾਇਆ ਬ੍ਰੇਕਫਾਸਟ ਤੇ ਦੁਪਹਿਰ ਨੂੰ ਲੰਚ
ਈ. ਡੀ. ਅਧਿਕਾਰੀਆਂ ਨੇ ਭੁਪਿੰਦਰ ਸਿੰਘ ਹਨੀ ਕੋਲੋਂ ਹਿਰਾਸਤ ਦੌਰਾਨ ਜਿਥੇ ਇਕ ਪਾਸੇ 8 ਘੰਟੇ ਲੰਮੀ ਪੁੱਛਗਿੱਛ ਕੀਤੀ, ਉਥੇ ਹੀ ਉਨ੍ਹਾਂ ਉਸ ਨੂੰ ਸਵੇਰੇ ਬ੍ਰੇਕਫਾਸਟ ਵੀ ਕਰਵਾਇਆ। ਇਸ ਤੋਂ ਬਾਅਦ ਪੁੱਛਗਿੱਛ ਸ਼ੁਰੂ ਹੋਈ। ਦੁਪਹਿਰ ਸਮੇਂ ਪੁੱਛਗਿੱਛ ਦੌਰਾਨ 30 ਮਿੰਟ ਦੀ ਬ੍ਰੇਕ ਦੌਰਾਨ ਹਨੀ ਨੂੰ ਲੰਚ ਕਰਵਾਇਆ ਗਿਆ। ਉਪਰੰਤ ਸ਼ਾਮ ਤੱਕ ਪੁੱਛਗਿੱਛ ਕੀਤੀ ਗਈ। ਇਸ ਦੌਰਾਨ ਹਨੀ ਈ. ਡੀ. ਦੇ ਸਵਾਲਾਂ ਦਾ ਜਵਾਬ ਦੇਣ ਲੱਗਿਆਂ ਚੱਕਰਾਂ ’ਚ ਪੈ ਗਿਆ ਸੀ।

ਪੜ੍ਹੋ ਇਹ ਵੀ ਖ਼ਬਰ - CM ਚਿਹਰੇ ਦੇ ਐਲਾਨ ਤੋਂ ਪਹਿਲਾਂ ਕਾਂਗਰਸੀ ਆਗੂ ਪ੍ਰਤਾਪ ਬਾਜਵਾ ਦਾ ਵੱਡਾ ਬਿਆਨ

ਈ. ਡੀ. ਨੇ ਕਈ ਸੂਬਿਆਂ ਦੇ ਆਗੂਆਂ ਦਾ ਨਾਂ ਸਾਹਮਣੇ ਆਉਣ ਦੀ ਜਾਣਕਾਰੀ ਚੀਫ ਡਾਇਰੈਕਟਰ ਨੂੰ ਦਿੱਤੀ
ਇਸ ਮਾਈਨਿੰਗ ਮਾਫ਼ੀਆ ਰੈਕੇਟ ਦੇ ਤਾਰ ਹੋਰ ਸੂਬਿਆਂ ਦੇ ਵੱਡੇ ਆਗੂਆਂ ਨਾਲ ਜੁੜਨ ਦੀ ਜਾਣਕਾਰੀ ਜਲੰਧਰ ਵਿਚ ਬੈਠੇ ਈ. ਡੀ. ਅਧਿਕਾਰੀਆਂ ਨੇ ਦਿੱਲੀ ਸਥਿਤ ਆਪਣੇ ਚੀਫ ਡਾਇਰੈਕਟਰ ਨੂੰ ਦੇ ਦਿੱਤੀ ਹੈ। ਹੁਣ ਦਿੱਲੀ ਵਿਚ ਬੈਠੇ ਵਿਭਾਗ ਦੇ ਅਧਿਕਾਰੀ ਇਸ ਰੈਕੇਟ ਨਾਲ ਜੁੜੇ ਵੱਖ-ਵੱਖ ਸੂਬਿਆਂ ਦੇ ਆਗੂਆਂ ਤੋਂ ਪੁੱਛਗਿੱਛ ਕਰਨਗੇ ਤਾਂ ਕਿ ਉਨ੍ਹਾਂ ’ਤੇ ਵੀ ਸ਼ਿਕੰਜਾ ਕੱਸਿਆ ਜਾ ਸਕੇ।

ਪੜ੍ਹੋ ਇਹ ਵੀ ਖ਼ਬਰ - CM ਚਿਹਰੇ ਦੇ ਐਲਾਨ ਤੋਂ ਪਹਿਲਾਂ ਕਾਂਗਰਸੀ ਆਗੂ ਪ੍ਰਤਾਪ ਬਾਜਵਾ ਦਾ ਵੱਡਾ ਬਿਆਨ


rajwinder kaur

Content Editor

Related News