CM ਚੰਨੀ ਨੂੰ ਮਿਲੇ ਬਟਾਲਾ ਦੇ ਝੁੱਗੀ ਝੋਪੜੀਆਂ ਦੇ ਵਸਨੀਕ, ਕੀਤੀ ਇਹ ਮੰਗ

11/07/2021 4:10:54 PM

ਬਟਾਲਾ (ਬੇਰੀ) - ਬੀਤੀ ਦੇਰ ਸ਼ਾਮ ਬਟਾਲਾ ਦੇ ਮਾਲ ਮੰਡੀ ਸਥਿਤ ਝੁੱਗੀ ਝੋਪੜੀਆਂ ਦੇ ਵਸਨੀਕ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਚੰਡੀਗੜ੍ਹ ਵਿਖੇ ਉਨ੍ਹਾਂ ਦੇ ਗ੍ਰਹਿ ਵਿਖੇ ਮਿਲਣ ਲਈ ਗਏ। ਉਥੇ ਉਨ੍ਹਾਂ ਨੇ ਆਪਣੀਆਂ ਮੰਗਾਂ ਦੇ ਸੰਬੰਧੀ ਮੁੱਖ ਮੰਤਰੀ ਚੰਨੀ ਨੂੰ ਜਾਣੂ ਕਰਵਾਇਆ।  ਇਸ ਸੰਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਧੀਰੂ ਕੁਮਾਰ, ਬਿੱਕਾ, ਮੁਕੇਸ਼, ਸ਼ਕਤੀ, ਮਾਸਟਰ ਆਦਿ ਨੇ ਦੱਸਿਆ ਕਿ ਉਹ ਬੀਤੀ ਦੇਰ ਰਾਤ ਇਕ ਵਜੇ ਦੇ ਕਰੀਬ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਉਨ੍ਹਾਂ ਦੇ ਗ੍ਰਹਿ ਵਿਖੇ ਮਿਲੇ।

ਪੜ੍ਹੋ ਇਹ ਵੀ ਖ਼ਬਰ ਜਲੰਧਰ ’ਚ ਵੱਡੀ ਵਾਰਦਾਤ: 5 ਸਾਲਾਂ ਧੀ ਸਾਹਮਣੇ ਮੌਤ ਦੇ ਘਾਟ ਉਤਾਰੀ ਮਾਂ, ਫਿਰ ਨੌਜਵਾਨ ਨੇ ਖ਼ੁਦ ਨੂੰ ਲਾਇਆ ਕਰੰਟ (ਤਸਵੀਰਾਂ)

ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਵਲੋਂ ਦੇਰ ਰਾਤ ਵੀ ਉਨ੍ਹਾਂ ਦੇ ਘਰ ਦੇ ਬਾਹਰ ਜਨਤਾ ਦਰਬਾਰ ਲਗਾਇਆ ਹੋਇਆ ਸੀ, ਜਿਸ ਵਿਚ ਉਹ ਲੋਕਾਂ ਦੀਆਂ ਮੁਸ਼ਕਲਾਂ ਸੁਣ ਰਹੇ ਸਨ। ਉਨ੍ਹਾਂ ਦਾ ਮੌਕੇ ’ਤੇ ਹੱਲ ਕਰਵਾ ਰਹੇ ਸਨ। ਉਨ੍ਹਾਂ ਕਿਹਾ ਕਿ ਉਨ੍ਹਾਂ ਵੀ ਬਟਾਲਾ ’ਚ ਰਹਿੰਦੇ ਝੁੱਗੀ ਝੋਪੜੀਆਂ ਦੇ ਵਸਨੀਕਾਂ ਦੀਆਂ ਮੁਸ਼ਕਲਾਂ ਮੁੱਖ ਮੰਤਰੀ ਅੱਗੇ ਰੱਖੀਆਂ ਅਤੇ ਪੱਕੇ ਘਰ ਬਣਾ ਕੇ ਦੇਣ ਲਈ ਵੀ ਮੁੱਖ ਮੰਤਰੀ ਤੋਂ ਮੰਗ ਕੀਤੀ। ਇਸ ਤੋਂ ਬਾਅਦ ਮੁੱਖ ਮੰਤਰੀ ਵਲੋਂ ਉਨ੍ਹਾਂ ਨੂੰ ਉਨ੍ਹਾਂ ਦੀਆਂ ਮੁਸ਼ਕਲਾਂ ਦੇ ਹੱਲ ਦਾ ਭਰੋਸਾ ਦਿੱਤਾ ਅਤੇ ਸਰਕਾਰ ਵਲੋਂ ਪੱਕੇ ਘਰ ਬਣਾ ਕੇ ਦੇਣ ਦਾ ਵੀ ਵਾਅਦਾ ਕੀਤਾ। ਉਨ੍ਹਾਂ ਮੁੱਖ ਮੰਤਰੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਜੋ ਮੁੱਖ ਮੰਤਰੀ ਵਲੋਂ ਉਨ੍ਹਾਂ ਨੂੰ ਭਰੋਸਾ ਦਿਵਾਇਆ ਗਿਆ ਹੈ, ਉਸ ਲਈ ਉਹ ਮੁੱਖ ਮੰਤਰੀ ਦਾ ਤਹਿ ਦਿਲੋ ਧੰਨਵਾਦ ਕਰਦੇ ਹਨ।   

ਪੜ੍ਹੋ ਇਹ ਵੀ ਖ਼ਬਰ ਨਾਜਾਇਜ਼ ਸਬੰਧਾਂ ’ਚ ਅੜਿੱਕਾ ਬਣਨ ’ਤੇ ਮਾਂ-ਧੀ ਦਾ ਬੇਰਹਿਮੀ ਨਾਲ ਕਤਲ, ਰਸੋਈ ’ਚੋ ਮਿਲੀਆਂ ਲਾਸ਼ਾਂ


rajwinder kaur

Content Editor

Related News