ਮੁੱਖ ਮੰਤਰੀ ਕੈਪਟਨ ਨੂੰ ਪੁੱਛੋ ਫੇਸਬੁੱਕ ਲਾਈਵ ''ਚ ਫਾਜ਼ਿਲਕਾ ਵਾਸੀਆਂ ਦੇ ਸਵਾਲਾਂ ਦੇ ਦਿੱਤੇ ਜਵਾਬ

07/05/2020 11:27:30 AM

ਜਲਾਲਾਬਾਦ (ਸੇਤੀਆ): ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵਲੋਂ ਕੋਵਿਡ 19 ਖਿਲਾਫ਼ ਵਿੱਢੀ ਜੰਗ ਮਿਸ਼ਨ ਫ਼ਤਿਹ ਦੌਰਾਨ ਸ਼ੁਰੂ ਕੀਤੇ ਵਿਸ਼ੇਸ਼ ਫੇਸਬੁੱਕ ਲਾਈਵ ਪ੍ਰੋਗਰਾਮ ਕੈਪਟਨ ਨੂੰ ਪੁੱਛੋ ਦੌਰਾਨ ਅੱਜ ਜ਼ਿਲ੍ਹਾ ਫਾਜ਼ਿਲਕਾ ਦੇ ਤਿੰਨ ਵਸਨੀਕਾਂ ਨੇ ਸਵਾਲ ਕੀਤੇ।ਅਬੋਹਰ ਦੇ ਇਸਾਂਨ ਗਰੋਵਰ ਵਲੋਂ ਲਾਕਡਾਊਨ ਦੇ ਚੱਲਦਿਆਂ ਪੜ੍ਹਾਈ ਲਈ ਕੈਨੇਡਾ ਨਾ ਜਾਣ ਦੇ ਸਵਾਲ ਦਾ ਜਵਾਬ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਭਾਰਤ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਤੰਬਰ ਤੱਕ ਸਾਰੀਆਂ ਇੰਟਰਨੈਸ਼ਨਲ ਫਲਾਈਟਸ ਖੁੱਲ੍ਹਣ ਦੀ ਆਸ ਹੈ। ਉਨ੍ਹਾਂ ਇਸ਼ਾਨ ਗਰੋਵਰ ਨੂੰ ਭਰੋਸਾ ਦਿੱਤਾ ਕਿ ਜਦੋਂ ਕੋਈ ਫਲਾਈਟ ਜਾਵੇਗੀ ਤਾਂ ਉਨ੍ਹਾਂ ਨੂੰ ਪਹਿਲ ਦੇ ਆਧਾਰ 'ਤੇ ਭੇਜਣ ਦੀ ਵਿਸਸਥਾ ਕੀਤੀ ਜਾਵੇਗੀ। ਉਨ੍ਹਾਂ ਤੁਹਾਨੂੰ ਕਿਹਾ ਕਿ ਭਾਰਤੀ ਸਿਫਾਰਸਖਾਨੇ (ਦੂਤਘਰ) ਨਾਲ ਵੀ ਰਾਬਤਾ ਕੀਤਾ ਜਾਵੇਗਾ, ਤਾਂ ਜੋ ਕੈਨੇਡਾ ਤੋਂ ਆਉਣ ਵਾਲੀ ਸੂਚੀ 'ਚ ਤੁਹਾਡਾ ਨਾਮ ਸ਼ਾਮਲ ਹੋ ਸਕੇ।

ਇਹ ਵੀ ਪੜ੍ਹੋ: ਦੇਸ਼ ਦੇ ਜਵਾਨ ਦੇ ਬੋਲ ਲਲਕਾਰ ਰਹੇ ਦੁਸ਼ਮਣ ਨੂੰ 'ਅਸੀਂ ਲੈਣਾਂ ਵੀਰਾਂ ਦਾ ਬਦਲਾ, ਤੇਰੀ ਹਿੱਕ 'ਤੇ ਫਾਇਰ ਕਰ ਕੇ'

ਲਾਧੂਕਾ ਦੀ ਰਹਿਣ ਵਾਲੀ ਸਾਕਸ਼ੀ ਵਲੋਂ 12ਵੀਂ ਕਲਾਸ ਪੰਜਾਬ ਬੋਰਡ ਇਮਤਿਹਾਨ ਬਾਰੇ ਪੁੱਛੇ ਸਵਾਲ ਦੇ ਜਵਾਬ 'ਚ ਮੁੱਖ ਮੰਤਰੀ ਨੇ ਕਿਹਾ ਕਿ ਕੁਝ ਦਿਨ ਪਹਿਲਾ ਸੁਪਰੀਮ ਕੋਰਟ 'ਚ ਸੀ.ਬੀ.ਐਸ.ਈ. ਦੇ ਐਲਾਨੇ ਫੈਸਲੇ ਨੂੰ ਲਾਗੂ ਕਰੇਗਾ। ਉਨ੍ਹਾਂ ਸਾਰੇ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੀਆਂ ਪ੍ਰੀਖਿਆਵਾਂ ਰੱਦ ਹੋਣ ਦੇ ਬਾਵਜੂਦ ਆਪਣੀ ਪੜ੍ਹਾਈ ਜ਼ਰੂਰ ਜਾਰੀ ਰੱਖਣ। ਉਨ੍ਹਾਂ ਕਿਹਾ ਕਿ ਹੋਰ ਵਿਸਥਾਰ ਇਕ ਦੋ ਦਿਨਾਂ 'ਚ ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਕਰ ਦਿੱਤਾ ਜਾਵੇਗਾ।ਫਾਜ਼ਿਲਕਾ ਦੀ ਰਹਿਣ ਵਾਲੀ ਮਨਪ੍ਰੀਤ ਕੌਰ ਦੇ 2014 'ਚ ਹੋਏ ਆਪਣੇ ਰੋਡ ਐਕਸੀਡੈਂਟ ਦੌਰਾਨ ਪੰਜਾਬ ਸਰਕਾਰ ਨੇ ਵਲੋਂ ਸਹਾਇਤਾ ਦੇਣ ਦੇ ਕੀਤੇ ਵਾਅਦੇ ਸਬੰਧੀ ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਵੱਲੋਂ ਉਸਦੀ ਹਰ ਸੰਭਵ ਸਹਾਇਤਾ ਕੀਤੀ ਜਾਵੇਗੀ।


Shyna

Content Editor

Related News