ਪੰਜਾਬ 'ਚ ਸਰਕਾਰੀ ਕੰਮਕਾਜ 'ਚ ਭਲਕੇ ਤੋਂ ਆਵੇਗੀ ਤੇਜ਼ੀ, ਮੀਟਿੰਗਾਂ ਕਰਨਗੇ CM ਭਗਵੰਤ ਮਾਨ
Sunday, Jul 21, 2024 - 09:36 AM (IST)
ਜਲੰਧਰ (ਧਵਨ) : ਪੰਜਾਬ 'ਚ ਸਰਕਾਰੀ ਕੰਮਕਾਜ 'ਚ ਸੋਮਵਾਰ ਤੋਂ ਤੇਜ਼ੀ ਦੇਖਣ ਨੂੰ ਮਿਲੇਗੀ। ਮੁੱਖ ਮੰਤਰੀ ਭਗਵੰਤ ਮਾਨ ਅਗਲੇ ਹਫ਼ਤੇ ਵੱਖ-ਵੱਖ ਵਿਕਾਸ ਪ੍ਰਾਜੈਕਟਾਂ ਸਬੰਧੀ ਸਬੰਧਿਤ ਅਧਿਕਾਰੀਆਂ ਨਾਲ ਮੀਟਿੰਗਾਂ ਕਰ ਸਕਦੇ ਹਨ। ਦੱਸਿਆ ਜਾਂਦਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਸਬੰਧੀ ਵੱਖ-ਵੱਖ ਸਰਕਾਰੀ ਵਿਭਾਗਾਂ ਦੇ ਅਧਿਕਾਰੀਆਂ ਨੂੰ ਅਗਲੇ ਹਫ਼ਤੇ ਮੀਟਿੰਗਾਂ ਵਾਸਤੇ ਤਿਆਰ ਰਹਿਣ ਲਈ ਕਿਹਾ ਹੈ। ਜ਼ਿਕਰਯੋਗ ਹੈ ਕਿ ਪਹਿਲਾਂ ਲੋਕ ਸਭਾ ਚੋਣਾਂ ਕਾਰਨ 3 ਮਹੀਨੇ ਸਰਕਾਰੀ ਕੰਮਕਾਜ ਰਫ਼ਤਾਰ ਨਹੀਂ ਫੜ੍ਹ ਸਕਿਆ ਸੀ।
ਉਸ ਤੋਂ ਬਾਅਦ ਜਲੰਧਰ ਵੈਸਟ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ ਆ ਗਈ, ਜਿਸ 'ਚ ਸਮੁੱਚੀ ਸਰਕਾਰ ਇਕ ਮਹੀਨਾ ਜਲੰਧਰ 'ਚ ਹੀ ਡਟੀ ਰਹੀ ਸੀ। ਚੋਣਾਵੀ ਕੰਮਾਂ ਤੋਂ ਫਿਲਹਾਲ ਸਰਕਾਰ ਫਰੀ ਹੋ ਗਈ ਹੈ ਅਤੇ ਹੁਣ ਅਗਲੇ ਹਫ਼ਤੇ ਤੋਂ ਮੁੱਖ ਮੰਤਰੀ ਵੱਲੋਂ ਵਿਕਾਸ ਪ੍ਰਾਜੈਕਟਾਂ 'ਚ ਤੇਜ਼ੀ ਲਿਆਉਣ ਦੇ ਮੰਤਵ ਨਾਲ ਮੀਟਿੰਗਾਂ ਸ਼ੁਰੂ ਕਰ ਦਿੱਤੀਆਂ ਜਾਣਗੀਆਂ। ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੀ ਕੈਬਨਿਟ ਦੀ ਮੀਟਿੰਗ ਵੀ ਬੁਲਾਉਣੀ ਹੈ ਅਤੇ ਇਸ ਸਬੰਧੀ ਵੀ ਉਹ ਜਲਦ ਤਾਰੀਖ਼ ਤੈਅ ਕਰਨਗੇ।
ਇਹ ਵੀ ਪੜ੍ਹੋ : ਮਾਸੂਮ ਪੁੱਤ ਦਾ ਗਲਾ ਘੁੱਟਣ ਮਗਰੋਂ ਬੈੱਡ ਬਾਕਸ 'ਚ ਕੀਤਾ ਸੀ ਬੰਦ, ਬੇਰਹਿਮ ਮਾਂ ਨੂੰ ਉਮਰਕੈਦ ਦੀ ਸਜ਼ਾ
ਮੁੱਖ ਮੰਤਰੀ ਨੇ ਕੈਬਨਿਟ 'ਚ ਵੀ ਕਈ ਏਜੰਡਿਆਂ ਨੂੰ ਪਾਸ ਕਰਵਾਉਣਾ ਹੈ ਅਤੇ ਉਨ੍ਹਾਂ ਦਾ ਬਲਿਊ ਪ੍ਰਿੰਟ ਵੀ ਤਿਆਰ ਕੀਤਾ ਜਾ ਰਿਹਾ ਹੈ। ਭਾਵੇਂ ਸੂਬੇ 'ਚ ਕਾਰਪੋਰੇਸ਼ਨ ਚੋਣਾਂ ਅਤੇ 4 ਵਿਧਾਨ ਸਭਾ ਹਲਕਿਆਂ ਦੀਆਂ ਜ਼ਿਮਨੀ ਚੋਣਾਂ ਵੀ ਆਉਣ ਵਾਲੇ ਮਹੀਨਿਆਂ 'ਚ ਹੋਣੀਆਂ ਹਨ ਪਰ ਅਜੇ ਇਸ 'ਚ ਕੁੱਝ ਸਮਾਂ ਬਾਕੀ ਹੈ, ਇਸ ਲਈ ਅਗਲੇ 15-20 ਦਿਨਾਂ 'ਚ ਸਰਕਾਰੀ ਕੰਮਕਾਜ 'ਚ ਤੇਜ਼ੀ ਦੇਖੀ ਜਾਵੇਗੀ। ਉਸ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਅਤੇ ਸਾਰੇ ਮੰਤਰੀ 15 ਅਗਸਤ ਦੇ ਪ੍ਰੋਗਰਾਮਾਂ 'ਚ ਰੁੱਝ ਜਾਣਗੇ।
ਪੰਜਾਬ ਸਰਕਾਰ ਵੀ ਹੁਣ ਚੁਣਾਵੀ ਕੰਮਾਂ ਤੋਂ ਉੱਪਰ ਉੱਠਦੀ ਦਿਸੇਗੀ। ਸਰਕਾਰ ਨੇ ਜਲਦ ਪ੍ਰਸ਼ਾਸਨਿਕ ਅਤੇ ਪੁਲਸ ਅਧਿਕਾਰੀਆਂ ਦੇ ਤਬਾਦਲਿਆਂ ਸਬੰਧੀ ਫ਼ੈਸਲੇ ਲੈਣੇ ਹਨ। ਇਹ ਮਹੱਤਵਪੂਰਨ ਕੰਮ ਵੀ ਪੈਂਡਿੰਗ ਪਿਆ ਹੋਇਆ ਹੈ। ਸੰਭਾਵਨਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਇਸ ਸਬੰਧ ਵਿਚ ਵੀ ਫ਼ੈਸਲਾ ਲੈ ਲਿਆ ਜਾਵੇਗਾ। ਸਰਕਾਰ ਹੁਣ ਸਥਿਰਤਾ ਵੱਲ ਵਧ ਰਹੀ ਹੈ ਅਤੇ ਆਉਣ ਵਾਲੇ ਸਮੇਂ 'ਚ ਮੁੱਖ ਮੰਤਰੀ ਵੱਲੋਂ ਜਿੱਥੇ ਬੇਰੁਜ਼ਗਾਰ ਨੌਜਵਾਨਾਂ ਨੂੰ ਫਿਰ ਤੋਂ ਸਰਕਾਰੀ ਨੌਕਰੀਆਂ ਦੇਣ ਵਾਸਤੇ ਨਿਯੁਕਤੀ ਪੱਤਰ ਦੇਣ ਦਾ ਕੰਮ ਸ਼ੁਰੂ ਕੀਤਾ ਜਾਵੇਗਾ ਤਾਂ ਦੂਜੇ ਪਾਸੇ ਸਾਰੇ ਵਿਭਾਗ ਵੀ ਖ਼ਲੀ ਪਏ ਅਹੁਦਿਆਂ ਨੂੰ ਭਰਦੇ ਦਿਖਾਈ ਦੇਣਗੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8