ਜਦੋਂ ਸੁਫ਼ਨੇ ਬੁਣੇ ਤੇ ਚੁਣੇ ਜਾਣ ਤਾਂ ਫਿਰ ਪੂਰੇ ਕਰਨ 'ਚ ਦਿੱਕਤ ਨਹੀਂ ਆਉਂਦੀ : CM ਭਗਵੰਤ ਮਾਨ

Sunday, Mar 03, 2024 - 11:34 AM (IST)

ਜਦੋਂ ਸੁਫ਼ਨੇ ਬੁਣੇ ਤੇ ਚੁਣੇ ਜਾਣ ਤਾਂ ਫਿਰ ਪੂਰੇ ਕਰਨ 'ਚ ਦਿੱਕਤ ਨਹੀਂ ਆਉਂਦੀ : CM ਭਗਵੰਤ ਮਾਨ

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇਕ ਨਿੱਜੀ ਚੈਨਲ ਨਾਲ ਪੰਜਾਬ ਨੂੰ ਰੰਗਲਾ ਬਣਾਉਣ ਨੂੰ ਲੈ ਕੇ ਆਪਣੇ ਵਿਚਾਰ ਸਾਂਝੇ ਕੀਤੇ। ਉਨ੍ਹਾਂ ਨੇ ਕਿਹਾ ਕਿ ਜਦੋਂ ਸੁਫ਼ਨੇ ਬੁਣੇ ਅਤੇ ਚੁਣੇ ਜਾਣ ਤਾਂ ਫਿਰ ਉਨ੍ਹਾਂ ਨੂੰ ਪੂਰੇ ਕਰਨ 'ਚ ਕੋਈ ਦਿੱਕਤ ਨਹੀਂ ਆਉਂਦੀ ਕਿਉਂਕਿ ਤੁਹਾਡਾ ਵਿਜ਼ਨ ਸਾਫ਼ ਹੋ ਜਾਂਦਾ ਹੈ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਅੱਗੇ ਵਧਣ ਲਈ ਉਤਸ਼ਾਹਿਤ ਕਰਨਾ ਬੇਹੱਦ ਜ਼ਰੂਰੀ ਹੈ।

ਇਹ ਵੀ ਪੜ੍ਹੋ : ਪੰਜਾਬ 'ਚ ਚੱਕਰਵਾਤੀ ਤੂਫ਼ਾਨ ਨੇ ਮਚਾਈ ਤਬਾਹੀ, ਇਕ ਦੀ ਮੌਤ, ਜੜ੍ਹੋਂ ਪੁੱਟੇ ਗਏ ਦਰੱਖ਼ਤ (ਵੀਡੀਓ)

ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਗੁਰੂਆਂ, ਪੀਰਾਂ ਦੀ ਧਰਤੀ ਹੈ ਅਤੇ ਇੱਥੇ ਹਰ ਗੱਲ ਗਿੱਧੇ, ਭੰਗੜੇ, ਢੋਲੇ, ਮਾਹੀਆ ਮਤਲਬ ਕਿ ਗੀਤਾਂ ਰਾਹੀਂ ਹੁੰਦੀ ਹੈ। ਬੱਚੇ ਦੇ ਜਨਮ ਤੋਂ ਮੌਤ ਤੱਕ ਗੀਤ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਰੰਗ ਕਿਤੇ ਨਾ ਕਿਤੇ ਗਾਇਬ ਹੋ ਗਏ ਸਨ। ਪਿਛਲੀਆਂ ਸਰਕਾਰਾਂ ਨੇ ਪੰਜਾਬ ਦੀ ਕਿਸੇ ਵੀ ਸਮੱਸਿਆ ਵੱਲ ਕੋਈ ਧਿਆਨ ਨਹੀਂ ਦਿੱਤਾ। ਸਿਰਫ ਆਪਣੇ ਪਰਿਵਾਰਾਂ ਨੂੰ ਹੀ ਪਾਲਦੇ ਰਹੇ।

ਇਹ ਵੀ ਪੜ੍ਹੋ : ਪੰਜਾਬ ਵਾਸੀਆਂ ਨੂੰ ਅਜੇ ਨਹੀਂ ਮਿਲੇਗੀ ਰਾਹਤ, ਅਗਲੇ 2 ਦਿਨਾਂ ਲਈ ਫਿਰ ਮੌਸਮ ਨੂੰ ਲੈ ਕੇ ਅਲਰਟ ਜਾਰੀ

ਮਹਿਲਾਂ 'ਚ ਰਹਿਣ ਵਾਲਿਆਂ ਅਤੇ ਪਹਾੜਾਂ ਦੇ ਸਕੂਲਾਂ 'ਚ ਪੜ੍ਹਨ ਵਾਲਿਆਂ ਨੇ ਸਿਵਾਏ ਪੰਜਾਬ ਨੂੰ ਲੁੱਟਣ ਦੇ ਕੁੱਝ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਬਣਨ ਫ਼ਾਇਦਾ ਇਹ ਹੈ ਕਿ ਤੁਸੀਂ ਆਪਣੇ ਸੂਬੇ ਪ੍ਰਤੀ ਪਿਆਰ ਦਾ ਇਜ਼ਹਾਰ ਲੋਕ ਪੱਖੀ ਫ਼ੈਸਲੇ ਲੈ ਕੇ ਕਰ ਸਕਦੇ ਹੋ, ਜੋ ਅਸੀਂ ਕਰ ਰਹੇ ਹਾਂ। ਨੁਕਸਾਨ ਸਿਰਫ਼ ਇਹੀ ਹੈ ਕਿ ਤੁਸੀਂ ਇਕੱਲੇ ਕਿਤੇ ਵੀ ਨਹੀਂ ਜਾ ਸਕਦੇ। ਉਨ੍ਹਾਂ ਕਿਹਾ ਕਿ ਕਾਮਯਾਬੀ ਲਈ ਕੋਸ਼ਿਸ਼ ਕਰਦੇ ਰਹੋ ਪਰ ਸ਼ਾਰਟਕੱਟ ਦੀ ਵਰਤੋਂ ਨਾ ਕਰੋ। ਮਿਹਨਤ ਨਾਲ ਹਾਸਲ ਕੀਤੀ ਕਾਮਯਾਬੀ ਦੀਆਂ ਜੜ੍ਹਾਂ ਹਮੇਸ਼ਾ ਮਜ਼ਬੂਤ ਹੁੰਦੀਆਂ ਹਨ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8

 

 


author

Babita

Content Editor

Related News