CM ਭਗਵੰਤ ਮਾਨ ਨੇ ਖਿਡਾਰੀਆਂ ਲਈ ਕੀਤੇ ਅਹਿਮ ਐਲਾਨ, ਜੇਤੂ ਖਿਡਾਰੀਆਂ ਨੂੰ ਵੰਡੀ ਕਰੋੜਾਂ ਦੀ ਰਾਸ਼ੀ (ਵੀਡੀਓ)

Tuesday, Jan 16, 2024 - 07:11 PM (IST)

CM ਭਗਵੰਤ ਮਾਨ ਨੇ ਖਿਡਾਰੀਆਂ ਲਈ ਕੀਤੇ ਅਹਿਮ ਐਲਾਨ, ਜੇਤੂ ਖਿਡਾਰੀਆਂ ਨੂੰ ਵੰਡੀ ਕਰੋੜਾਂ ਦੀ ਰਾਸ਼ੀ (ਵੀਡੀਓ)

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਅੱਜ ਇੱਥੇ ਨੈਸ਼ਨਲ ਖੇਡਾਂ ਅਤੇ ਏਸ਼ੀਅਨ ਖੇਡਾਂ ਦੇ 168 ਜੇਤੂ ਖਿਡਾਰੀਆਂ ਨੂੰ ਕਰੀਬ 33.83 ਕਰੋੜ ਰੁਪਏ ਦੀ ਇਨਾਮੀ ਰਾਸ਼ੀ ਵੰਡੀ ਗਈ ਅਤੇ ਖਿਡਾਰੀਆਂ ਨੂੰ ਵਧਾਈ ਦਿੱਤੀ ਗਈ। ਇਸ ਮੌਕੇ ਸੰਬੋਧਨ ਕਰਦਿਆਂ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਜਦੋਂ ਬੰਦੇ ਦਾ ਕੋਈ ਸੁਫ਼ਨਾ ਸੱਚ ਹੋਣ ਲੱਗ ਜਾਵੇ ਤਾਂ ਫਿਰ ਉਹ ਵੱਡੇ-ਵੱਡੇ ਸੁਫ਼ਨੇ ਦੇਖਣੇ ਸ਼ੁਰੂ ਕਰ ਦਿੰਦਾ ਹੈ। ਪੰਜਾਬ 'ਚ ਖ਼ੁਸ਼ੀਆਂ ਦੇ ਸਮਾਗਮਾਂ ਦਾ ਸੁਫ਼ਨਾ ਲਿਆ ਸੀ ਤਾਂ ਪਰਮਾਤਮਾ ਨੇ ਇਸ ਬਾਰੇ ਮੇਰੀ ਡਿਊਟੀ ਲਗਾ ਦਿੱਤੀ। ਹੁਣ ਪੰਜਾਬ 'ਚ ਹਫ਼ਤੇ 'ਚ 2-3 ਵਾਰ ਜਸ਼ਨਾਂ ਦੇ ਸਮਾਗਮ ਹੁੰਦੇ ਹਨ।

ਇਹ ਵੀ ਪੜ੍ਹੋ : Canada ਜਾ ਕੇ ਮੁੱਕਰਨ ਦੇ ਇਲਜ਼ਾਮਾਂ ਵਾਲੀ ਕੁੜੀ ਆਈ ਕੈਮਰੇ ਸਾਹਮਣੇ, ਕਰ ਦਿੱਤੇ ਵੱਡੇ ਖ਼ੁਲਾਸੇ (ਵੀਡੀਓ)

ਮੁੱਖ ਮੰਤਰੀ ਨੇ ਕਿਹਾ ਕਿ ਖਿਡਾਰੀਆਂ ਨੇ ਬਹੁਤ ਸਖ਼ਤ ਮਿਹਨਤ ਕਰਕੇ ਮੈਡਲ ਲਿਆ ਕੇ ਪੰਜਾਬ ਦਾ ਨਾਂ ਰੌਸ਼ਨ ਕੀਤਾ ਹੈ ਅਤੇ 20 ਮੈਡਲ ਪੰਜਾਬ ਦੇ ਹਿੱਸੇ ਆਏ ਹਨ। ਉਨ੍ਹਾਂ ਕਿਹਾ ਕਿ ਖਿਡਾਰੀਆਂ ਨੂੰ 1 ਕਰੋੜ ਰੁਪਿਆ ਗੋਲਡ ਮੈਡਲ ਦਾ, 75 ਲੱਖ ਰੁਪਿਆ ਸਿਲਵਰ ਮੈਡਲ ਦਾ ਅਤੇ 50 ਲੱਖ ਰੁਪਿਆ ਬਰੋਨਜ਼ ਮੈਡਲ ਦਾ ਦਿੱਤਾ ਜਾਵੇਗਾ।  ਖਿਡਾਰੀਆਂ ਨੂੰ ਜਿੰਨੀ ਰਾਸ਼ੀ ਮਿਲ ਰਹੀ ਹੈ, ਉਸ ਦਾ 40 ਫ਼ੀਸਦੀ ਉਨ੍ਹਾਂ ਦੇ ਕੋਚਾਂ ਨੂੰ ਵੀ ਦੇਵਾਂਗੇ ਤਾਂ ਜੋ ਉਹ ਹੋਰ ਹੌਂਸਲੇ ਨਾਲ ਕੰਮ ਕਰ ਸਕਣ।

ਇਹ ਵੀ ਪੜ੍ਹੋ : ਜਹਾਜ਼ ਚੜ੍ਹਨ ਦੇ ਸ਼ੌਕੀਨ ਪੰਜਾਬੀਆਂ ਨੂੰ ਲੈ ਕੇ ਅਚੰਭੇ ਵਾਲੀ ਖ਼ਬਰ, ਸਰਵੇ 'ਚ ਹੋਇਆ ਖ਼ੁਲਾਸਾ (ਵੀਡੀਓ)

ਮੈਂ ਸਾਰੀਆਂ ਖੇਡਾਂ ਦਾ ਫੈਨ ਹੈ ਅਤੇ ਸਾਡੀ ਹਾਕੀ ਟੀਮ ਦਾ ਸਕੋਰ ਵੀ ਬਹੁਤ ਹਾਈ ਸੀ। ਇੰਝ ਲੱਗਦਾ ਸੀ ਕਿ ਜਿਵੇਂ ਗੋਲਾਂ ਦੀਆਂ ਮਸ਼ੀਨਾਂ ਪੰਜਾਬ ਤੋਂ ਗਈਆਂ ਹੋਈਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬੀ ਮਿਹਨਤੀ ਅਤੇ ਜਜ਼ਬੇ ਵਾਲੀ ਕੌਮ ਹੈ ਅਤੇ ਜਿੱਥੇ ਜਾਂਦੇ ਹੀ, ਉੱਥੇ ਹੀ ਕਾਮਯਾਬ ਹੋ ਜਾਂਦੇ ਹਨ। ਖੇਡਾਂ 'ਚ ਪੰਜਾਬ ਨੇ ਬਹੁਤ ਵੱਡੇ-ਵੱਡੇ ਨਾਮ ਪੈਦਾ ਕੀਤਾ ਹਨ। ਆਮ ਤੌਰ 'ਤੇ ਬਹੁਤ ਘੱਟ ਮਾਪੇ ਸੋਚਦੇ ਹਨ ਕਿ ਸਾਡੀ ਕੁੜੀ ਖੇਡਾਂ 'ਚ ਨਾਂ ਰੌਸ਼ਨ ਕਰੇਗੀ ਪਰ ਜਦੋਂ ਕੁੜੀ ਖੇਡ 'ਚ ਕਾਮਯਾਬ ਹੋ ਜਾਂਦੀ ਹੈ ਤਾਂ ਆਲੇ-ਦੁਆਲੇ ਦੇ ਪਿੰਡਾਂ ਤੋਂ ਵੀ ਕਈ ਕੁੜੀਆਂ ਦੇ ਮਾਪੇ ਇਸ ਤੋਂ ਪ੍ਰੇਰਨਾ ਲੈਂਦੇ ਹਨ। ਸਾਡੇ ਵਿੱਚ ਟੈਲੇਂਟ ਦੀ ਕੋਈ ਕਮੀ ਨਹੀਂ ਹੈ।

ਉਨ੍ਹਾਂ ਕਿਹਾ ਕਿ ਅਸੀਂ ਨਹੀਂ ਚਾਹੁੰਦੇ ਕਿ ਖਿਡਾਰੀਆਂ ਨੂੰ ਆਰਥਿਕਤਾ ਜਾਂ ਫਿਰ ਸਹੂਲਤਾਂ ਕਾਰਨ ਆਪਣੇ ਸੁਫ਼ਨੇ ਮਾਰਨੇ ਪੈਣ। ਹੁਣ ਪੰਜਾਬ 'ਚ ਸਿੰਥੈਟਿਕ ਟਰੈਕ ਲੱਗ ਰਹੇ ਹਨ ਤਾਂ ਜੋ ਖਿਡਾਰੀਆਂ ਨੂੰ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਲ ਨਾ ਆਵੇ। ਅਸੀਂ ਆਮ ਆਦਮੀ ਕਲੀਨਿਕਾਂ 'ਚੋਂ ਡਾਟਾ ਕੱਢਵਾਇਆ ਹੈ ਕਿ ਪੰਜਾਬ 'ਚ ਲੱਖਾਂ ਦੀ ਗਿਣਤੀ 'ਚ ਵਿਅਕਤੀ ਦਵਾਈ ਲੈਣ ਆਉਂਦੇ ਹਨ ਅਤੇ ਇਸ ਨਾਲ ਸਾਨੂੰ ਇਸ ਗੱਲ ਦਾ ਪਤਾ ਲੱਗ ਰਿਹਾ ਹੈ ਕਿ ਕਿਹੜੇ ਇਲਾਕੇ 'ਚ ਕਿਹੜੀ ਬੀਮਾਰੀ ਜ਼ਿਆਦਾ ਫ਼ੈਲ ਰਹੀ ਹੈ ਅਤੇ ਭਵਿੱਖ 'ਚ ਅਸੀਂ ਬੀਮਾਰੀ ਨੂੰ ਪਹਿਲੀ ਸਟੇਜ 'ਤੇ ਹੀ ਖ਼ਤਮ ਕਰ ਸਕਦੇ ਹਾਂ। ਅਸੀਂ 'ਖੇਡਾਂ ਵਤਨ ਪੰਜਾਬੀ ਦੀਆਂ' ਵੀ ਸ਼ੁਰੂ ਕੀਤਾ ਹੋਇਆ ਹੈ। ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਤੋਂ ਬਚਾਉਣਾ ਹੈ ਤਾਂ ਨੌਜਵਾਨਾਂ ਨੂੰ ਖੇਡਾਂ ਵੱਲ ਆਕਰਸ਼ਿਤ ਕਰਨਾ ਪਵੇਗਾ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8



 


author

Babita

Content Editor

Related News