CM ਮਾਨ ਨੇ ਫਿਰ ਕੱਸਿਆ ਅਕਾਲੀ ਦਲ 'ਤੇ ਤੰਜ, ਕਿਹਾ- "ਰੱਸੀ ਸੜ ਗਈ ਪਰ ਵਲ਼ ਨਹੀਂ ਗਿਆ" (ਵੀਡੀਓ)

Saturday, Jun 29, 2024 - 02:47 PM (IST)

CM ਮਾਨ ਨੇ ਫਿਰ ਕੱਸਿਆ ਅਕਾਲੀ ਦਲ 'ਤੇ ਤੰਜ, ਕਿਹਾ- "ਰੱਸੀ ਸੜ ਗਈ ਪਰ ਵਲ਼ ਨਹੀਂ ਗਿਆ" (ਵੀਡੀਓ)

ਸੰਗਰੂਰ (ਵੈੱਬ ਡੈਸਕ): ਸੰਗਰੂਰ ਵਿਖੇ ਮਹਾਰਾਜਾ ਰਣਜੀਤ ਸਿੰਘ ਜੀ ਦੀ ਬਰਸੀ ਮੌਕੇ ਸੂਬਾ ਪੱਧਰੀ ਸਮਾਗਮ ਕਰਵਾਇਆ ਜਾ ਰਿਹਾ ਹੈ। ਇਸ ਵਿਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਿਸ਼ੇਸ਼ ਤੌਰ 'ਤੇ ਪਹੁੰਚੇ ਹਨ। ਇਸ ਮੌਕੇ ਉਨ੍ਹਾਂ ਮਹਾਰਾਜਾ ਰਣਜੀਤ ਸਿੰਘ ਨੂੰ ਸ਼ਰਧਾਂਜਲੀ ਭੇਟ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਨੇ ਪੰਜਾਬ ਸਰਕਾਰ ਦੀਆਂ ਉਪਲਬਧੀਆਂ ਗਿਣਾਉਣ ਦੇ ਨਾਲ-ਨਾਲ ਵਿਰੋਧੀਆਂ ਨੂੰ ਵੀ ਲੰਮੇ ਹੱਥੀਂ ਲਿਆ। ਉਨ੍ਹਾਂ ਕਿਹਾ ਕਿ ਕਈ ਲੋਕ 'ਸ਼ੇਖ ਚਿੱਲੀ' ਵਾਂਗ ਪੰਜਾਬ ਸਰਕਾਰ ਸੁੱਟਣ ਦੇ ਸੁਫ਼ਨੇ ਵੇਖ ਰਹੇ ਹਨ। ਉਨ੍ਹਾਂ ਵਿਰੋਧੀਆਂ ਨੂੰ ਕਿਹਾ ਕਿ ਇਹ ਲੋਕਾਂ ਵੱਲੋਂ ਬਣਾਈ ਹੋਈ ਸਰਕਾਰ ਹੈ, ਇਸ ਨੂੰ ਕੋਈ ਡੇਗ ਨਹੀਂ ਸਕਦਾ।

ਇਹ ਖ਼ਬਰ ਵੀ ਪੜ੍ਹੋ - ਪੰਜਾਬ ਦਾ ਇਹ ਨੈਸ਼ਨਲ ਹਾਈਵੇਅ ਹੋਇਆ ਬਲਾਕ! 4 ਕਿੱਲੋਮੀਟਰ ਤਕ ਲੱਗਿਆ ਜਾਮ

ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼੍ਰੋਮਣੀ ਅਕਾਲੀ ਦਲ ਦੇ ਮੌਜੂਦਾ ਹਾਲਾਤ 'ਤੇ ਵੀ ਤੰਜ ਕੱਸਿਆ। ਉਨ੍ਹਾਂ ਕਿਹਾ ਕਿ ਇਹ ਇਕ ਦੂਜੇ ਨੂੰ ਹੀ ਗਾਹਲੋ-ਗਾਹਲੀ ਹੋਏ ਪਏ ਹਨ। ਚੰਦੂਮਾਜਰਾ ਹੋਰੀਂ ਸੁਖਬੀਰ ਬਾਦਲ ਨਾਲ ਪ੍ਰਧਾਨਗੀ ਦਾ ਰੌਲ਼ਾ ਪਾਈ ਖੜ੍ਹੇ ਹਨ। ਉਨ੍ਹਾਂ ਕਿਹਾ ਕਿ ਇਹ ਲੋਕ ਹਜੇ ਵੀ ਪ੍ਰਧਾਨਗੀਆਂ ਨਹੀਂ ਛੱਡ ਰਹੇ, ਰੱਸੀ ਸੜ ਗਈ ਪਰ ਵਲ਼ ਨਹੀਂ ਗਿਆ। ਉਨ੍ਹਾਂ ਜਲੰਧਰ ਜ਼ਿਮਨੀ ਚੋਣ ਦਾ ਹਵਾਲਾ ਦਿੰਦਿਆਂ ਕਿਹਾ ਕਿ ਪਹਿਲੀ ਵਾਰ ਹੋਇਆ ਹੈ ਕਿ ਤੱਕੜੀ ਕਿਸੇ ਹੋਰ ਉਮੀਦਵਾਰ ਕੋਲ ਹੈ ਤੇ ਸੁਖਬੀਰ ਬਾਦਲ ਕਿਸੇ ਹੋਰ ਉਮੀਦਵਾਰ ਦੇ ਹੱਕ ਵਿਚ ਖੜ੍ਹਾ ਹੈ। ਪਹਿਲੀ ਵਾਰ ਹਾਥੀ ਤੱਕੜੀ 'ਚ ਤੁਲਿਆ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


 


author

Anmol Tagra

Content Editor

Related News