ਡਾ. ਸੁਰਜੀਤ ਪਾਤਰ ਦੀ ਅੰਤਿਮ ਅਰਦਾਸ ''ਚ ਪੁੱਜੇ CM ਭਗਵੰਤ ਮਾਨ, ਦਿੱਤੀ ਸ਼ਰਧਾਂਜਲੀ (ਵੀਡੀਓ)

Monday, May 20, 2024 - 06:41 PM (IST)

ਡਾ. ਸੁਰਜੀਤ ਪਾਤਰ ਦੀ ਅੰਤਿਮ ਅਰਦਾਸ ''ਚ ਪੁੱਜੇ CM ਭਗਵੰਤ ਮਾਨ, ਦਿੱਤੀ ਸ਼ਰਧਾਂਜਲੀ (ਵੀਡੀਓ)

ਲੁਧਿਆਣਾ : ਪੰਜਾਬ ਦੇ ਮੁੱਖ ਮੰਤਰੀ ਪਦਮ ਸ਼੍ਰੀ ਡਾ. ਸੁਰਜੀਤ ਪਾਤਰ ਦੀ ਅੰਤਿਮ ਅਰਦਾਸ 'ਚ ਸ਼ਾਮਲ ਹੋਣ ਲਈ ਇੱਥੇ ਪੁੱਜੇ ਅਤੇ ਉਨ੍ਹਾਂ ਨੇ ਸੁਰਜੀਤ ਪਾਤਰ ਨੂੰ ਸ਼ਰਧਾਂਜਲੀ ਭੇਂਟ ਕੀਤੀ। ਇਸ ਮੌਕੇ ਬੋਲਦਿਆਂ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਕਦੇ ਸੋਚਿਆ ਨਹੀਂ ਸੀ ਕਿ ਇੰਨੀ ਜਲਦੀ ਪਾਤਰ ਸਾਹਿਬ ਦੇ ਭੋਗ 'ਤੇ ਸ਼ਰਧਾਂਜਲੀ ਦੇਣੀ ਪੈ ਜਾਵੇਗੀ। ਜਦੋਂ ਕੋਈ ਬੰਦਾ ਬੀਮਾਰ ਹੁੰਦਾ ਹੈ ਤਾਂ ਸਾਲ ਭਰ ਉਸ ਦਾ ਇਲਾਜ ਕਰਾਇਆ ਜਾਂਦਾ ਹੈ, ਇਸ ਦੇ ਨਾਲ ਹੀ ਪਰਿਵਾਰ ਮਾਨਸਿਕ ਤੌਰ 'ਤੇ ਥੋੜ੍ਹਾ ਤਿਆਰ ਹੋ ਜਾਂਦਾ ਹੈ ਕਿ ਉਨ੍ਹਾਂ ਨੇ ਆਪਣੇ ਵਲੋਂ ਕੋਈ ਕਸਰ ਨਹੀਂ ਛੱਡੀ ਪਰ ਸੁਰਜੀਤ ਪਾਤਰ ਤਾਂ ਅਚਾਨਕ ਹੀ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ।

ਇਹ ਵੀ ਪੜ੍ਹੋ : ਪੰਜਾਬੀਓ ਹੋ ਜਾਓ ਖ਼ੁਸ਼, ਅੱਗ ਵਰ੍ਹਾਊ ਗਰਮੀ ਦੌਰਾਨ 'ਮਾਨਸੂਨ' ਨੂੰ ਲੈ ਕੇ ਵੱਡੀ ਖ਼ਬਰ, ਜਾਣੋ ਕਦੋਂ ਪੁੱਜੇਗਾ

ਮੁੱਖ ਮੰਤਰੀ ਮਾਨ ਨੇ ਕਿਹਾ ਕਿ ਜਦੋਂ ਵੀ ਉਨ੍ਹਾਂ ਨੂੰ ਮੌਕਾ ਮਿਲਦਾ ਸੀ ਤਾਂ ਉਹ ਪਾਤਰ ਸਾਹਿਬ ਬਾਰੇ ਜ਼ਰੂਰ ਗੱਲ ਕਰਦੇ ਸਨ। ਉਹ ਪੜ੍ਹਨ 'ਚ ਬਹੁਤ ਸੌਖੇ ਸ਼ਾਇਰ ਸੀ, ਜਿਨ੍ਹਾਂ ਦੀ ਹਰ ਕਿਸੇ ਨੂੰ ਸਮਝ ਆ ਜਾਂਦੀ ਸੀ। ਮੁੱਖ ਮੰਤਰੀ ਨੇ ਐਲਾਨ ਕੀਤਾ ਕਿ ਉਨ੍ਹਾਂ ਦੀ ਯਾਦ 'ਚ ਅਸੀਂ ਪੰਜਾਬ 'ਚ 'ਪਾਤਰ' ਐਵਾਰਡ ਸ਼ੁਰੂ ਕਰਾਂਗੇ, ਜਿਸ 'ਚ 7ਵੀਂ ਤੋਂ ਲੈ ਕੇ ਬੀ. ਏ. ਤੱਕ ਦੇ ਬੱਚਿਆਂ ਦੇ ਕਵਿਤਾਵਾਂ ਦੇ ਮੁਕਾਬਲੇ ਕਰਵਾਏ ਜਾਣਗੇ ਤਾਂ ਜੋ ਬੱਚੇ ਪਾਤਰ ਸਾਹਿਬ ਨੂੰ ਪੜ੍ਹਨ ਅਤੇ ਕਲਾ 'ਚ ਮੁਹਾਰਤ ਹਾਸਲ ਕਰਨ।

ਇਹ ਵੀ ਪੜ੍ਹੋ : ਪੰਜਾਬ 'ਚ ਫਿਰ ਸ਼ਰਮਨਾਕ ਘਟਨਾ, 9 ਸਾਲਾ ਬੱਚੀ ਦੇ ਹੱਥ-ਪੈਰ ਬੰਨ੍ਹ ਦਰਿੰਦੇ ਨੇ ਟੱਪੀਆਂ ਸਭ ਹੱਦਾਂ

ਉਨ੍ਹਾਂ ਕਿਹਾ ਕਿ ਜੇਤੂ ਬੱਚਿਆਂ ਨੂੰ ਇਕ ਲੱਖ, ਇਕ ਹਜ਼ਾਰ ਰੁਪਿਆ ਅਤੇ ਪ੍ਰਸ਼ੰਸਾ ਪੱਤਰ ਦੇ ਨਾਲ ਹੋਰ ਵੀ ਸਰਕਾਰੀ ਸਹੂਲਤਾਂ ਦਿੱਤੀਆਂ ਜਾਣਗੀਆਂ। ਮੁੱਖ ਮੰਤਰੀ ਨੇ ਦੱਸਿਆ ਕਿ ਮੇਰੀ ਆਖ਼ਰੀ ਮੁਲਾਕਾਤ ਸੁਰਜੀਤ ਪਾਤਰ ਨਾਲ 19 ਫਰਵਰੀ ਨੂੰ ਹੋਈ ਸੀ ਅਤੇ ਅਸੀਂ ਕਰੀਬ 2 ਘੰਟੇ ਬੈਠੇ ਰਹੇ। ਉਨ੍ਹਾਂ ਕਿਹਾ ਕਿ ਏ. ਆਈ. 'ਚ ਪੰਜਾਬੀ ਭਾਸ਼ਾ ਦਾ ਨਾ ਹੋਣਾ ਸਾਡੀ ਮੁਲਾਕਾਤ ਦਾ ਵਿਸ਼ਾ ਸੀ ਅਤੇ ਸੁਰਜੀਤ ਪਾਤਰ ਚਾਹੁੰਦੇ ਸਨ ਕਿ ਏ. ਆਈ. 'ਚ ਪੰਜਾਬੀ ਭਾਸ਼ਾ ਨੂੰ ਵੀ ਸ਼ਾਮਲ ਕੀਤਾ ਜਾਵੇ। ਮੁੱਖ ਮੰਤਰੀ ਨੇ ਕਿਹਾ ਕਿ ਸੁਰਜੀਤ ਪਾਤਰ ਭਾਵੇਂ ਹੀ ਜਿਸਮਾਨੀ ਤੌਰ 'ਤੇ ਸਾਡੇ ਵਿਚਕਾਰ ਨਹੀਂ ਹਨ ਪਰ ਆਪਣੀਆਂ ਲਿਖ਼ਤਾਂ ਰਾਹੀਂ ਸਦਾ ਸਾਡੇ ਦਰਮਿਆਨ ਰਹਿਣਗੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8



 


author

Babita

Content Editor

Related News