4.30 ਲੱਖ ਰੁਪਏ ਵਾਪਸ ਕਰਨ ਵਾਲੇ, ਪੀ.ਆਰ.ਟੀ.ਸੀ. ਦੇ ਕਰਮਚਾਰੀਆਂ ਦਾ CM ਭਗਵੰਤ ਮਾਨ ਨੇ ਕੀਤਾ ਸਨਮਾਨ
Saturday, Aug 06, 2022 - 01:19 PM (IST)
ਜਲੰਧਰ (ਧਵਨ)- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਪੀ.ਆਰ.ਟੀ.ਸੀ. ਬੱਸ ਦੇ ਕਰਮਚਾਰੀਆਂ ਦੀ ਈਮਾਨਦਾਰੀ ਦਿਖਾਉਣ ਲਈ ਸ਼ਲਾਘਾ ਕੀਤੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਅੱਜ ਵੀ ਸਮਾਜ ’ਚ ਈਮਾਨਦਾਰੀ ਦੀ ਮਿਸਾਲ ਮਿਲਦੀ ਹੈ। ਉਨ੍ਹਾਂ ਕਿਹਾ ਕਿ ਈਮਾਨਦਾਰੀ ਹੀ ਰਾਹਤ ਦਿੰਦੀ ਹੈ। ਕੁਝ ਦਿਨ ਪਹਿਲਾਂ ਕੋਈ ਵਿਅਕਤੀ ਪੈਸੇ ਨਾਲ ਭਰਿਆ ਬੈਗ ਪੀ.ਆਰ.ਟੀ. ਸੀ. ਦੀ ਬੱਸ ’ਚ ਭੁੱਲ ਗਿਆ ਸੀ ਜਿਸ ’ਚ 4.30 ਲੱਖ ਰੁਪਏ ਦੀ ਰਕਮ ਸੀ।
ਇਹ ਵੀ ਪੜ੍ਹੋ : ਬਿਜਲੀ ਦੀ ਗੁਣਵੱਤਾ ’ਚ ਸੁਧਾਰ ਲਈ ਟਰਾਂਸਮਿਸ਼ਨ ਨੈੱਟਵਰਕ ਨੂੰ ਮਜ਼ਬੂਤ ਕਰਨਾ ਜਾਰੀ ਰੱਖਿਆ ਜਾਵੇਗਾ : ਏ. ਵੇਨੂੰ ਪ੍ਰਸਾਦ
ਉਨ੍ਹਾਂ ਦੱਸਿਆ ਕਿ ਜਦੋਂ ਬੱਸ ਕਰਮਚਾਰੀਆਂ ਨੇ ਬੈਗ ’ਚ ਪੈਸੇ ਦੇਖੇ ਤਾਂ ਉਨ੍ਹਾਂ ਨੇ ਸਹੀ ਸਲਾਮਤ ਸਬੰਧਤ ਵਿਅਕਤੀ ਤੱਕ ਪਹੁੰਚਾ ਦਿੱਤਾ। ਉਨ੍ਹਾਂ ਦੋਵਾਂ ਕਰਮਚਾਰੀਆਂ ਨੂੰ ਮੁੱਖ ਮੰਤਰੀ ਨੇ ਅੱਜ ਆਪਣੀ ਕੋਠੀ ’ਚ ਬੁਲਾ ਕੇ ਉਸਦੀ ਪਿੱਠ ਥਪਥਪਾਉਂਦੇ ਹੋਏ ਕਿਹਾ ਕਿ ਈਮਾਨਦਾਰੀ ਨਾਲ ਕੰਮ ਕਰਨ ਨਾਲ ਹੀ ਅਸਲ ਸ਼ਾਂਤੀ ਮਿਲਦੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਇਮਾਨਦਾਰ ਵਿਅਕਤੀ ਹੀ ਛਾਤੀ ਤਾਨ ਕੇ ਚੱਲ ਸਕਦਾ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਦੋਵਾਂ ਕਰਮਚਾਰੀਆਂ ਨੂੰ ਸ੍ਰੀ ਦਰਬਾਰ ਸਾਹਿਬ ਦਾ ਮਾਡਲ ਭੇਂਟ ਕਰ ਕੇ ਉਨ੍ਹਾਂ ਨੂੰ ਸਨਮਾਨਿਤ ਵੀ ਕੀਤਾ। ਉਨ੍ਹਾਂ ਕਿਹਾ ਕਿ ਉਹ ਪੀ.ਆਰ.ਟੀ.ਸੀ. ਦੇ ਅਧਿਕਾਰੀਆਂ ਦੀ ਬਹੁਤ ਤਾਰੀਫ਼ ਕਰਦਾ ਹਾਂ।
ਇਹ ਵੀ ਪੜ੍ਹੋ : ਪੰਜਾਬ ਦੇ CM ਭਗਵੰਤ ਮਾਨ ਦੀ ਚੰਡੀਗੜ੍ਹ ਅਦਾਲਤ 'ਚ ਪੇਸ਼ੀ, ਜਾਣੋ ਕੀ ਹੈ ਪੂਰਾ ਮਾਮਲਾ
ਬੱਸ ’ਚ ਪੈਸਿਆਂ ਨਾਲ ਭਰਿਆ ਬੈਗ ਭੁੱਲਣ ਵਾਲੇ ਵਿਅਕਤੀ ਦੇ ਮਨ ਦੀ ਸਥਿਤੀ ਨੂੰ ਸਮਝਣ ਦੀ ਲੋੜ ਹੈ ਕਿ ਉਸ ਸਮੇਂ ਉਹ ਕਿੰਨਾ ਤਣਾਅਪੂਰਨ ਹੋਵੇਗਾ। ਉਨ੍ਹਾਂ ਕਿਹਾ ਕਿ ਈਮਾਨਦਾਰੀ ਨਾਲ ਕਮਾਈ ਕਰਨੀ ਬਹੁਤ ਔਖੀ ਹੈ ਪਰ ਬਹੁਤ ਸਾਰੇ ਲੋਕ ਗਲਤ ਤਰੀਕਿਆਂ ਨਾਲ ਵੀ ਪੈਸਾ ਕਮਾ ਲੈਂਦੇ ਹਨ ਪਰ ਉਨ੍ਹਾਂ ਨੂੰ ਉਹ ਸੱਚਾ ਆਰਾਮ ਨਹੀਂ ਮਿਲਦਾ। ਭ੍ਰਿਸ਼ਟਾਚਾਰ ਤੋਂ ਕਮਾਇਆ ਪੈਸਾ ਮਨ ਨੂੰ ਸ਼ਾਂਤੀ ਨਹੀਂ ਦਿੰਦਾ। ਉਸ ਨੂੰ ਰੱਬ ਦੀ ਦਰਗਾਹ ’ਚ ਵੀ ਲੇਖਾ ਦੇਣਾ ਪੈਦਾਂ ਹੈ।