CM ਭਗਵੰਤ ਮਾਨ ਨੇ ਕੋਚਾਂ ਨੂੰ ਕੀਤਾ ਸਨਮਾਨਿਤ, ਖਿਡਾਰੀਆਂ ਨੂੰ ਲੈ ਕੇ ਆਖ਼ੀਆ ਅਹਿਮ ਗੱਲਾਂ (ਵੀਡੀਓ)

Monday, Oct 09, 2023 - 03:46 PM (IST)

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਅੱਜ ਇੱਥੇ ਮਿਊਂਸੀਪਲ ਭਵਨ ਵਿਖੇ ਖੇਡ ਵਿਭਾਗ ਦੇ ਕੋਚਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨੇ ਕੋਚਾਂ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਖੇਡਾਂ 'ਚ ਜਿੱਤਦੇ ਤਾਂ ਖਿਡਾਰੀ ਹਨ ਪਰ ਨਾਂ ਕੋਚਾਂ ਦਾ ਹੁੰਦਾ ਹੈ ਕਿ ਇਸ ਖਿਡਾਰੀ ਦਾ ਕੋਚ ਕੌਣ ਹੈ। ਕੋਚਾਂ ਦਾ ਦਿੱਤਾ ਵਿਸ਼ਵਾਸ ਜਦੋਂ ਝਲਕਦਾ ਹੈ ਤਾਂ ਕੋਈ ਵੀ ਖਿਡਾਰੀ ਨਹੀਂ ਘਬਰਾਉਂਦਾ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਉਹ ਬਹੁਤ ਵੱਡੇ ਖੇਡ ਪ੍ਰੇਮੀ ਹਨ ਅਤੇ ਉਹ ਸਪੋਰਟਸ ਦੇ ਮੈਗਜ਼ੀਨ ਅਕਸਰ ਪੜ੍ਹਦੇ ਰਹਿੰਦੇ ਹਨ।

ਇਹ ਵੀ ਪੜ੍ਹੋ : ਪੰਜਾਬ ਦੇ ਲੋਕਾਂ ਲਈ ਵੱਡੀ ਖ਼ੁਸ਼ਖ਼ਬਰੀ, CM ਮਾਨ ਨੇ ਆਉਣ ਵਾਲੇ ਦਿਨਾਂ ਲਈ ਵੀ ਕਰ ਦਿੱਤਾ ਐਲਾਨ (ਵੀਡੀਓ)

ਉਨ੍ਹਾਂ ਕਿਹਾ ਕਿ ਸਾਡੀ ਪੂਰੀ ਕੋਸ਼ਿਸ਼ ਹੈ ਕਿ ਪੰਜਾਬ ਦੇ ਨੌਜਵਾਨ ਨਸ਼ਿਆਂ ਨੂੰ ਤਿਆਗ ਕੇ ਖੇਡਾਂ 'ਚ ਆਪਣੀ ਦਿਲਚਸਪੀ ਦਿਖਾਉਣ। ਉਨ੍ਹਾਂ ਕਿਹਾ ਕਿ ਜੇਕਰ ਕੋਚ ਨੂੰ ਆਪਣੇ ਭਵਿੱਖ ਦੀ ਚਿੰਤਾ ਹੋਵੇਗੀ ਤਾਂ ਉਹ ਫਿਰ ਖਿਡਾਰੀ ਦਾ ਭਵਿੱਖ ਕਿਵੇਂ ਬਣਾਵੇਗਾ। ਇਸ ਲਈ ਕੋਚ ਅਤੇ ਖਿਡਾਰੀ ਦੀ ਇਹ ਚਿੰਤਾ ਮਿਟਣੀ ਚਾਹੀਦੀ ਹੈ। ਇਸ ਲਈ ਅਸੀਂ ਪਹਿਲਾਂ ਅਧਿਆਪਕਾਂ ਦੀਆਂ ਤਨਖ਼ਾਹਾਂ ਵਧਾਈਆਂ ਹਨ ਅਤੇ ਹੁਣ ਕੋਚਾਂ ਦੀਆਂ ਵੀ ਤਨਖ਼ਾਹਾਂ ਵਧਾਈਆਂ ਜਾਣਗੀਆਂ।

ਇਹ ਵੀ ਪੜ੍ਹੋ : ਪੰਜਾਬ 'ਚ ਆਨਲਾਈਨ ਲਾਟਰੀ ਪਾਉਣ ਵਾਲਿਆਂ ਲਈ ਵੱਡੀ ਖ਼ਬਰ, ਪੱਕੇ ਤੌਰ 'ਤੇ ਹੋਣ ਜਾ ਰਿਹਾ ਇਹ ਕੰਮ

ਉਨ੍ਹਾਂ ਕਿਹਾ ਕਿ ਸਾਡੇ ਬਣੇ ਹੋਏ ਬੈਟਾਂ ਨਾਲ ਵਰਲਡ ਕੱਪ ਖੇਡਿਆ ਜਾ ਰਿਹਾ ਹੈ ਅਤੇ ਸਾਡੇ ਕੋਲ ਸਭ ਕੁੱਝ ਹੈ ਪਰ ਇਸ ਸਭ ਨੂੰ ਸਹੀ ਦਿਸ਼ਾ ਦੇਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਸੁਨਿਆਰਾ ਸੋਨੇ ਦੇ ਬਹੁਤ ਸੋਹਣੇ ਗਹਿਣੇ ਬਣਾ ਲੈਂਦਾ ਹੈ ਪਰ ਉਹ ਤਾਂਬੇ ਜਾਂ ਪਿੱਤਲ ਨੂੰ ਸੋਨਾ ਨਹੀਂ ਬਣਾ ਸਕਦਾ। ਇਸ ਦਾ ਮਤਲਬ ਹੈ ਕਿ ਜਿਹੜਾ ਪਹਿਲਾਂ ਉਹਦੇ ਕੋਲ ਆਉਂਦਾ ਹੈ, ਉਹ ਸੋਨਾ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਖਿਡਾਰੀਆਂ ਦਾ ਜਿੱਤਣਾ ਜਾਂ ਨਾ ਜਿੱਤਣਾ ਵੱਖਰੀ ਗੱਲ ਹੈ ਪਰ ਘੱਟੋ-ਘੱਟ ਪਹਿਲਾਂ ਉਨ੍ਹਾਂ ਦੀ ਤਿਆਰੀ ਤਾਂ ਹੋਵੇ। ਇਸ ਲਈ ਸਾਨੂੰ ਹਰ ਸਮੇਂ ਅਪਡੇਟ ਰਹਿਣਾ ਪਵੇਗਾ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


Babita

Content Editor

Related News