ਵਾਢੀ ਦੇ ਸਮੇਂ ਮੁੜ ਬਦਲਿਆ ਮੌਸਮ ਦਾ ਮਿਜਾਜ਼, ਕਿਸਾਨਾਂ ਦੇ ਚਿਹਰੇ ''ਤੇ ਖਿੱਚੀਆਂ ਚਿੰਤਾ ਦੀਆਂ ਲਕੀਰਾਂ
Sunday, Apr 14, 2024 - 04:32 AM (IST)
ਜਲੰਧਰ (ਵੈੱਬਡੈਸਕ)- ਬੀਤੇ ਕਈ ਦਿਨਾਂ ਤੋਂ ਗਰਮੀ ਨੇ ਆਪਣੇ ਤੇਵਰ ਦਿਖਾਉਣੇ ਸ਼ੁਰੂ ਕਰ ਦਿੱਤੇ ਸਨ। ਕਿਸਾਨਾਂ ਵੱਲੋਂ ਕਣਕ ਦੀ ਵਾਢੀ ਦੀ ਵੀ ਤਿਆਰੀ ਕਰਨੀ ਆਰੰਭ ਦਿੱਤੀ ਗਈ ਸੀ। ਪਰ ਅੱਜ ਸਵੇਰ ਤੋਂ ਹੀ ਪੂਰੇ ਪੰਜਾਬ 'ਚ ਬੱਦਲ ਛਾਏ ਹੋਏ ਹਨ।
ਜਿੱਥੇ ਇਕ ਪਾਸੇ ਪੰਜਾਬ 'ਚ ਵਿਸਾਖੀ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ, ਉੱਥੇ ਹੀ ਦੇਰ ਸ਼ਾਮ ਨੂੰ ਸੰਘਣੇ ਬੱਦਲਾਂ ਦੇ ਨਾਲ ਕਈ ਥਾਈਂ ਹਲਕੀ ਬਾਰਿਸ਼ ਵੀ ਦੇਖਣ ਨੂੰ ਮਿਲੀ। ਹਲਕੀ ਬੂੰਦਾ-ਬਾਂਦੀ ਦੇ ਨਾਲ ਠੰਡੀਆਂ ਹਵਾਵਾਂ ਵੀ ਚੱਲੀਆਂ, ਜਿਸ ਕਾਰਨ ਮੌਸਮ ਦਾ ਮਿਜਾਜ਼ ਇਕ ਵਾਰ ਫਿਰ ਤੋਂ ਬਦਲ ਗਿਆ ਹੈ।
ਇਹ ਵੀ ਪੜ੍ਹੋ- ਭਾਰਤ ਆ ਰਹੇ ਇਜ਼ਰਾਈਲ ਦੇ ਸਮੁੰਦਰੀ ਜਹਾਜ਼ 'ਤੇ ਈਰਾਨ ਨੇ ਕੀਤਾ ਕਬਜ਼ਾ, 17 ਭਾਰਤੀ ਵੀ ਸਵਾਰ
ਬੱਦਲ ਦੇ ਕਾਰਨ ਤਾਪਮਾਨ 'ਚ ਭਾਰੀ ਗਿਰਾਵਟ ਦਰਜ ਕੀਤੀ ਗਈ ਹੈ। ਮੌਸਮ 'ਚ ਅਚਾਨਕ ਆਏ ਇਸ ਬਦਲਾਅ ਕਾਰਨ ਜਿੱਥੇ ਆਮ ਜਨਤਾ ਨੂੰ ਗਰਮੀ ਤੋਂ ਥੋੜ੍ਹੀ ਰਾਹਤ ਮਿਲੀ ਹੈ, ਉੱਥੇ ਹੀ ਕਿਸਾਨਾਂ ਦੇ ਸਾਹ ਸੂਤੇ ਗਏ ਹਨ। ਕਣਕ ਦੀ ਫਸਲ ਹੁਣ ਪੂਰੀ ਤਰ੍ਹਾਂ ਪੱਕ ਕੇ ਤਿਆਰ ਹੋ ਗਈ ਹੈ ਤੇ ਕਈ ਇਲਾਕਿਆਂ 'ਚ ਇਸ ਦੀ ਵਾਢੀ ਵੀ ਸ਼ੁਰੂ ਕਰ ਦਿੱਤੀ ਗਈ ਹੈ।
ਅਜਿਹੇ 'ਚ ਮੌਸਮ ਦੇ ਬਦਲੇ ਮਿਜਾਜ਼ ਨੇ ਉਨ੍ਹਾਂ ਦੇ ਚਿਹਰੇ 'ਤੇ ਚਿੰਤਾਂ ਦੀਆਂ ਲਕੀਰਾਂ ਖਿੱਚ ਦਿੱਤੀਆਂ ਹਨ। ਜੇਕਰ ਹੁਣ ਮੀਂਹ ਪਿਆ ਤਾਂ ਪੱਕੀ ਹੋਈ ਕਣਕ ਦੀ ਫਸਲ ਦਾ ਵੱਡਾ ਨੁਕਸਾਨ ਹੋਵੇਗਾ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e