ਪੰਚਕੂਲਾ : ਰਾਏਪੁਰਾਣੀ 'ਚ ਬੱਦਲ ਫਟਣ ਕਾਰਨ ਹੜ੍ਹ 'ਚ ਫਸੇ 3 ਦਰਜਨ ਲੋਕ, ਭਾਰੀ ਨੁਕਸਾਨ (ਤਸਵੀਰਾਂ)
Thursday, Aug 24, 2017 - 11:37 AM (IST)
ਪੰਚਕੂਲਾ (ਮੁਕੇਸ਼) : ਪੰਚਕੂਲਾ ਦੇ ਰਾਏਪੁਰਾਣੀ 'ਚ ਵੀਰਵਾਰ ਸਵੇਰੇ ਬੱਦਲ ਫਟਣ ਕਾਰਨ ਆਏ ਹੜ੍ਹ 'ਚ ਕਰੀਬ 3 ਦਰਜਨ ਲੋਕ ਫਸ ਗਏ। ਬੱਦਲ ਫਟਣ ਕਾਰਨ ਪੂਰਾ ਇਲਾਕਾ ਪਾਣੀਓਂ-ਪਾਣੀ ਹੋ ਗਿਆ, ਜੋ ਕਿ ਲੋਕਾਂ ਲਈ ਵੱਡੀ ਮੁਸੀਬਤ ਬਣ ਗਿਆ। ਇਸ ਤੋਂ ਬਾਅਦ ਐੱਨ. ਡੀ. ਆਰ. ਐੱਫ. ਨੇ ਰੇਸਕਿਊ ਆਪਰੇਸ਼ਨ ਸ਼ੁਰੂ ਕੀਤਾ ਅਤੇ ਹੜ੍ਹ 'ਚ ਫਸੇ ਹੋਏ ਲੋਕਾਂ ਨੂੰ ਕੱਢ ਕੇ ਸੁਰੱਖਿਅਤ ਥਾਵਾਂ 'ਤੇ ਪਹੁੰਚਾਇਆ ਜਾ ਰਿਹਾ ਹੈ। ਹੜ੍ਹ ਕਾਰਨ ਕਈ ਪੁਲ ਟੁੱਟ ਗਏ, ਪਸ਼ੂਆਂ ਦਾ ਵਾੜਾ ਰੁੜ੍ਹ ਗਿਆ ਅਤੇ ਫਸਲਾਂ ਨੂੰ ਭਾਰੀ ਨੁਕਸਾਨ ਹੋਇਆ ਹੈ।
