ਜਲੰਧਰ: ਗੈਂਗਰੇਪ ਮਾਮਲੇ ''ਚ ਖੁੱਲ੍ਹੀਆਂ ਹੈਰਾਨੀਜਨਕ ਪਰਤਾਂ, ਕੋਰੋਨਾ ਕਾਲ ’ਚ ਆਸ਼ੀਸ਼ ਨੇ ‘ਗੰਦੇ ਧੰਦੇ’ ਦੀ ਇੰਝ ਵਧਾਈ ਕਮਾਈ

Thursday, Jun 10, 2021 - 01:21 PM (IST)

ਜਲੰਧਰ: ਗੈਂਗਰੇਪ ਮਾਮਲੇ ''ਚ ਖੁੱਲ੍ਹੀਆਂ ਹੈਰਾਨੀਜਨਕ ਪਰਤਾਂ, ਕੋਰੋਨਾ ਕਾਲ ’ਚ ਆਸ਼ੀਸ਼ ਨੇ ‘ਗੰਦੇ ਧੰਦੇ’ ਦੀ ਇੰਝ ਵਧਾਈ ਕਮਾਈ

ਜਲੰਧਰ (ਜ. ਬ.)– ਜਲੰਧਰ ਦੇ ਬਹੁ-ਚਰਚਿਤ ਕਲਾਊਡ ਸਪਾ ਸੈਂਟਰ ਵਿਚ 6 ਮਈ ਨੂੰ ਨਾਬਾਲਗ ਕੁੜੀ ਨਾਲ ਹੋਏ ਗੈਂਗਰੇਪ ਦੇ ਕੇਸ ਵਿਚ ਨਵੀਆਂ ਪਰਤਾਂ ਖੁੱਲ੍ਹ ਰਹੀਆਂ ਹਨ। ਪੁਲਸ ਵੱਲੋਂ ਮਾਮਲੇ ਵਿਚ ਚਾਰਜਸ਼ੀਟ ਤਿਆਰ ਕਰਕੇ ਕੋਰਟ ਵਿਚ ਭੇਜੀ ਜਾ ਚੁੱਕੀ ਹੈ, ਜਿੱਥੇ 2 ਜੁਲਾਈ ਨੂੰ ਪੰਜਾਂ ਮੁਲਜ਼ਮਾਂ ਆਸ਼ੀਸ਼ ਬਹਿਲ, ਜੋਤੀ, ਸੋਹਿਤ ਸ਼ਰਮਾ, ਇੰਦਰ ਅਤੇ ਅਰਸ਼ਦ ਖਾਨ ਨੂੰ ਪ੍ਰੋਡਕਸ਼ਨ ਵਾਰੰਟ ’ਤੇ ਅਦਾਲਤ ਵਿਚ ਪੇਸ਼ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ। ਇਸ ਮਾਮਲੇ ਵਿਚ ਹੁਣ ਇਕ ਨਵੀਂ ਚਰਚਾ ਛਿੜ ਗਈ ਹੈ ਤੇ ਉਹ ਹੈ ਨਾਰਕੋਟਿਕਸ ਐਕਟ ਜਿਸ ਨੂੰ ਲੈ ਕੇ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਹੋ ਰਹੇ ਹਨ।

ਵਿਧਾਨ ਸਭਾ ਚੋਣਾਂ ਸਬੰਧੀ ਤਿਆਰੀ, ਕਾਂਗਰਸ ਪੰਜਾਬ ’ਚ ਜਾਟ, ਹਿੰਦੂ ਤੇ ਦਲਿਤ ’ਚ ਸੰਤੁਲਨ ਬਣਾ ਕੇ ਚੱਲੇਗੀ

ਡਰੱਗਜ਼ ਦੀ ਵੈਲਿਊ ਨਹੀਂ ਦਿੱਤੀ ਗਈ
ਮਾਡਲ ਟਾਊਨ ਵਿਚ ਸਪਾ ਸੈਂਟਰ ਵਿਚ ਕੁੜੀ ਨਾਲ ਗੈਂਗਰੇਪ ਤੋਂ ਪਹਿਲਾਂ ਉਸ ਨੂੰ 2 ਘੰਟਿਆਂ ਵਿਚ 2 ਵਾਰ ਡਰੱਗਜ਼ ਦਿੱਤਾ ਗਿਆ। ਲੁਧਿਆਣਾ ਤੋਂ ਜੋਤੀ ਨੇ ਉਸ ਨੂੰ ਜਲੰਧਰ ਲਿਆਉਣ ਤੋਂ ਪਹਿਲਾਂ ਡਰੱਗਜ਼ ਦਿੱਤਾ, ਜਿਸ ਤੋਂ ਬਾਅਦ ਸਪਾ ਸੈਂਟਰ ਵਿਚ ਰੇਡ ਤੋਂ ਪਹਿਲਾਂ ਫਿਰ ਡਰੱਗਜ਼ ਦਿੱਤਾ ਗਿਆ ਪਰ ਜੋਤੀ ਕੋਲ ਅਤੇ ਸਪਾ ਸੈਂਟਰ ਮਾਲਕ ਆਸ਼ੀਸ਼ ਕੋਲ ਡਰੱਗਜ਼ ਕਿਥੋਂ ਆਇਆ, ਇਸ ਬਾਰੇ ਜਾਂਚ ਨਾ ਕੀਤੇ ਜਾਣ ’ਤੇ ਸਵਾਲ ਖੜ੍ਹੇ ਹੋ ਗਏ ਹਨ। ਪਤਾ ਲੱਗਾ ਹੈ ਕਿ ਡਰੱਗਜ਼ ਦੇ ਮਾਮਲੇ ’ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪਹਿਲਾਂ ਹੀ ਗੰਭੀਰ ਹਨ ਪਰ ਇਸ ਮਾਮਲੇ ਦੇ ਬਾਅਦ ਤੋਂ ਵਿਰੋਧੀ ਧਿਰ ਕੋਲ ਇਕ ਵੱਡਾ ਮਸਲਾ ਆ ਸਕਦਾ ਹੈ।

ਜਲੰਧਰ ’ਚ ਵਿਦੇਸ਼ ਭੇਜਣ ਦੇ ਨਾਂ ’ਤੇ ਵੱਡੀ ਧੋਖਾਧੜੀ ਦਾ ਪਰਦਾਫਾਸ਼, ਸਾਹਮਣੇ ਆਏ ਸੱਚ ਨੇ ਉਡਾਏ ਹੋਸ਼

ਡੀ. ਜੀ. ਪੀ. ਤੱਕ ਪਹੁੰਚਿਆ ਮਾਮਲਾ
ਪਤਾ ਲੱਗਾ ਹੈ ਕਿ ਜਲੰਧਰ ਵਿਚ ਭਾਜਪਾ ਦੇ ਕੁਝ ਲੋਕ ਇਸ ਮਾਮਲੇ ਨੂੰ ਲੈ ਕੇ ਆਪਣੇ ਪੱਧਰ ’ਤੇ ਤਿਆਰੀ ਕਰ ਰਹੇ ਤਾਂ ਕਿ ਮਾਮਲੇ ਵਿਚ ਕਿਸੇ ਵੀ ਮੁਲਜ਼ਮ ਨੂੰ ਬਚਾਉਣ ਦੀ ਸੰਭਾਵਨਾ ਦੇ ਚੱਲਦਿਆਂ ਇਸ ਨੂੰ ਭੁਨਾਇਆ ਜਾ ਸਕੇ। ਪਤਾ ਲੱਗਾ ਹੈ ਕਿ ਭਾਜਪਾ ਦੇ ਕੁਝ ਨੇਤਾਵਾਂ ਨੇ ਡੀ. ਜੀ. ਪੀ. ਨੂੰ ਪੱਤਰ ਲਿਖ ਕੇ ਪੂਰੇ ਮਾਮਲੇ ਦੀ ਜਾਣਕਾਰੀ ਦਿੱਤੀ ਹੈ। ਇਸ ਦੇ ਨਾਲ ਹੀ ਸਵਾਲ ਕੀਤਾ ਹੈ ਕਿ ਆਖਿਰ ਇਸ ਮਾਮਲੇ ਵਿਚ ਨਾਰਕੋਟਿਕਸ ਦੀ ਧਾਰਾ ਕਿਉਂ ਸ਼ਾਮਲ ਨਹੀਂ ਕੀਤੀ ਗਈ। ਬੇਸ਼ੱਕ ਜੋਤੀ ਉੱਪਰ ਪਹਿਲਾਂ ਵੀ ਡਰੱਗਜ਼ ਨੂੰ ਲੈ ਕੇ ਮਾਮਲਾ ਦਰਜ ਹੈ, ਇਸ ਮਾਮਲੇ ਵਿਚ ਡਰੱਗਜ਼ ਦੇ ਐਂਗਲ ਤੋਂ ਜਾਂਚ ਨਹੀਂ ਹੋਈ।

ਇਹ ਵੀ ਪੜ੍ਹੋ:  ਜਲੰਧਰ: ਮੁੜ ਚਰਚਾ 'ਚ ਟਿੰਕੂ ਕਤਲ ਦਾ ਮਾਮਲਾ, ਪਰਿਵਾਰ ਨੇ ਪੁਲਸ ਕਮਿਸ਼ਨਰ ਅੱਗੇ ਰੱਖੀ ਇਹ ਮੰਗ

PunjabKesari

2 ਸਾਲ ਤੋਂ ਕਈ ਗੁਣਾ ਵਧ ਗਿਆ ਸੀ ਧੰਦਾ
ਜਲੰਧਰ ਵਿਚ ਕਲਾਊਡ ਸਪਾ ਸੈਂਟਰ ਵਰਗੇ ਹੋਰ ਵੀ ਕਈ ਸਪਾ ਸੈਂਟਰ ਹਨ, ਜਿੱਥੇ ਮਸਾਜ ਦੇ ਨਾਂ ’ਤੇ ‘ਗੰਦਾ ਧੰਦਾ’ ਚੱਲ ਰਿਹਾ ਹੈ। ਇਸ ਦੌਰਾਨ ਪਤਾ ਲੱਗਾ ਹੈ ਕਿ ਜਲੰਧਰ, ਲੁਧਿਆਣਾ ਅਤੇ ਅੰਮ੍ਰਿਤਸਰ ’ਚ ਪਿਛਲੇ 2 ਸਾਲਾਂ ਤੋਂ ਸਪਾ ਦਾ ਧੰਦਾ ਤੇਜ਼ੀ ਨਾਲ ਵਧ-ਫੁੱਲ ਰਿਹਾ ਸੀ। ਇਹ ਵੀ ਪਤਾ ਲੱਗਾ ਹੈ ਕਿ ਭਾਰਤ ਅਤੇ ਹੋਰ ਦੇਸ਼ਾਂ ਵਿਚ ਕੋਰੋਨਾ ਦੇ ਕੇਸ ਵਧਣ ਕਾਰਨ ਕਈ ਦੇਸ਼ਾਂ ਵਿਚ ਲਾਕਡਾਊਨ ਚੱਲ ਰਿਹਾ ਸੀ। ਖ਼ਾਸ ਕਰਕੇ ਉਹ ਦੇਸ਼ ਜਿੱਥੇ ਪੰਜਾਬ ਦੇ ਲੋਕ ਅਕਸਰ ਦੇਹ-ਸੁੱਖ ਲੈਣ ਜਾਂਦੇ ਹਨ, ਉਥੇ ਲਾਕਡਾਊਨ ਜਾਂ ਹੋਰ ਪਾਬੰਦੀਆਂ ਕਾਰਨ ਇਹ ਵਿਵਸਥਾ ਹੋ ਨਹੀਂ ਰਹੀ ਸੀ। ਇਸ ਦੌਰਾਨ ਜਲੰਧਰ, ਲੁਧਿਆਣਾ ਅਤੇ ਅੰਮ੍ਰਿਤਸਰ ਦੇ ਸ਼ੌਕੀਨ ਕਿਸਮ ਦੇ ਕੁਝ ਲੋਕਾਂ ਨੂੰ ਸਪਾ ਸੈਂਟਰ ਬਦਲ ਦੇ ਤੌਰ ’ਤੇ ਮਿਲੇ, ਜਿਸ ਕਾਰਨ ਇਨ੍ਹਾਂ ਦੇ ਗਾਹਕ ਵਧਣ ਲੱਗੇ ਅਤੇ ਧੰਦਾ ਵੀ ਤੇਜ਼ੀ ਨਾਲ ਫੈਲਣ ਲੱਗਾ। ਪਤਾ ਲੱਗਾ ਹੈ ਕਿ ਜਲੰਧਰ, ਲੁਧਿਆਣਾ ਅਤੇ ਅੰਮ੍ਰਿਤਸਰ ’ਚ ਪਿਛਲੇ 2 ਸਾਲਾਂ ਤੋਂ ਸਪਾ ਸੈਂਟਰਾਂ ਦੀ ਗਿਣਤੀ ਵਿਚ 40 ਫ਼ੀਸਦੀ ਦਾ ਵਾਧਾ ਹੋਇਆ ਹੈ। ਖੁਦ ਸਪਾ ਸੈਂਟਰ ਗੈਂਗਰੇਪ ਦੇ ਮੁਲਜ਼ਮ ਅਤੇ ਸਪਾ ਸੈਂਟਰ ਮਾਲਕ ਆਸ਼ੀਸ਼ ਨੇ ਇਨ੍ਹਾਂ 2 ਸਾਲਾਂ ਵਿਚ ਖੂਬ ਤਰੱਕੀ ਕੀਤੀ।

ਇਹ ਵੀ ਪੜ੍ਹੋ: ਫਿਲੌਰ ਵਿਖੇ ਭਿਆਨਕ ਸੜਕ ਹਾਦਸੇ ’ਚ ਪ੍ਰੇਮੀ-ਪ੍ਰੇਮਿਕਾ ਦੀ ਮੌਤ, ਕਾਰ ’ਚ ਅਜਿਹੀ ਚੀਜ਼ ਨੂੰ ਵੇਖ ਉੱਡੇ ਲੋਕਾਂ ਦੇ ਹੋਸ਼

ਖ਼ਬਰ ਤਾਂ ਇਹ ਵੀ ਆਈ ਹੈ ਕਿ ਆਸ਼ੀਸ਼ ਨੇ ਇਨ੍ਹਾਂ ਸਾਲਾਂ ਵਿਚ ਕਈ ਦੂਜੇ ਸ਼ਹਿਰਾਂ ਵਿਚ ਜਾ ਕੇ ਵੀ ਸਪਾ ਦਾ ਕੰਮ ਕੀਤਾ ਅਤੇ ਉਥੋਂ ਦੇ ਲੋਕਾਂ ਨਾਲ ਹਿੱਸੇਦਾਰੀ ਕਰ ਲਈ। ਆਸ਼ੀਸ਼ ਕੋਲ ਰਸ਼ੀਆ ਅਤੇ ਥਾਈਲੈਂਡ ਦੀਆਂ ਲੜਕੀਆਂ ਤਾਂ ਆ ਹੀ ਰਹੀਆਂ ਸਨ, ਉਨ੍ਹਾਂ ਨੂੰ ਇਕ ਸ਼ਹਿਰ ਤੋਂ ਦੂਜੇ ਸ਼ਹਿਰ ਭੇਜ ਕੇ ਚੰਗੀ ਕਮਾਈ ਹੋ ਰਹੀ ਸੀ, ਜਿਸ ਕਾਰਨ ਆਸ਼ੀਸ਼ ਨੇ ਇਨ੍ਹਾਂ ਸਾਲਾਂ ਵਿਚ ਖੂਬ ਕਮਾਈ ਵੀ ਕੀਤੀ ਅਤੇ ਨਵੇਂ ਸਪਾ ਸੈਂਟਰ ਵੀ ਖੋਲ੍ਹੇ। ਹੁਣ ਇਹ ਸਭ ਕੰਮ ਆਸ਼ੀਸ਼ ਇਕੱਲਾ ਕਰ ਰਿਹਾ ਸੀ ਜਾਂ ਉਸਦੇ ਪਿੱਛੇ ਕੋਈ ਸਾਈਲੈਂਟ ਪਾਰਟਨਰ ਵੀ ਸੀ, ਇਹ ਜਾਂਚ ਦਾ ਵਿਸ਼ਾ ਹੈ ਪਰ ਕਿਹਾ ਜਾ ਰਿਹਾ ਹੈ ਕਿ ਅੰਮ੍ਰਿਤਸਰ ਦਾ ਇਕ ਸੇਠ ਇਸ ਧੰਦੇ ਵਿਚ ਆਸ਼ੀਸ਼ ਨੂੰ ਲੜਕੀਆਂ ਮੁਹੱਈਆ ਕਰਵਾ ਰਿਹਾ ਸੀ।

ਇਹ ਵੀ ਪੜ੍ਹੋ: ਸਕਾਲਰਸ਼ਿਪ ਘੋਟਾਲੇ ਨੂੰ ਲੈ ਕੇ ਹਰਪਾਲ ਚੀਮਾ ਨੇ ਘੇਰੀ ਕੈਪਟਨ ਸਰਕਾਰ, ਦਿੱਤਾ ਹਫ਼ਤੇ ਦਾ ਅਲਟੀਮੇਟਮ

ਕਈ ਸਫੈਦਪੋਸ਼ ਪੁਲਸ ਦੀ ਰਾਡਾਰ ’ਤੇ
ਪਤਾ ਲੱਗਾ ਹੈ ਕਿ ਇਸ ਮਾਮਲੇ ਵਿਚ ਕਈ ਅਜਿਹੇ ਲੋਕ ਹਨ, ਜੋ ਆਸ਼ੀਸ਼ ਦੇ ਸਿੱਧੇ ਸੰਪਰਕ ਵਿਚ ਸਨ। ਇਹ ਲੋਕ ਅਕਸਰ ਆਸ਼ੀਸ਼ ਦੇ ਗਾਹਕ ਦੇ ਤੌਰ ’ਤੇ ਉਸਦੀਆਂ ਸੇਵਾਵਾਂ ਲੈਂਦੇ ਸਨ। ਸੂਤਰਾਂ ਤੋਂ ਮਿਲੀ ਖਬਰ ਮੁਤਾਬਕ ਪੁਲਸ ਨੂੰ ਜੋ ਡਾਇਰੀ ਇੰਦਰ ਦੀ ਨਿਸ਼ਾਨਦੇਹੀ ’ਤੇ ਸਪਾ ਤੋਂ ਮਿਲੀ ਹੈ, ਉਸ ਵਿਚ ਵੀ ਇਨ੍ਹਾਂ ਦੇ ਨਾਂ ਹਨ। ਪੁਲਸ ਇਸ ਡਾਇਰੀ ਨੂੰ ਹੁਣ ਤੱਕ ਕਿਸੇ ਦੇ ਸਾਹਮਣੇ ਨਹੀਂ ਲਿਆਈ। ਪੁਲਸ ਨੇ ਇਸ ਡਾਇਰੀ ਬਾਰੇ ਆਪਣੀ ਚਾਰਜਸ਼ੀਟ ਵਿਚ ਵੀ ਜ਼ਿਕਰ ਨਹੀਂ ਕੀਤਾ, ਜਿਸ ਕਾਰਨ ਅਜੇ ਸਾਫ ਨਹੀਂ ਹੈ ਕਿ ਆਖਿਰ ਇਸ ਡਾਇਰੀ ਵਿਚ ਅੰਕਿਤ ਲੋਕਾਂ ਬਾਰੇ ਖ਼ੁਲਾਸਾ ਕਦੋਂ ਹੋਵੇਗਾ, ਹੋਵੇਗਾ ਵੀ ਜਾਂ ਕਦੀ ਨਹੀਂ ਹੋਵੇਗਾ ਪਰ ਇਕ ਗੱਲ ਸਾਫ ਹੈ ਕਿ ਸ਼ਹਿਰ ਦੇ ਕਈ ਸਫੈਦਪੋਸ਼ ਜ਼ਰੂਰ ਪੁਲਸ ਦੀ ਰਾਡਾਰ ’ਤੇ ਆ ਗਏ ਹਨ।

ਇਹ ਵੀ ਪੜ੍ਹੋ: ਹੁਸ਼ਿਆਰਪੁਰ 'ਚੋਂ ਸਾਹਮਣੇ ਆਈ ਇਨਸਾਨੀਅਤ ਨੂੰ ਸ਼ਰਮਸਾਰ ਕਰਦੀ ਤਸਵੀਰ, ਬਾਲਟੀ ’ਚ ਸੁੱਟਿਆ ਨਵ-ਜੰਮਿਆ ਬੱਚਾ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


author

shivani attri

Content Editor

Related News