ਜਲੰਧਰ ਵਿਖੇ ਸਪਾ ਸੈਂਟਰ 'ਚ ਹੋਏ ਗੈਂਗਰੇਪ ਦੇ ਮਾਮਲੇ 'ਚ ਪੁਲਸ ਦਾ ਵੱਡਾ ਐਕਸ਼ਨ, ਗਠਿਤ ਕੀਤੀ SIT

Thursday, May 20, 2021 - 07:31 PM (IST)

ਜਲੰਧਰ ਵਿਖੇ ਸਪਾ ਸੈਂਟਰ 'ਚ ਹੋਏ ਗੈਂਗਰੇਪ ਦੇ ਮਾਮਲੇ 'ਚ ਪੁਲਸ ਦਾ ਵੱਡਾ ਐਕਸ਼ਨ, ਗਠਿਤ ਕੀਤੀ SIT

ਜਲੰਧਰ (ਜ. ਬ.)-ਥਾਣਾ ਮਾਡਲ ਟਾਊਨ ਅਧੀਨ ਆਉਂਦੇ ਕਲਾਊਡ ਸਪਾ ਸੈਂਟਰ ਵਿਚ ਇਕ ਨਾਬਾਲਗ ਲੜਕੀ ਨਾਲ ਗੈਂਗਰੇਪ ਦੇ ਮਾਮਲੇ ਵਿਚ ਪੁਲਸ ਨੇ ਵੱਡਾ ਕਦਮ ਚੁੱਕਿਆ ਹੈ। ਜ਼ਿਲ੍ਹਾ ਪੁਲਸ ਪ੍ਰਮੁੱਖ ਗੁਰਪ੍ਰੀਤ ਸਿੰਘ ਭੁੱਲਰ ਨੇ ਇਸ ਮਾਮਲੇ ਵਿਚ ਐੱਸ. ਆਈ. ਟੀ. ਦਾ ਗਠਨ ਕਰ ਦਿੱਤਾ ਹੈ ਅਤੇ ਮਾਮਲੇ ਵਿਚ ਤੇਜ਼ੀ ਨਾਲ ਜਾਂਚ ਦੇ ਹੁਕਮ ਦਿੱਤੇ ਹਨ। ਏ. ਡੀ. ਸੀ. ਪੀ., ਏ. ਸੀ. ਪੀ. ਅਤੇ ਸਬ ਇੰਸਪੈਕਟਰ ’ਤੇ ਆਧਾਰਿਤ ਕਮੇਟੀ ਕੇਸ ਦੀ ਤਹਿਕੀਕਾਤ ਕਰੇਗੀ। ਡੀ. ਸੀ. ਪੀ. ਐੱਸ. ਆਈ. ਟੀ. ਨੂੰ ਸੁਪਰਵਾਈਜ਼ ਕਰਨਗੇ। 

ਇਹ ਵੀ ਪੜ੍ਹੋ: ਵਿਆਹ ਤੋਂ ਇਕ ਦਿਨ ਪਹਿਲਾਂ ਮਾਂ ਸਣੇ ਪੁੱਤਰ ਗ੍ਰਿਫ਼ਤਾਰ, ਹੈਰਾਨ ਕਰ ਦੇਵੇਗਾ ਪੂਰਾ ਮਾਮਲਾ

ਗ੍ਰਿਫ਼ਤਾਰ ਮੁਲਜ਼ਮ ਸੋਹਿਤ ਸ਼ਰਮਾ ਪੁੱਜਾ ਜੇਲ੍ਹ
ਉਧਰ ਮਾਮਲੇ ਵਿਚ ਗ੍ਰਿਫ਼ਤਾਰ ਮੁਲਜ਼ਮ ਸੋਹਿਤ ਸ਼ਰਮਾ ਨੂੰ ਬੀਤੇ ਦਿਨ ਕੋਰਟ ਵਿਚ ਪੇਸ਼ ਕਰਕੇ ਪੁਲਸ ਨੇ ਜੇਲ੍ਹ ਭੇਜ ਦਿੱਤਾ ਹੈ। ਪੁਲਸ ਦੀ ਜਾਂਚ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਅਸ਼ੀਸ਼ ਕੋਲ 2 ਮੋਬਾਇਲ ਨੰਬਰ ਸਨ, ਜਿਨ੍ਹਾਂ ਦੀ ਉਹ ਵਰਤੋਂ ਕਰਦਾ ਸੀ ਕਿਉਂਕਿ ਸੋਹਿਤ ਵੱਲੋਂ ਜਾਂਚ ਵਿਚ ਖ਼ੁਲਾਸਾ ਕੀਤਾ ਗਿਆ ਹੈ ਕਿ ਉਹ ਅਸ਼ੀਸ਼ ਜਿੰਨੇ ਵਿਚ ਵੀ ਹਾਈ ਪ੍ਰੋਫਾਈਲ ਗਾਹਕਾਂ ਅਤੇ ਕਸਟਮਰ ਹੁੰਦੇ ਸਨ। ਉਨ੍ਹਾਂ ਨਾਲ ਉਹ ਟੈਲੀਗ੍ਰਾਮ ਜਾਂ ਸਿਗਨਲ ਐਪ ਉਤੇ ਗੱਲ ਕਰਦਾ ਸੀ ਕਿਉਂਕਿ ਇੰਟਰਨੈੱਟ ਕਾਲਿੰਗ ਦਾ ਕੋਈ ਵੀ ਰਿਕਾਰਡ ਨਹੀਂ ਰਹਿੰਦਾ ਅਤੇ ਨਾ ਹੀ ਪੁਲਸ ਇਸ ਦੇ ਰਿਕਾਰਡ ਬਾਰੇ ਪਤਾ ਕਰ ਸਕਦੀ ਹੈ।

PunjabKesari

ਪੀੜਤਾਂ ’ਤੇ ਦਬਾਅ ਬਣਾ ਰਹੇ ਆਕਾਵਾਂ ’ਤੇ ਹਾਈ ਕਮਾਂਡ ਦੀ ਨਜ਼ਰ
ਮਾਡਲ ਟਾਊਨ ਦੀ ਕਲਾਊਡ ਸਪਾ ਸੈਂਟਰ ਦੇ ਮਾਮਲੇ ਵਿਚ ਰੋਜ਼ਾਨਾ ਨਵੇਂ ਖ਼ੁਲਾਸੇ ਹੋ ਰਹੇ ਹਨ, ਜਿਸ ਕਾਰਨ ਜ਼ਿਲ੍ਹਾ ਪੁਲਸ ਲਈ ਮਾਮਲੇ ਦੇ ਮਾਸਟਰ ਮਾਈਂਡ ਅਸ਼ੀਸ਼ ਉਰਫ਼ ਦੀਪਕ ਬਹਿਲ, ਅਰਸ਼ਦ ਖ਼ਾਨ, ਇੰਦਰ, ਜੋਤੀ ਅਤੇ ਸੋਹਿਤ ਸ਼ਰਮਾ ਦੇ ਖ਼ਿਲਾਫ਼ ਮਜ਼ਬੂਤ ਫਾਈਲ ਤਿਆਰ ਕਰਨ ਵਿਚ ਆਸਾਨੀ ਹੋ ਰਹੀ ਹੈ। ਜਾਣਕਾਰੀ ਮਿਲੀ ਹੈ ਕਿ ਇਸ ਹਾਈ ਪ੍ਰੋਫਾਈਲ ਗੈਂਗਰੇਪ ਦੇ ਮਾਮਲੇ ਵਿਚ ਹੁਣ ਸਿਆਸੀ ਪਹੁੰਚ ਵੀ ਚੱਲਣ ਲੱਗੀ ਹੈ। ਘਟਨਾ ਨੂੰ ਲੈ ਕੇ ਮਾਮਲਾ ਕਾਂਗਰਸ ਹਾਈਕਮਾਂਡ ਦੇ ਕੋਲ ਪਹੁੰਚ ਗਿਆ ਹੈ। ਜਾਣਕਾਰੀ ਮਿਲੀ ਹੈ ਕਿ ਸਪਾ ਸੈਂਟਰ ਵਿਚ ਨਾਬਾਲਿਗਾ ਨਾਲ ਹੋਏ ਗੈਂਗਰੇਪ ਵਿਚ ਕੁਝ ਸਿਆਸੀ ਆਕਾਵਾਂ ਦੀ ਐਂਟਰੀ ਹੋਈ ਸੀ, ਜਿਨ੍ਹਾਂ ਨੇ ਮਾਮਲੇ ਨੂੰ ਸੈਟਲ ਕਰਨ ਦੀ ਵੀ ਕੋਸ਼ਿਸ਼ ਕੀਤੀ ਸੀ। ਪਤਾ ਲੱਗਾ ਕਿ ਅਜਿਹੇ ਹੀ ਇਕ ਆਕਾ ਦੇ ਦਫ਼ਤਰ ਵਿਚ ਬਾਕਾਇਦਾ ਇਸ ਮਾਮਲੇ ’ਤੇ ਮੀਟਿੰਗ ਹੋਈ ਸੀ, ਜਿਸ ਵਿਚ ਪੀੜਤ ਨੂੰ ਲਾਲਚ ਦੇਣ ਦੀ ਕੋਸ਼ਿਸ਼ ਕੀਤੀ ਗਈ ਸੀ ਪਰ ਪੀੜਤਾ ਨਹੀਂ ਮੰਨੀ। ਦੱਸਿਆ ਜਾ ਰਿਹਾ ਕਿ ਹੁਣ ਇਸ ਮਾਮਲੇ ਦੀ ਭਿਣਕ ਹਾਈਕਮਾਨ ਨੂੰ ਲੱਗ ਗਈ ਹੈ।

PunjabKesari

ਇਹ ਵੀ ਪੜ੍ਹੋ: ਪਿਮਸ ਹਸਪਤਾਲ ’ਚ 24 ਸਾਲਾ ਕੋਰੋਨਾ ਪੀੜਤ ਨੌਜਵਾਨ ਦੀ ਮੌਤ, ਮਰਨ ਤੋਂ ਪਹਿਲਾਂ ਮਾਂ ਨੂੰ ਭੇਜਿਆ ਭਾਵੁਕ ਮੈਸੇਜ

ਜਾਣਕਾਰੀ ਅਨੁਸਾਰ ਇਨ੍ਹਾਂ ਸਿਆਸੀ ਆਕਾਵਾਂ ਦਾ ਪੂਰਾ ਕੱਚਾ ਚਿੱਠਾ ਹਾਈਕਮਾਂਡ ਦੇ ਕੋਲ ਪਹੁੰਚ ਗਿਆ ਹੈ। ਚੋਣਾਂ ਵਾਲੇ ਸਾਲ ਤੋਂ ਠੀਕ ਪਹਿਲਾਂ ਇਸ ਤਰ੍ਹਾਂ ਦੀ ਘਟਨਾ, ਜਿਸ ਵਿਚ ਇਕ 15 ਸਾਲ ਦੀ ਨਾਬਾਲਗ ਨੂੰ ਸ਼ਿਕਾਰ ਬਣਾਇਆ ਗਿਆ ਹੋਵੇ, ਵਿਚ ਸਿਆਸੀ ਪਾਰਟੀਆਂ ਦੇ ਨੇਤਾਵਾਂ ਦੀ ਦਖ਼ਲਅੰਦਾਜ਼ੀ ਖ਼ਾਸ ਕਰਕੇ ਮਾਮਲੇ ਨੂੰ ਦਬਾਉਣ ਦੀ ਕੋਸ਼ਿਸ਼ ਨੁਕਸਾਨਦਾਇਕ ਹੋ ਸਕਦੀ ਹੈ। ਪਤਾ ਲੱਗਾ ਹੈ ਕਿ ਹਾਈਕਮਾਂਡ ਨੇ ਇਸ ਮਾਮਲੇ ਵਿਚ ਨੋਟਿਸ ਲਿਆ ਹੈ ਅਤੇ ਜਲਦੀ ਹੀ ਇਸ ਮਾਮਲੇ ਵਿਚ ਦਖ਼ਲ ਦੇ ਰਹੇ ਆਕਾਵਾਂ ਲਈ ਫੁਰਮਾਨ ਜਾਰੀ ਹੋ ਸਕਦੇ ਹਨ ਜਾਂ ਫਿਰ ਐਕਸ਼ਨ ਲਿਆ ਜਾ ਸਕਦਾ।

PunjabKesari

ਅਸ਼ੀਸ਼ ਦੇ 2 ਕਰੀਬੀ ਲੋਕ ਸਿਆਸਤ ਵਿਚ, ਅੰਮ੍ਰਿਤਸਰ 'ਚ ਹੋਈ ਛਾਪੇਮਾਰੀ 
ਉਥੇ ਹੀ ਦੱਸ ਦਈਏ ਕਿ ਸੰਗੀਨ ਅਤੇ ਹਾਈ ਪ੍ਰੋਫਾਈਲ ਮਾਮਲੇ ਵਿਚ ਪੁਲਸ ਨੇ ਅਸ਼ੀਸ਼ ਦੀ ਤਲਾਸ਼ ਵਿਚ ਅੰਮ੍ਰਿਤਸਰ ਰੂਰਲ ਇਕਾਈ ਵਿਚ ਰੇਡ ਕੀਤੀ ਹੈ। ਪੁਲਸ ਨੂੰ ਇਨਪੁਟ ਮਿਲੀ ਸੀ ਕਿ ਅਸ਼ੀਸ਼ ਆਪਣੇ ਇਕ ਦੋਸਤ ਦੇ ਪਿੰਡ ਵਿਚ ਲੁਕਿਆ ਹੋਇਆ ਹੈ, ਜਿਸ ਦੀ ਭਾਲ ਵਿਚ ਪੁਲਸ ਦੀ ਇਕ ਪਾਰਟੀ ਵੱਲੋਂ ਅੰਮ੍ਰਿਤਸਰ ਰੂਰਲ ਵਿਚ ਪੈਂਦੇ ਇਕ ਪਿੰਡ ਵਿਚ ਰੇਡ ਕੀਤੀ ਹੈ ਪਰ ਪੁਲਸ ਨੂੰ ਹੁਣ ਤਕ ਦੋਸਤ ਦੇ ਘਰ 'ਤੇ ਕੋਈ ਵੀ ਮੁਲਜ਼ਮ ਨਹੀਂ ਮਿਲਿਆ ਹੈ, ਉਥੇ ਹੀ ਸਪਾ ਸੈਂਟਰ ਦੇ ਮਾਲਕ ਅਸ਼ੀਸ਼ ਦੇ ਅੰਮ੍ਰਿਤਸਰ ਵਿਚ ਰਹਿੰਦੇ ਦੋ ਨਜ਼ਦੀਕੀ ਲੋਕਾਂ ਨੂੰ ਪੁਲਸ ਨੇ ਹਿਰਾਸਤ ਵਿਚ ਲੈ ਲਿਆ ਹੈ, ਜਿਨ੍ਹਾਂ ਦਾ ਉਸ ਦੀ ਕਾਲ ਡਿਟੇਲ ਵਿਚ ਨੰਬਰ ਆਇਆ ਸੀ। ਦੱਸਿਆ ਜਾ ਰਿਹਾ ਹੈ ਕਿ ਉਕਤ ਦੋ ਲੋਕ ਅੰਮ੍ਰਿਤਸਰ ਵਿਚ ਕਾਰੋਬਾਰ ਕਰਦੇ ਹਨ। ਪੁਲਸ ਵੱਲੋਂ ਇਸ ਮਾਮਲੇ ਵਿਚ ਫਰਾਰ ਮੁਲਜ਼ਮ ਅਰਸ਼ਦ ਅਤੇ ਇੰਦਰ ਦੇ ਰਿਸ਼ਤੇਦਾਰਾਂ ਅਤੇ ਦੋਸਤਾਂ ਨੂੰ ਵੀ ਥਾਣੇ ਵਿਚ ਤਲਬ ਕੀਤਾ ਹੈ, ਜਿਨ੍ਹਾਂ ਨਾਲ ਵਾਰਦਾਤ ਦੇ ਕੁੱਝ ਦੇਰ ਬਾਅਦ ਗੱਲ ਹੋਈ ਸੀ। ਉਮੀਦ ਹੈ ਕਿ ਪੁਲਸ ਜਲਦ ਹੀ ਬਹੁਤ ਕੁਝ ਉਗਲਵਾ ਲਵੇਗੀ। ਜ਼ਿਕਰਯੋਗ ਹੈ ਕਿ ਅਸ਼ੀਸ਼ ਦੇ 2 ਨਜ਼ਦੀਕੀ ਸਿਆਸਤ ਵਿਚ ਹੈ।

ਬੋਲੇ ਪੁਲਸ ਕਮਿਸ਼ਨਰ-ਮੁਸਤੈਦ ਪੁਲਸ ਕਰ ਰਹੀ ਹੈ ਵਿਗਿਆਨਿਕ ਤਰੀਕੇ ਨਾਲ ਜਾਂਚ
ਇਸ ਗੈਂਗਰੇਪ ਦੇ ਮਾਮਲੇ ਵਿਚ ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਪਹਿਲੀ ਵਾਰ ਮੀਡੀਆ ਦੇ ਸਾਹਮਣੇ ਆ ਗਏ ਸਵਾਲਾਂ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਨੇ ਮੁੱਖ ਮੁਲਜ਼ਮ ਆਸ਼ੀਸ਼ ਅਤੇ ਉਸ ਦੇ ਸਾਥੀਆਂ ਨੂੰ ਫੜਨ ਲਈ ਐੱਸ. ਆਈ. ਟੀ. ਗਠਿਤ ਕਰ ਦਿੱਤੀ ਹੈ ।
 

PunjabKesari

ਕਿਵੇਂ ਕੰਮ ਕਰੇਗੀ ਐੱਸ. ਆਈ. ਟੀ.
ਸੀ. ਪੀ. ਗੁਰਪ੍ਰੀਤ ਸਿੰਘ ਭੁੱਲਰ ਦਾ ਕਹਿਣਾ ਹੈ ਕਿ ਹੁਣ ਤੱਕ ਦੀ ਜਾਂਚ ਵਿਚ ਜੋ ਗੱਲ ਸਾਹਮਣੇ ਆਈ ਹੈ ਕਿ ਸਾਢੇ ਪੰਦਰਾਂ ਸਾਲ ਦੀ ਪੀੜਤਾ ਵੱਲੋਂ ਗੈਂਗਰੇਪ ਹੋਣ ਦੇ ਪਿੱਛੇ ਮਾਸਟਰ ਮਾਈਂਡ ਅਸ਼ੀਸ਼ ਹੈ, ਜਿਸ ਦੀ ਤਲਾਸ਼ ਵਿਚ ਉਨ੍ਹਾਂ ਵੱਲੋਂ ਗਠਿਤ ਕੀਤੀ ਗਈ ਟੀਮ ਲਗਾਤਾਰ ਉਨ੍ਹਾਂ ਦੇ ਘਰ ’ਤੇ ਰੇਡ ਕਰ ਰਹੀ ਹੈ। ਜਲਦ ਹੀ ਮਾਸਟਰ ਮਾਈਂਡ ਅਸ਼ੀਸ਼ ਉਨ੍ਹਾਂ ਦੀ ਕਸਟਡੀ ਵਿਚ ਹੋਵੇਗਾ। ਉਨ੍ਹਾਂ ਨੂੰ ਪੂਰੀ ਉਮੀਦ ਹੈ ਕਿ ਇਸ ਗੰਭੀਰ ਮਾਮਲੇ ਦੀ ਸਾਰੀ ਜਾਂਚ ਏ. ਡੀ. ਸੀ. ਪੀ. ਜਗਮੋਹਨ ਭਾਰਤ ਨੂੰ ਸੌਂਪ ਦਿੱਤੀ ਗਈ ਹੈ। ਉਧਰ ਐੱਸ. ਆਈ. ਟੀ. ਵਿਚ ਉਨ੍ਹਾਂ ਤੋਂ ਇਲਾਵਾ ਏ. ਡੀ. ਸੀ. ਪੀ.-2 ਅਸ਼ਵਨੀ ਕੁਮਾਰ, ਏ. ਸੀ. ਪੀ. ਹਰਜਿੰਦਰ ਸਿੰਘ ਅਤੇ ਨਾਲ ਸਬ-ਇੰਸਪੈਕਟਰ ਅਨੂ ਪਟਿਆਲ ਹਨ, ਜੋ ਕਿ ਇਸ ਸਾਰੇ ਕੇਸ ਦੀ ਜਾਂਚ ਬਾਰੀਕੀ ਨਾਲ ਕਰ ਰਹੇ ਹਨ। ਉਨ੍ਹਾਂ ਨੂੰ ਆਪਣੀ ਪੂਰੀ ਟੀਮ ’ਤੇ ਭਰੋਸਾ ਹੈ ਕਿ ਜਲਦ ਹੀ ਇਸ ਸਾਰੇ ਕੇਸ ਦੀ ਗੁੱਥੀ ਸੁਲਝਾਈ ਸੁਲਝਾ ਲਈ ਜਾਵੇਗੀ ਅਤੇ ਮਾਸਟਰ ਮਾਈਂਡ ਅਸ਼ੀਸ਼ ਦੇ ਨੈਕਸਸ ਨੂੰ ਬਰੇਕ ਕਰ ਲਵੇਗੀ ।

ਇਹ ਵੀ ਪੜ੍ਹੋ:  ਜਲੰਧਰ ਵਿਖੇ ਸਪਾ ਸੈਂਟਰ 'ਚ ਕੁੜੀ ਨਾਲ ਹੋਏ ਗੈਂਗਰੇਪ ਦੇ ਮਾਮਲੇ 'ਚ ਹੌਲੀ-ਹੌਲੀ ਹੋ ਰਹੇ ਨੇ ਵੱਡੇ ਖ਼ੁਲਾਸੇ

ਮੁਲਜ਼ਮਾਂ ’ਤੇ ਪੂਰਾ ਸ਼ਿਕੰਜਾ
ਸੀ. ਪੀ. ਭੁੱਲਰ ਨੇ ਕਿਹਾ ਕਿ ਉਨ੍ਹਾਂ ਨੇ ਖ਼ੁਦ ਗੈਂਗਰੇਪ ਪੀੜਤਾ ਦੇ ਸੀ. ਆਰ. ਪੀ. ਸੀ. 164 ਦੇ ਤਹਿਤ ਕੋਰਟ ਦੇ ਬਿਆਨ ਦਰਜ ਕਰਵਾਏ ਹਨ ਤਾਂ ਕਿ ਬਾਅਦ ਵਿਚ ਕੋਰਟ ਵਿਚ ਮੁਲਜ਼ਮਾਂ ਨੂੰ ਕਿਸੇ ਵੀ ਤਰ੍ਹਾਂ ਨਾਲ ਰਾਹਤ ਨਾ ਮਿਲ ਸਕੇ। ਸਾਰੀ ਜਾਂਚ ਵਿਗਿਆਨਿਕ ਤਰੀਕੇ ਨਾਲ ਕੀਤੀ ਜਾ ਰਹੀ ਹੈ, ਇਸ ਲਈ ਪੁਲਸ ਟੀਮ ਵੱਲੋਂ ਡੀ. ਸੀ. ਪੀ. ਜਗਮੋਹਨ ਸਿੰਘ ਦੀ ਨਿਗਰਾਨੀ ਵਿਚ ਵਾਰਦਾਤ ਵਾਲੀ ਜਗ੍ਹਾ ’ਤੇ ਜਾ ਕੇ ਕ੍ਰਾਈਮ ਸੀਨ ਨੂੰ ਰੀਐਕਟਿਵ ਕਰਵਾਇਆ ਗਿਆ ਹੈ ਤਾਂ ਕਿ ਕ੍ਰਾਈਮ ਸੀਨ ਦੀ ਵੀਡੀਓਗ੍ਰਾਫੀ ਨੂੰ ਸੀਲ ਬੰਦ ਲਿਫ਼ਾਫ਼ੇ ਵਿਚ ਕੋਰਟ ਵਿਚ ਪੇਸ਼ ਕਰ ਕੇ ਦਿਖਾਈ ਜਾ ਸਕੇ ਤਾਂ ਕਿ ਮੁਲਜ਼ਮਾਂ ਨੂੰ ਕੋਰਟ ਵਿਚ ਕਿਸੇ ਵੀ ਤਰੀਕੇ ਦੀ ਕਾਨੂੰਨੀ ਰਾਹਤ ਨਾ ਮਿਲ ਸਕੇ।

ਇਹ ਵੀ ਪੜ੍ਹੋ: ਸ਼ਰਮਨਾਕ: ਮੁਕੇਰੀਆਂ 'ਚ ਕੋਰੋਨਾ ਪੀੜਤ ਮਾਂ ਦਾ ਸਸਕਾਰ ਕਰਨ ਪੁੱਜੇ ਨੂੰਹ-ਪੁੱਤ ਨਾਲ ਕੁੱਟਮਾਰ, ਲਾਸ਼ ਵੀ ਕੱਢੀ ਬਾਹਰ
ਜਿਸ ਪੁਲਸ ਅਫ਼ਸਰ ਦੀ ਹੋ ਰਹੀ ਹੈ ਪੂਰੀ ਚਰਚਾ, ਉਸ ਬਾਰੇ ਜਾਂਚ ਜਾਰੀ 
ਗੁਰਪ੍ਰੀਤ ਸਿੰਘ ਭੁੱਲਰ ਨੇ ਕਿਹਾ ਕਿ ਇਸ ਮਾਮਲੇ ਨੂੰ ਲੈ ਕੇ ਜਿਸ ਪੁਲਸ ਅਧਿਕਾਰੀ ਦੀ ਪੂਰੇ ਡਿਪਾਰਟਮੈਂਟ ਵਿਚ ਚਰਚਾ ਚੱਲ ਰਹੀ ਹੈ, ਉਸ ਬਾਰੇ ਮਾਮਲਾ ਉਨ੍ਹਾਂ ਦੇ ਧਿਆਨ ਵਿਚ ਆ ਚੁੱਕਾ ਹੈ। ਉਕਤ ਅਧਿਕਾਰੀ ਦੇ ਮੁਲਜ਼ਮਾਂ ਨਾਲ ਸੰਪਰਕ ਬਾਰੇ ਜਾਂਚ ਕੀਤੀ ਜਾ ਰਹੀ ਹੈ, ਜਿਸ ਬਾਰੇ ਏ. ਐੱਸ. ਆਈ. ਡੀ. ਡੂੰਘਾਈ ਨਾਲ ਜਾਂਚ ਕਰ ਰਹੀ ਹੈ ਕਿ ਉਕਤ ਅਧਿਕਾਰੀ ਦਾ ਮੁਲਜ਼ਮਾਂ ਨਾਲ ਕੀ ਲੈਣਾ-ਦੇਣਾ ਸੀ ਤੇ ਹੈ। ਉਨ੍ਹਾਂ ਕਿਹਾ ਕਿ ਬਾਕੀ ਕੁਝ ਸ਼ਰਾਰਤੀ ਅਨਸਰ ਪੁਲਸ ਦਾ ਅਕਸ ਖ਼ਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਜੋ ਕਿ ਉਹ ਹੁਣ ਨਹੀਂ ਦੇਣਗੇ। ਉਹ ਇੰਨਾ ਸਾਫ਼ ਤੌਰ ’ਤੇ ਕਹਿਣਾ ਚਾਹੁੰਦੇ ਹਨ ਕਿ ਕਾਨੂੰਨ ਸਭ ਲਈ ਬਰਾਬਰ ਹੈ ਅਤੇ ਇਸ ਕੇਸ ਵਿਚ ਜੋ ਵੀ ਪੁਖਤਾ ਜਾਂਚ ਦੇ ਦੌਰਾਨ ਮੁਲਜ਼ਮ ਪਾਇਆ ਗਿਆ, ਉਸ ਨੂੰ ਕਿਸੇ ਵੀ ਹਾਲਤ ਵਿਚ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਨੇ ਜਲੰਧਰ ਵਾਸੀਆਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਪੁਲਸ ਡਿਪਾਰਟਮੈਂਟ ਆਪਣੀ ਸੇਵਾ ਲਈ ਦਿਨ-ਰਾਤ ਹਾਜ਼ਰ ਹੈ। ਉਨ੍ਹਾਂ ਨੇ ਸ਼ਹਿਰ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਇਨ੍ਹਾਂ ਮੁਲਜ਼ਮਾਂ ਬਾਰੇ ਜੇਕਰ ਕਿਸੇ ਵੀ ਵਿਅਕਤੀ ਨੂੰ ਕੋਈ ਜਾਣਕਾਰੀ ਮਿਲਦੀ ਹੈ ਤਾਂ ਸਿੱਧਾ ਪੁਲਸ ਨਾਲ ਸੰਪਰਕ ਕਰ ਸਕਦਾ ਹੈ।

ਇਹ ਵੀ ਪੜ੍ਹੋ: ਸਪਾ ਸੈਂਟਰ 'ਚ ਹੋਏ ਗੈਂਗਰੇਪ ਦੇ ਮਾਮਲੇ 'ਚ ਪੁਲਸ ਨੇ ਮੁੜ ਦੁਹਰਾਇਆ ਕ੍ਰਾਈਮ ਸੀਨ, ਕਈ ਰਈਸਜ਼ਾਦੇ ਹੋਣਗੇ ਬੇਨਕਾਬ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


author

shivani attri

Content Editor

Related News