ਗੈਂਗਸਟਰ ਦਲਜੀਤ ਭਾਨਾ ਦੇ ਨਜ਼ਦੀਕੀ ਰਹਿ ਚੁੱਕੇ ਹੈਪੀ ਨੂੰ ਅਣਪਛਾਤਿਆਂ ਵੱਢ ''ਤਾ

Friday, Nov 24, 2017 - 03:28 AM (IST)

ਗੈਂਗਸਟਰ ਦਲਜੀਤ ਭਾਨਾ ਦੇ ਨਜ਼ਦੀਕੀ ਰਹਿ ਚੁੱਕੇ ਹੈਪੀ ਨੂੰ ਅਣਪਛਾਤਿਆਂ ਵੱਢ ''ਤਾ

ਜਲੰਧਰ, (ਰਾਜੇਸ਼)- ਗੈਂਗਸਟਰ ਦਲਜੀਤ ਸਿੰਘ ਭਾਨਾ ਦੇ ਨਜ਼ਦੀਕੀ ਰਹਿ ਚੁੱਕੇ ਬਸਤੀ ਦਾਨਿਸ਼ਮੰਦਾਂ ਦੇ ਹੈਪੀ ਨੂੰ ਅਣਪਛਾਤੇ ਹਮਲਾਵਰਾਂ ਨੇ ਦੇਰ ਰਾਤ ਬੁਰੀ ਤਰ੍ਹਾਂ ਵੱਢ ਦਿੱਤਾ। ਹਮਲੇ ਦਾ ਕਾਰਨ ਪੁਰਾਣੀ ਰੰਜਿਸ਼ ਦੱਸੀ ਜਾ ਰਹੀ ਹੈ। ਉਸ 'ਤੇ ਹਮਲਾ ਕਿਸ ਨੇ ਕੀਤਾ, ਇਹ ਪਤਾ ਨਹੀਂ ਚੱਲ ਰਿਹਾ। ਹੈਪੀ 'ਤੇ ਥਾਣਾ ਨੰ. 5 ਵਿਚ ਪਹਿਲਾਂ ਵੀ ਮਾਮਲਾ ਦਰਜ ਹੈ। ਹੈਪੀ ਨੂੰ ਸਥਾਨਕ ਲੋਕਾਂ ਨੇ ਤੁਰੰਤ ਨਿੱਜੀ ਹਸਪਤਾਲ ਵਿਚ ਭਰਤੀ ਕਰਵਾਇਆ, ਜਿਥੇ ਉਸ ਦੀ ਹਾਲਤ ਦੇਰ ਰਾਤ ਤਕ ਨਾਜ਼ੁਕ ਬਣੀ ਹੋਈ ਸੀ। ਜਿਸ ਜਗ੍ਹਾ ਹੈਪੀ 'ਤੇ ਹਮਲਾ ਹੋਇਆ, ਉਸ ਜਗ੍ਹਾ 'ਤੇ ਸਬਜ਼ੀ ਮੰਡੀ ਲੱਗੀ ਹੋਈ ਸੀ। ਜਿਵੇਂ ਹੀ ਤੇਜ਼ਧਾਰ ਹਥਿਆਰਾਂ ਨਾਲ ਲੈਸ ਹਮਲਾਵਰਾਂ ਨੇ ਹੈਪੀ 'ਤੇ ਹਮਲਾ ਕੀਤਾ ਤਾਂ ਸਬਜ਼ੀ ਮੰਡੀ ਵਿਚ ਹਫੜਾ-ਦਫੜੀ ਮਚ ਗਈ। ਜ਼ਖਮੀ ਦੀ ਪਛਾਣ ਅਸ਼ੋਕ ਕੁਮਾਰ ਹੈਪੀ ਨਿਵਾਸੀ ਬਸਤੀ ਦਾਨਿਸ਼ਮੰਦਾਂ ਦੇ ਰੂਪ ਵਿਚ ਹੋਈ ਹੈ। ਹੈਪੀ ਦੇ ਸਿਰ 'ਤੇ ਗੰਭੀਰ ਸੱਟ ਲੱਗੀ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਏ. ਸੀ. ਪੀ. ਕੈਲਾਸ਼ ਚੰਦਰ, ਏ. ਸੀ. ਪੀ. ਜਸਪ੍ਰੀਤ ਸਿੰਘ ਪੁਲਸ ਪਾਰਟੀ ਸਮੇਤ ਮੌਕੇ 'ਤੇ ਪਹੁੰਚੇ। 

PunjabKesari
ਜਾਣਕਾਰੀ ਅਨੁਸਾਰ ਬਬਰੀਕ ਚੌਕ ਨੇੜੇ ਅਸ਼ੋਕ ਕੁਮਾਰ ਉਰਫ ਹੈਪੀ ਕਿਤੇ ਜਾ ਰਿਹਾ ਸੀ ਕਿ ਰਸਤੇ ਵਿਚ ਕਰੀਬ ਅੱਧੀ ਦਰਜਨ ਹਮਲਾਵਰ ਨੌਜਵਾਨ ਤੇਜ਼ ਹਥਿਆਰਾਂ ਨਾਲ ਲੈਸ ਹੋ ਕੇ ਉਥੇ ਪਹੁੰਚੇ ਜਿਨ੍ਹਾਂ ਨੇ ਆਉਂਦੇ ਹੀ ਹੈਪੀ 'ਤੇ ਜਾਨਲੇਵਾ ਹਮਲਾ ਕਰ ਦਿੱਤਾ, ਜਿਸ ਤੋਂ ਬਾਅਦ ਹਮਲਾ ਕਰਨ ਵਾਲੇ ਨੌਜਵਾਨ ਮੌਕੇ ਤੋਂ ਫਰਾਰ ਹੋ ਗਏ। ਘਟਨਾ ਤੋਂ ਬਾਅਦ ਇਲਾਕੇ ਦੇ ਲੋਕਾਂ ਨੇ ਹੈਪੀ ਨੂੰ ਤੁਰੰਤ ਹਸਪਤਾਲ ਦਾਖਲ ਕਰਵਾਇਆ। ਸੂਚਨਾ ਮਿਲਦੇ ਹੀ ਪੁਲਸ ਦੇ ਉਚ ਅਧਿਕਾਰੀ ਮੌਕੇ 'ਤੇ ਪਹੁੰਚੇ। ਜ਼ਖਮੀ ਹੈਪੀ ਖਿਲਾਫ ਵੀ ਪਹਿਲਾਂ ਮਾਮਲਾ ਦਰਜ ਹੈ। ਦੇਰ ਰਾਤ ਤੱਕ ਇਹ ਨਹੀਂ ਪਤਾ ਲੱਗ ਸਕਿਆ ਕਿ ਹੈਪੀ 'ਤੇ ਹਮਲਾ ਕਿਸ ਨੇ ਕੀਤਾ ਹੈ ਤੇ ਕਿਉਂ?


Related News