ਜਨਰਲ ਕੈਟਾਗਿਰੀ ਵਲੋਂ ਦਿੱਤਾ ਗਿਆ ਬੰਦ ਦਾ ਸੱਦਾ ਰਿਹਾ ਸਫਲ, ਕੋਟਕਪੂਰਾ ਮੁਕੰਮਲ ਬੰਦ
Tuesday, Apr 10, 2018 - 01:03 PM (IST)

ਕੋਟਕਪੂਰਾ (ਨਰਿੰਦਰ ਬੈੜ) : ਜਨਰਲ ਕੈਟਾਗਿਰੀ ਵਲੋਂ ਅੱਜ ਦਿੱਤੇ ਭਾਰਤ ਬੰਦ ਦੇ ਸੱਦੇ ਨੂੰ ਲੈ ਕੇ ਕੋਟਕਪੂਰਾ ਸ਼ਹਿਰ ਮੁਕੰਮਲ ਤੌਰ 'ਤੇ ਬੰਦ ਰਿਹਾ। ਭਾਵੇਂ ਬੰਦ ਦੀ ਕਾਲ ਕਿਸੇ ਪਾਰਟੀ ਜਾਂ ਜਥੇਬੰਦੀ ਵਲੋਂ ਨਹੀਂ ਦਿੱਤੀ ਗਈ ਸੀ ਅਤੇ ਸਿਰਫ ਸੋਸ਼ਲ ਮੀਡੀਆ 'ਤੇ ਹੀ ਲੋਕਾਂ ਨੂੰ ਇਕ ਦੂਜੇ ਨੂੰ ਸੁਨੇਹੇ ਭੇਜੇ ਸਨ ਪਰ ਫਿਰ ਵੀ ਬੰਦ ਦਾ ਵਿਆਪਕ ਅਸਰ ਵੇਖਣ ਨੂੰ ਮਿਲਿਆ।
ਵੱਡੀ ਗਿਣਤੀ ਵਿਚ ਲੋਕ ਉਂਕਾਰ ਸਥਾਨਕ ਢੌਡਾ ਚੌਕ 'ਚ ਇਕੱਤਰ ਹੋਏ ਅਤੇ ਇਥੇ ਵੱਖ-ਵੱਖ ਬਾਜ਼ਾਰਾਂ ਵਿਚ ਰੋਸ ਪ੍ਰਦਰਸ਼ਨ ਕਰਦੇ ਬੋਏ ਬੱਤੀਆਂ ਵਾਲੇ ਚੌਕ 'ਚ ਪੁੱਜੇ। ਇਸ ਦੌਰਾਨ ਲੋਕਾਂ ਦੀ ਅਗਵਾਈ ਕਰ ਰਹੇ ਉਂਕਾਰ ਗੋਇਲ, ਪਰਵੀਨ ਗਰਗ ਤੇ ਹੋਰ ਬੁਲਾਰਿਆਂ ਨੇ ਕਿਹਾ ਕਿ ਮਾਣਯੋਗ ਸੁਪਰੀਮ ਕੋਰਟ ਨੇ ਕਿਸੇ ਵੀ ਬੇਕਸੂਰ ਨੂੰ ਬਿਨਾਂ ਵਜ੍ਹਾ ਸਜ਼ਾ ਦਿੱਤੇ ਜਾਣ 'ਤੇ ਰੋਕ ਲਗਾਉਣ ਲਈ ਸਹੀ ਫੈਸਲਾ ਲਿਆ ਹੈ।
ਉਨ੍ਹਾਂ ਕਿਹਾ ਕਿ ਹੁਣ ਜਨਰਲ ਵਰਗ ਆਪਣੇ ਹੱਕਾਂ ਦੀ ਪ੍ਰਾਪਤੀ ਲਈ ਚੁੱਪ ਨਹੀਂ ਬੈਠੇਗਾ। ਇਸ ਦੌਰਨ ਐੱਸ. ਪੀ. ਐੱਚ. ਦੀਪਕ ਪਾਰਿਕ, ਡੀ. ਐੱਸ. ਪੀ. ਕੋਟਕਪੂਰਾ ਮਨਵਿੰਦਰਬੀਰ ਸਿੰਘ, ਐੱਸ. ਐੱਚ. ਓ. ਕੇ. ਸੀ. ਪ੍ਰਾਸ਼ਰ ਤੇ ਰਾਜੇਸ਼ ਕੁਮਾਰ ਇੰਚਾਰਜ ਸੀ. ਆਈ. ਏ. ਸਟਾਫ ਜੈਤੋਂ ਦੀ ਅਗਵਾਈ ਹੇਠ ਭਾਰੀ ਗਿਣਤੀ ਵਿਚ ਪੁਲਸ ਫੋਰਸ ਪ੍ਰਦਰਸ਼ਨਕਾਰੀਆਂ ਦੇ ਨਾਲ ਸੁਰੱਖਿਆ ਪ੍ਰਬੰਧ ਲਈ ਚੱਲ ਰਹੀ ਸੀ।