ਚੋਰਾਂ ਘਰ ''ਚ ਕੀਤਾ ਹੱਥ ਸਾਫ

Monday, Aug 14, 2017 - 03:38 AM (IST)

ਚੋਰਾਂ ਘਰ ''ਚ ਕੀਤਾ ਹੱਥ ਸਾਫ

ਸ਼ਹਿਣਾ,   (ਸਿੰਗਲਾ)—  ਪੱਤੀ ਗਿੱਲ ਖੋਟਾ 'ਚ ਬੀਤੀ ਰਾਤ ਚੋਰਾਂ ਨੇ ਇਕ ਘਰ 'ਚ ਚੋਰੀ ਕਰ ਲਈ। ਜਾਣਕਾਰੀ ਅਨੁਸਾਰ ਬਲਦੇਵ ਸਿੰਘ ਪੁੱਤਰ ਹਰਨਾਮ ਸਿੰਘ ਆਪਣੇ ਪਰਿਵਾਰ ਸਣੇ ਕੋਠੇ 'ਤੇ ਸੁੱਤਾ ਪਿਆ ਸੀ। ਚੋਰ ਗੇਟ ਟੱਪ ਕੇ ਘਰ 'ਚ ਦਾਖਲ ਹੋਏ ਅਤੇ ਅਲਮਾਰੀ 'ਚੋਂ 4 ਤੋਲੇ ਸੋਨਾ, 2 ਮੋਬਾਇਲ, 25000 ਨਕਦ, ਇਕ ਛਾਪ, ਇਕ ਸੋਨੇ ਦੀ ਚੇਨ ਚੋਰੀ ਕਰ ਕੇ ਲੈ ਗਏ। ਪਰਿਵਾਰ ਨੂੰ ਚੋਰੀ ਬਾਰੇ ਸਵੇਰੇ ਪਤਾ ਲੱਗਾ। ਇਸ ਸਬੰਧੀ ਸ਼ਹਿਣਾ ਪੁਲਸ ਨੂੰ ਸੂਚਿਤ ਕਰ ਦਿੱਤਾ ਹੈ


Related News