‘ਪੰਜਾਬ ’ਚ ਸ਼ੁੱਧ ਹਵਾ ਆਗਾਮੀ ਚੋਣਾਂ ’ਚ ਰਾਜਨੀਤਕ ਘੋਸ਼ਣਾ ਪੱਤਰ ’ਚ ਸਿਖਰ ’ਤੇ ਹੋਣੀ ਚਾਹੀਦੀ ਹੈ’

10/29/2021 1:41:39 AM

ਚੰਡੀਗੜ੍ਹ(ਬਿਊਰੋ)- ਪੰਜਾਬ ਦੇ ਮਾਹਰਾਂ ਅਤੇ ਸਿਵਲ ਸੁਸਾਇਟੀ ਦੇ ਮੈਂਬਰਾਂ ਨੇ ਵੀਰਵਾਰ ਨੂੰ ਆਯੋਜਿਤ ਟਾਊਨ ਹਾਲ ਬੈਠਕ ’ਚ ਸੂਬੇ ਭਰ ’ਚ ਹਵਾ ਦੀ ਗੁਣਵੱਤਾ ’ਚ ਸੁਧਾਰ ਲਈ ਸਿਫਾਰਿਸ਼ਾਂ ਦੇ ਇਕ ਵਿਸਤ੍ਰਿਤ ਸੈੱਟ ’ਤੇ ਚਰਚਾ ਕੀਤੀ ਅਤੇ ਉਸ ਨੂੰ ਵਿਸਤ੍ਰਿਤ ਏਜੰਡੇ ਦੇ ਤੌਰ ’ਤੇ ਤਿਆਰ ਕੀਤਾ। ਇਨ੍ਹਾਂ ਸਿਫਾਰਿਸ਼ਾਂ ਨੂੰ ਹੁਣ ਹਵਾ ਪ੍ਰਦੂਸ਼ਣ ਨਾਲ ਨਿਪਟਣ ਲਈ ਲੋਕਾਂ ਦੇ ਘੋਸ਼ਣਾ ਪੱਤਰ ’ਚ ਸ਼ਾਮਲ ਕੀਤਾ ਜਾਵੇਗਾ ਅਤੇ ਛੇਤੀ ਹੀ ਸਾਰੇ ਰਾਜਨੀਤਕ ਪਾਰਟੀਆਂ ਨੂੰ ਸੌਂਪ ਦਿੱਤਾ ਜਾਵੇਗਾ।

ਪੜ੍ਹੋ ਇਹ ਵੀ ਖ਼ਬਰ - ਕੈਪਟਨ ਦੇ ਬਿਆਨਾਂ 'ਤੇ ਢੀਂਡਸਾ ਦਾ ਪਲਟਵਾਰ, ਕਿਹਾ- ਮਨਘੜਤ ਕਹਾਣੀਆਂ ਬਣਾ ਕੇ ਲੋਕਾਂ ਦਾ ਕਰ ਰਹੇ ਸਮਾਂ ਬਰਬਾਦ

‘ਈਕੋਸਿੱਖ’ ਅਤੇ ‘ਕਲੀਨ ਏਅਰ ਪੰਜਾਬ’ ਵਲੋਂ ਆਯੋਜਿਤ ਬੈਠਕ ’ਚ ਸੂਬੇ ਭਰ ਦੇ 50 ਤੋਂ ਜ਼ਿਆਦਾ ਪ੍ਰਮੁੱਖ ਨਾਗਰਿਕਾਂ ਨੇ ਭਾਗ ਲਿਆ। ਨਾਗਰਿਕਾਂ ਦੀਆਂ ਮੰਗਾਂ ਉਨ੍ਹਾਂ ਦੇ ਸਾਫ਼ ਹਵਾ ’ਚ ਸਾਹ ਲੈਣ ਦੇ ਅਧਿਕਾਰ ਅਤੇ ਸਾਹ ਲੈਣ ਦੀ ਸਮਰੱਥਾ ’ਤੇ ਕੇਂਦਰਿਤ ਹਨ। ਇਸ ਸੱਚਾਈ ਨੂੰ ਵੀ ਪ੍ਰਗਟ ਕੀਤਾ ਗਿਆ ਕਿ ਪੰਜਾਬ ਭਾਰਤ ਦੇ ਕੁਝ ਸਭ ਤੋਂ ਪ੍ਰਦੂਸ਼ਿਤ ਸ਼ਹਿਰਾਂ ਦਾ ਘਰ ਹੈ, ਜਿਨ੍ਹਾਂ ’ਚ ਮੰਡੀ ਗੋਬਿੰਦਗੜ੍ਹ, ਅੰਮ੍ਰਿਤਸਰ, ਜਲੰਧਰ, ਲੁਧਿਆਣਾ, ਖੰਨਾ ਅਤੇ ਪਟਿਆਲਾ ਸ਼ਾਮਲ ਹਨ।

ਬੈਠਕ ’ਚ ‘ਈਕੋਸਿੱਖ੍ਯ ਪੰਜਾਬ ਦੀ ਪ੍ਰੈਜ਼ੀਡੈਂਟ ਸੁਪ੍ਰੀਤ ਕੌਰ ਨੇ ਕਿਹਾ ਕਿ ਪੰਜਾਬ ਦੇ ਲੋਕ ਇਨ੍ਹਾਂ ਚੋਣਾਂ ’ਚ ਸਵੱਛ ਹਵਾ ਦੇ ਆਪਣੇ ਅਧਿਕਾਰ ਲਈ ਵੋਟ ਕਰਨਗੇ ਅਤੇ ਚਾਹੇ ਜੋ ਵੀ ਚੁਣਨ, ਉਹ ਆਪਣੇ ਨੇਤਾਵਾਂ ਨੂੰ ਅਗਵਾਈ ਕਰਨ ਅਤੇ ਹਵਾ ਪ੍ਰਦੂਸ਼ਣ ਤੋਂ ਲੋਕਾਂ ਦੀ ਸਿਹਤ ਦੀ ਰੱਖਿਆ ਲਈ ਜ਼ਰੂਰੀ ਬਦਲਾਅ ਲਿਆਉਣ ਲਈ ਜ਼ਿੰਮੇਵਾਰ ਠਹਿਰਾਉਣਗੇ।

ਪੜ੍ਹੋ ਇਹ ਵੀ ਖ਼ਬਰ - ਇਨਕਮ ਟੈਕਸ ਦੀ ਇਕ ਹਫਤੇ 'ਚ ਦੂਜੀ ਵੱਡੀ ਕਾਰਵਾਈ, ਦੀਵਾਲੀ ਮੌਕੇ ਡਰਾਈ ਫਰੂਟ ਟ੍ਰੇਡਰ ’ਤੇ ਰੇਡ

ਇਕ ਪ੍ਰਮੁੱਖ ਸਮਾਜਿਕ ਵਰਕਰ ਅਤੇ ਇੰਸਟੀਚਿਊਟ ਆਫ ਸਿੱਖ ਸਟੱਡੀਜ਼ ਦੇ ਪ੍ਰੈਜ਼ੀਡੈਂਟ ਗੁਰਪ੍ਰੀਤ ਸਿੰਘ ਨੇ ਕਿਹਾ ਕਿ ‘ਸਕੂਲਾਂ ਨੂੰ ਬੰਦ ਕਰਨਾ ਜਾਂ ਸਮੌਗ ਟਾਵਰ ਲਗਾਉਣਾ ਸਿਰਫ਼ ਅੱਧੇ-ਅਧੂਰੇ ਹੱਲ ਹਨ। ਹਵਾ ਪ੍ਰਦੂਸ਼ਣ ਸਾਡੀ ਪੀੜ੍ਹੀ ਦਾ ਦਮ ਘੁੱਟ ਰਿਹਾ ਹੈ, ਜਿਸ ਦੇ ਨਾਲ ਵੱਡੀ ਗਿਣਤੀ ’ਚ ਮੌਤਾਂ ਹੋ ਰਹੀਆਂ ਹਨ। ਵੱਖ-ਵੱਖ ਰਿਪੋਰਟਾਂ ਅਨੁਸਾਰ, ਸਾਲ 2019 ’ਚ ਪੰਜਾਬ ’ਚ ਹੋਈਆਂ ਕੁੱਲ ਮੌਤਾਂ ’ਚ 41,090 ਮੌਤਾਂ ਜਾਂ ਕੁਲ ਮੌਤਾਂ ਦਾ ਲਗਭਗ 19 ਫ਼ੀਸਦੀ ਇਕੱਲੇ ਹਵਾ ਪ੍ਰਦੂਸ਼ਣ ਦਾ ਹੀ ਨਤੀਜਾ ਹਨ। ਜਦੋਂ ਕਿ ਅਸੀਂ ਇਸ ਵਿਸ਼ੇ ’ਤੇ ਰਾਜਨੀਤਕ ਪਾਰਟੀਆਂ ਦੇ ਵਿਚਾਰ ਵੇਖਦੇ ਹਾਂ ਤਾਂ ਹਵਾ ਪ੍ਰਦੂਸ਼ਣ ਨੂੰ ਘੱਟ ਕਰਨ ਲਈ ਠੋਸ ਉਪਾਅ ਕਰਨ ਲਈ ਉਨ੍ਹਾਂ ਦੀ ਯੋਜਨਾ ਬਹੁਤ ਘੱਟ ਹੈ ਜਾਂ ਸਿਰੇ ਤੋਂ ਹੀ ਗਾਇਬ ਹੈ।’


Bharat Thapa

Content Editor

Related News