ਸਮਾਰਟ ਸਿਟੀ ਪ੍ਰਾਜੈਕਟਾਂ ’ਚ ਦੇਰੀ ਸਬੰਧੀ ਬਿੱਟੂ ਤੇ ਆਸ਼ੂ ਨੇ ਲਾਈ ਅਧਿਕਾਰੀਆਂ ਦੀ ਕਲਾਸ

Thursday, Aug 23, 2018 - 05:46 AM (IST)

ਸਮਾਰਟ ਸਿਟੀ ਪ੍ਰਾਜੈਕਟਾਂ ’ਚ ਦੇਰੀ ਸਬੰਧੀ ਬਿੱਟੂ ਤੇ ਆਸ਼ੂ ਨੇ ਲਾਈ ਅਧਿਕਾਰੀਆਂ ਦੀ ਕਲਾਸ

ਲੁਧਿਆਣਾ, (ਹਿਤੇਸ਼)- ਇਕ ਪਾਸੇ ਜਿਥੇ ਸਮਾਰਟ ਸਿਟੀ ਮਿਸ਼ਨ ਨੂੰ ਲੈ ਕੇ ਹੋ ਰਹੀ ਦੇਰੀ ਦੇ ਮੱਦੇਨਜ਼ਰ ਕੇਂਦਰ ਸਰਕਾਰ ਨੇ ਪ੍ਰਾਜੈਕਟ ਫਾਈਨਲ ਕਰਨ ਦੇ ਲਈ ਸਤੰਬਰ ਤਕ ਦੀ ਡੈੱਡਲਾਈਨ ਫਿਕਸ ਕਰ ਦਿੱਤੀ ਹੈ, ਉਥੇ ਸੂਬਾ ਸਰਕਾਰ ਨੇ ਵੀ ਇਕਦਮ ਸਮਾਰਟ ਸਿਟੀ ਮਿਸ਼ਨ ਨੂੰ ਲੈ ਕੇ ਗੰਭੀਰਤਾ ਦਿਖਾਈ ਹੈ, ਜਿਸ ਦੇ ਤਹਿਤ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਅਤੇ ਐੱਮ. ਪੀ. ਰਵਨੀਤ ਬਿੱਟੂ ਵਲੋਂ ਬੁੱਧਵਾਰ ਨੂੰ ਸਬੰਧਤ ਅਧਿਕਾਰੀਆਂ ਦੇ ਨਾਲ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਸਮਾਰਟ ਸਿਟੀ ਮਿਸ਼ਨ ਨਾਲ ਜੁਡ਼ੇ ਪ੍ਰਾਜੈਕਟਾਂ ਦਾ ਸਟੇਟਸ ਰੀਵਿਊ ਕੀਤਾ ਗਿਆ, ਜਿਸ ਵਿਚ ਮੁੱਖ ਰੂਪ ’ਚ ‘ਜਗ ਬਾਣੀ’ ’ਚ ਛਪੀ ਖ਼ਬਰ ਨਾਲ ਸਬੰਧਤ ਮੁੱਦੇ ਸ਼ਾਮਲ ਰਹੇ। ਆਸ਼ੂ ਨੇ ਕਿਹਾ ਕਿ ਸਮਾਰਟ ਸਿਟੀ ਮਿਸ਼ਨ ਦਾ ਲੋਕਾਂ ਨੂੰ ਲਾਭ ਤਾਂ ਕੀ ਮਿਲਣਾ ਹੈ, ਇਸ ਦੇ ਤਹਿਤ ਮਾਰਕ ਕੀਤੇ ਗਏ ਜ਼ਿਆਦਾਤਰ ਪ੍ਰਾਜੈਕਟ ਕਾਗਜ਼ੀ ਕਾਰਵਾਈ ’ਚ ਉਲਝ ਕੇ ਰਹਿ ਗਏ ਹਨ। ਬਿੱਟੂ ਨੇ ਕਿਹਾ ਕਿ ਸਮਾਰਟ ਸਿਟੀ  ਤਹਿਤ ਮਨਜ਼ੂਰ ਕੀਤੇ ਗਏ ਪ੍ਰਾਜੈਕਟ ਗਰਾਊਂਡ ਲੈਵਲ ’ਤੇ ਸ਼ੁਰੂ ਹੋਣ ਨੂੰ ਲੈ ਕੇ ਅਧਿਕਾਰੀਆਂ ਵਲੋਂ ਕੀਤੇ ਜਾਂਦੇ ਦਾਅਵਿਆਂ ਨਾਲ ਜੁਡ਼ੀ ਡੈੱਡਲਾਈਨ ਇਕ ਦੇ ਬਾਅਦ ਇਕ ਕਰ ਕੇ ਪੈਂਡਿੰਗ ਹੁੰਦੀ ਜਾ ਰਹੀ ਹੈ। ਇਸ ਮੌਕੇ  ਮੇਅਰ ਬਲਕਾਰ ਸੰਧੂ, ਡਿਪਟੀ ਕਮਿਸ਼ਨਰ ਪ੍ਰਦੀਪ ਅਗਰਵਾਲ, ਨਗਰ ਨਿਗਮ ਕਮਿਸ਼ਨਰ ਕੇ. ਪੀ. ਬਰਾਡ਼, ਵਿਧਾਇਕ ਸੰਜੇ ਤਲਵਾਡ਼, ਅੈਡੀਸ਼ਨਲ ਕਮਿਸ਼ਨਰ ਸੰਯਮ ਅਗਰਵਾਲ ਵੀ ਮੌਜੂਦ ਸਨ।
ਕੰਸਲਟੈਂਟ ਨੂੰ ਕਰੋਡ਼ਾਂ ਦੀ ਪੇਮੈਂਟ ਕਰਨ ’ਤੇ ਵੀ ਉੱਠੇ ਸਵਾਲ
 ਮੀਟਿੰਗ ’ਚ ਜਿੱਥੇ ਕੰਸਲਟੈਂਟ ਕੰਪਨੀ ਦੇ ਅਧਿਕਾਰੀਆਂ ਨੇ ਦੇਰੀ  ਲਈ ਪ੍ਰਾਜੈਕਟਾਂ ਨੂੰ ਮਨਜ਼ੂਰੀ ਮਿਲਣ ਦੇ ਲਈ ਲੋਕਲ ਤੋਂ ਲੈ ਕੇ ਸਰਕਾਰੀ ਲੈਵਲ ’ਤੇ ਲੰਮੀ ਪ੍ਰਕਿਰਿਆ ਹੋਣ ਦਾ ਹਵਾਲਾ ਦਿੱਤਾ ਗਿਆ। ਇਸ ਦੇ ਇਲਾਵਾ ਇਹ ਗੱਲ ਵੀ ਸਾਹਮਣੇ ਆਈ ਕਿ ਕੰਪਨੀ ਵਲੋਂ ਕਰੋਡ਼ਾਂ ਦੀ ਪੇਮੈਂਟ ਲੈਣ ਦੇ ਬਾਵਜੂਦ ਸਰਵੇ ਕਰ ਕੇ ਡੀ. ਪੀ. ਆਰ. ਬਣਾਉਣ ਦਾ ਕੰਮ ਕਛੂਆ ਚਾਲ ਕੀਤਾ ਜਾ ਰਿਹਾ ਹੈ, ਜਿਸ ਨੂੰ ਲੈ ਕੇ ਬਿੱਟੂ ਨੇ ਸਰਕਾਰ ਨੂੰ ਰਿਪੋਰਟ ਭੇਜਣ ਦੀ ਗੱਲ ਕਹੀ ਹੈ। 
ਇਕ ਸਾਲ ਬਾਅਦ ਵੀ ਸ਼ੁਰੂ ਨਹੀਂ ਹੋ ਸਕਿਆ ਸੋਲਰ ਪਾਵਰ ਪ੍ਰਾਜੈਕਟ 
 ਨਗਰ ਨਿਗਮ ਵਲੋਂ  ਸਭ ਤੋਂ ਪਹਿਲਾਂ ਸਰਕਾਰੀ ਬਿਲਡਿੰਗਾਂ ’ਤੇ ਸੋਲਰ ਪਾਵਰ ਪਲਾਂਟ ਲਾਉਣ ਦਾ ਵਰਕ ਆਰਡਰ ਪਿਛਲੇ ਸਾਲ ਸਤੰਬਰ ’ਚ ਜਾਰੀ ਕੀਤਾ ਗਿਆ ਸੀ ਹਾਲਾਂਕਿ ਪੈਨਲ ਫਿਕਸ ਹੋ ਚੁੱਕੇ ਹਨ ਪਰ ਪਾਵਰਕਾਮ ਦੇ ਨੇਡ਼ੇ ਮੀਟਰ ਨਾ ਹੋਣ ਦੀ ਵਜ੍ਹਾ ਨਾਲ ਬਿਜਲੀ ਦਾ ਉਤਪਾਦਨ ਸ਼ੁਰੂ ਨਹੀਂ ਹੋਇਆ, ਜੋ ਕੰਮ ਹੁਣ ਅਧਿਕਾਰੀਆਂ ਨੇ 15 ਸਤੰਬਰ ਤਕ ਪੂਰਾ ਕਰਨ ਦਾ ਦਾਅਵਾ ਕੀਤਾ ਹੈ। 
 ਨਵੇਂ ਪ੍ਰਾਜੈਕਟਾਂ ਦੀ ਪ੍ਰੋਗੈੱਸ ਚੈੱਕ ਕਰਨ ਲਈ ਇਕ ਮਹੀਨੇ ਬਾਅਦ ਹੋਵੇਗੀ ਮੀਟਿੰਗ 
ਮੀਟਿੰਗ ’ਚ ਕੁੱਝ ਨਵੇਂ ਬਣਾਏ ਗਏ ਪ੍ਰਾਜੈਕਟ ’ਤੇ ਵੀ ਚਰਚਾ ਕੀਤੀ ਗਈ, ਜਿਸ ਦੀ ਪ੍ਰੋਗ੍ਰੈੱਸ ਚੈੱਕ ਕਰਨ  ਲਈ ਇਕ ਮਹੀਨੇ ਤੋਂ ਬਾਅਦ ਫਿਰ ਤੋਂ ਮੀਟਿੰਗ ਰੱਖੀ ਗਈ ਹੈ। 
ਸਿੰਗਲ ਟੈਂਡਰ ਰੱਦ ਕਰਨ ਦੀ ਬਜਾਏ ਮੰਗੀ ਜਾਵੇਗੀ ਸਰਕਾਰ ਦੀ ਮਨਜ਼ੂਰੀ 
 ਮੀਟਿੰਗ ’ਚ ਨਗਰ ਨਿਗਮ ਦੇ ਅਧਿਕਾਰੀਆਂ ਨੇ ਪ੍ਰਾਜੈਕਟ ਸ਼ੁਰੂ ਹੋਣ ਵਿਚ ਹੋਈ ਦੇਰੀ ਲਈ ਲੋਕਲ ਬਾਡੀਜ਼ ਮੰਤਰੀ ਨਵਜੋਤ ਸਿੰਘ ਸਿੱਧੂ ਵਲੋਂ ਲਾਈ ਗਈ ਉਸ ਸ਼ਰਤ ਦਾ ਹਵਾਲਾ ਦਿੱਤਾ, ਜਿਸ  ਮੁਤਾਬਕ ਤਿੰਨ ਵਾਰ ਸਿੰਗਲ ਟੈਂਡਰ ਆਉਣ ਦੀ ਹਾਲਤ ਵਿਚ ਹੀ ਉਸ ’ਤੇ ਵਿਚਾਰ ਕੀਤਾ ਜਾ ਸਕਦਾ ਹੈ। ਇਸ ਦੌਰਾਨ ਵਾਰ-ਵਾਰ ਟੈਂਡਰ ਲਾਉਣ ਦੇ ਚੱਕਰ ਵਿਚ ਕਾਫੀ ਸਮਾਂ ਖਰਾਬ ਹੋ ਰਿਹਾ ਹੈ। ਜਿਸ ’ਤੇ ਮੰਤਰੀ ਆਸ਼ੂ ਨੇ ਕਿਹਾ ਕਿ ਪਹਿਲਾਂ ਤਾਂ ਜ਼ਿਆਦਾ ਤੋਂ ਜ਼ਿਆਦਾ ਕੰਪਨੀਆਂ ਦੇ ਨਾਲ ਟੈਂਡਰ ਪਾਉਣ  ਲਈ ਸੰਪਰਕ ਕੀਤਾ ਜਾਵੇ ਅਤੇ ਜੇਕਰ ਫਿਰ ਵੀ ਸਿੰਗਲ ਟੈਂਡਰ ਆ ਜਾਵੇ ਤਾਂ ਉਸ ਨੂੰ ਰੱਦ ਕਰਨ ਦੀ ਜਗ੍ਹਾ ਮਨਜ਼ੂਰੀ ਲੈਣ ਲਈ ਸਰਕਾਰ  ਕੋਲ ਭੇਜਿਆ ਜਾਵੇੇ। 
ਬਿਨਾਂ ਸਰਵੇ ਦੇ ਐੱਲ. ਈ. ਡੀ. ਲਾਈਟ ਲਾਉਣ ਦੀ ਡੀ. ਪੀ. ਆਰ. ਬਣਾਉਣ ਦਾ ਖੁਲਾਸਾ
 ਜਦ ਸੋਡੀਅਮ ਸਟਰੀਟ ਲਾਈਟ ਦੀ ਜਗ੍ਹਾ ਐੱਲ. ਈ. ਡੀ. ਪੁਆਇੰਟ ਲਾਉਣ ਦੇ ਪ੍ਰਾਜੈਕਟ ਦੀ ਵਾਰੀ ਆਈ ਤਾਂ ਨਗਰ ਨਿਗਮ ਦੇ ਅਧਿਕਾਰੀਆਂ ਨੇ ਇਕ ਵਾਰ ਫਿਰ ਕੰਪਨੀ ਵਲੋਂ ਸਰਵੇ ਜਾਰੀ ਹੋਣ ਦਾ ਬਹਾਨਾ ਬਣਾਇਆ, ਜਿਸ ’ਤੇ ਆਸ਼ੂ ਨੇ ਕਿਹਾ ਕਿ ਡੀ. ਪੀ. ਆਰ. ਬਣਾਉਣ ਦੇ ਸਮੇਂ ਇਹ ਸਰਵੇ ਕਿਉਂ ਨਹੀਂ ਕੀਤਾ ਗਿਆ, ਜਦਕਿ ਮੋਹਾਲੀ ਅਤੇ ਜਲੰਧਰ ਵਿਚ ਕੰਮ ਵੀ ਸ਼ੁਰੂ ਹੋ ਗਿਆ ਹੈ।
 


Related News