ਦਰਗਾਹ ਦੀ ਜਗ੍ਹਾ ''ਤੇ ਕਬਜ਼ੇ ਨੂੰ ਲੈ ਕੇ ਟਕਰਾਅ, ਚੱਲੇ ਇੱਟਾਂ ਰੋੜੇ (ਵੀਡੀਓ)

02/06/2017 7:26:42 PM

ਜ਼ੀਰਾ : ਜ਼ੀਰਾ ''ਚ ਇਕ ਦਰਗਾਹ ਦੀ ਜਗ੍ਹਾ ਨੂੰ ਲੈ ਕੇ ਦੋ ਧਿਰਾਂ ਵਿਚਾਲੇ ਟਕਰਾਅ ਹੋ ਗਿਆ, ਜਿਸ ਦੌਰਾਨ ਖੂਬ ਇੱਟਾਂ-ਰੋੜੇ ਚੱਲੇ। ਦਰਅਸਲ, ਪੀਰ ਬਾਬਾ ਮੌਜਦੀਨ ਦੀ ਦਰਗਾਹ ਦੇ ਪਲਾਟ ''ਤੇ ਕਬਜ਼ਾ ਕਰਦਿਆਂ ਇਕ ਕਾਂਗਰਸੀ ਵਰਕਰ ਨੇ ਇਸ ਨੂੰ ਵਲਣਾ ਸ਼ੁਰੂ ਕਰ ਦਿੱਤਾ। ਜਿਵੇਂ ਹੀ ਇਸ ਦੀ ਭਿਣਕ ਲੋਕਾਂ ਨੂੰ ਲੱਗੀ ਤਾਂ ਉਹ ਮੌਕੇ ''ਤੇ ਪਹੁੰਚ ਗਏ ਅਤੇ ਕੰਧ ਨੂੰ ਢਾਹ ਦਿੱਤਾ, ਇਸ ''ਤੇ ਮਾਹੌਲ ਕਾਫੀ ਤਣਾਅਪੂਰਨ ਹੋ ਗਿਆ। ਇਸ ਦੌਰਾਨ ਘਟਨਾ ਸਥਾਨ ''ਤੇ ਪਹੁੰਚੇ ਜਥੇਦਾਰ ਇੰਦਰਜੀਤ ਸਿੰਘ ਜ਼ੀਰਾ ਨੇ ਨਾ ਸਿਰਫ ਲੋਕਾਂ ਨੂੰ ਸ਼ਾਂਤ ਕਰਵਾਇਆ ਸਗੋਂ ਆਪਣੇ ਵਰਕਰ ਖਿਲਾਫ ਸਖਤ ਕਾਰਵਾਈ ਕਰਵਾਉਣ ਦੀ ਗੱਲ ਵੀ ਕਹੀ।
ਦੱਸਣਯਗ ਹੈ ਕਿ ਜਿਸ ਜਗ੍ਹਾ ਨੂੰ ਲੈ ਕੇ ਦੋਵੇਂ ਧਿਰਾਂ ਵਿਚ ਵਿਵਾਦ ਚੱਲ ਰਿਹਾ ਹੈ ਇਹ ਜਗ੍ਹਾ ਪੰਜਾਬ ਵਕਫ ਬੋਰਡ ਦੀ ਹੈ।


Gurminder Singh

Content Editor

Related News