ਮੁੱਖ ਮੰਤਰੀ ਭਗਵੰਤ ਮਾਨ ਤੇ ਪ੍ਰਤਾਪ ਬਾਜਵਾ ਵਿਚਾਲੇ ਖੜਕੀ, ਹੋਏ ਮਿਹਣੋ-ਮਿਹਣੀ

Tuesday, Sep 26, 2023 - 06:27 PM (IST)

ਮੁੱਖ ਮੰਤਰੀ ਭਗਵੰਤ ਮਾਨ ਤੇ ਪ੍ਰਤਾਪ ਬਾਜਵਾ ਵਿਚਾਲੇ ਖੜਕੀ, ਹੋਏ ਮਿਹਣੋ-ਮਿਹਣੀ

ਚੰਡੀਗੜ੍ਹ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਵਿਚਾਲੇ ਸ਼ਬਦੀ ਜੰਗ ਸ਼ੁਰੂ ਹੋ ਗਈ ਹੈ। ਮੁੱਖ ਮੰਤਰੀ ਦੇ ਜਵਾਬ ਤੋਂ ਬਾਅਦ ਹੁਣ ਪ੍ਰਤਾਪ ਸਿੰਘ ਬਾਜਵਾ ਨੇ ਵੀ ਤਿੱਖਾ ਜਵਾਬ ਦਿੱਤਾ ਹੈ। ਬਾਜਵਾ ਨੇ ਆਖਿਆ ਹੈ ਕਿ ‘ਭਗਵੰਤ ਸ਼ਾਹ’ ਰਾਜ ਤਾਂ ਰਾਜਿਆਂ ਦੇ ਨਹੀਂ ਰਹੇ ਫਿਰ ਤੁਸੀਂ ਕਿਹੜੇ ਬਾਗ ਦੀ ਮੂਲੀ ਹੋ। ਭਗਵੰਤ ਮਾਨ ਕਾਰਜਕਾਰੀ ਮੁੱਖ ਮੰਤਰੀ ਦੱਸਦਿਆਂ ਬਾਜਵਾ ਨੇ ਕਿਹਾ ਕਿ ਵੈਸੇ ਤਾਂ ਮੈਂ ਤੁਹਾਨੂੰ ਜਵਾਬ ਦੇਣਾ ਵਾਜ਼ਿਬ ਨਹੀਂ ਸਮਝਦਾ ਪਰ ਚੱਲੋ ਤੁਸੀਂ ਖਾਧੀ ਪੀਤੀ ’ਚ ਟਵੀਟ ਕਰ ਬੈਠੇ ਹੋ ਤਾਂ ਜਵਾਬ ਵੀ ਸੁਣ ਲਓ। ਜਦੋਂ ਤੁਹਾਡੇ ਆਕਾ ਅਰਵਿੰਦ ਕੇਜਰੀਵਾਲ ਦੇ ਹੱਥੋਂ ਪੰਜਾਬ ਦੀ ਵਾਂਗਡੋਰ ਗਈ ਫੇਰ ਤੁਸੀਂ ਆਪਣੀ ਹਾਈਕਮਾਂਡ ਨਾਲ ਗੱਲ ਕਰਿਓ। ਤੁਸੀਂ ਅੱਜ ਤੱਕ ਆਪਣੇ ਚੁਟਕਲਿਆਂ ਨਾਲ ਪੰਜਾਬ ਦੇ ਵਿਕਾਸ ਦੀ ਭਰੂਣ ਹੱਤਿਆ ਹੀ ਕੀਤੀ ਹੈ, ਨਾ ਤਾਂ ਤੁਹਾਡੇ ਤੋਂ ਕਾਨੂੰਨ ਵਿਵਸਥਾ ਸੰਭਲੀ, ਨਾ ਆਰਥਿਕਤਾ ਸੰਭਲੀ, ਨਾ ਪੰਜਾਬ ਦੀ ਨੌਜਵਾਨੀ ਨੂੰ ਨਸ਼ਿਆਂ ਤੋਂ ਸੰਭਾਲ ਪਾਏ, ਨਾ ਹੀ ਤੁਹਾਡੇ ਆਕਾ ਅਤੇ ਤੁਸੀਂ ਕੈਨੇਡਾ ਵਿਚ ਬੈਠੇ ਪ੍ਰਵਾਸੀ ਪੰਜਾਬੀਆਂ ਦੇ ਹੱਕ ਵਿਚ ਕੋਈ ਇਕ ਲਫਜ਼ ਬੋਲ ਸਕੇ। ਹੋਰ ਕਿੰਨੀ ਕੁ ਭਰੂਣ ਹੱਤਿਆ ਕਰਨੀ ਹੈ ਪੰਜਾਬ ਦੇ ਲੋਕਾਂ ਦੇ ਰੰਗਲੇ ਖੁਆਬਾਂ ਦੀ?

ਇਹ ਵੀ ਪੜ੍ਹੋ : ਮਨਪ੍ਰੀਤ ਬਾਦਲ ਖ਼ਿਲਾਫ਼ ਵੱਡੀ ਕਾਰਵਾਈ, ਲੁੱਕ ਆਊਟ ਨੋਟਿਸ ਜਾਰੀ

ਕੀ ਕਿਹਾ ਸੀ ਮੁੱਖ ਮੰਤਰੀ ਭਗਵੰਤ ਮਾਨ ਨੇ 

ਇਸ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪ੍ਰਤਾਪ ਸਿੰਘ ਬਾਜਵਾ ਦੇ ਉਸ ਬਿਆਨ ਦਾ ਤਿੱਖਾ ਜਵਾਬ ਦਿੱਤਾ ਸੀ, ਜਿਸ ਵਿਚ ਉਨ੍ਹਾਂ ਆਖਿਆ ਸੀ ਕਿ ਆਮ ਆਦਮੀ ਪਾਰਟੀ ਦੇ 32 ਵਿਧਾਇਕ ਸਾਡੇ ਸੰਪਰਕ ਵਿਚ ਹਨ। ਮੁੱਖ ਮੰਤਰੀ ਨੇ ਆਖਿਆ ਸੀ ਕਿ ਪ੍ਰਤਾਪ ਬਾਜਵਾ (ਭਾਜਪਾ) ਜੀ ਤੁਸੀਂ ਪੰਜਾਬ ਦੇ ਲੋਕਾਂ ਦੀ ਚੁਣੀ ਹੋਈ ਸਰਕਾਰ ਤੋੜਣ ਦੀ ਗੱਲ ਕਰ ਰਹੇ ਹੋ। ਮੈਨੂੰ ਪਤਾ ਹੈ ਕਿ ਕਾਂਗਰਸ ਨੇ ਤੁਹਾਡੀ ਮੁੱਖ ਮੰਤਰੀ ਬਣਨ ਦੀ ਇੱਛਾ ਦੀ ਭਰੂਣ ਹੱਤਿਆ ਕਰ ਦਿੱਤੀ ਸੀ, ਮੈਂ ਪੰਜਾਬ ਦੇ 3 ਕਰੋੜ ਲੋਕਾਂ ਦਾ ਨੁਮਾਇੰਦਾ ਹਾਂ ਥੋਡੇ ਵਾਂਗ ਕੁਰਸੀ ਦਾ ਤਿਕੜਮਬਾਜ਼ ਨਹੀਂ, ਜੇ ਹਿੰਮਤ ਹੈ ਹਾਈ ਕਮਾਂਡ ਨਾਲ ਗੱਲ ਕਰੋ। 

ਇਹ ਵੀ ਪੜ੍ਹੋ : ਸੀ. ਆਈ. ਏ. ਸਟਾਫ ਦੇ ਇੰਸਪੈਕਟਰ ਸਮੇਤ 6 ਪੁਲਸ ਵਾਲਿਆਂ ’ਤੇ FIR ਦਰਜ, ਜਾਣੋ ਕੀ ਹੈ ਪੂਰਾ ਮਾਮਲਾ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Gurminder Singh

Content Editor

Related News