ਸਿਵਲ ਸਰਜਨ ਅੰਮ੍ਰਿਤਸਰ ਵੱਲੋਂ ਹਵਾਈ ਅੱਡੇ ਦੀ ਲੈਬ ਦੀ ਜਾਂਚ ਕਰਨ ਦੇ ਹੁਕਮ

Friday, Jan 07, 2022 - 10:37 PM (IST)

ਅੰਮ੍ਰਿਤਸਰ (ਨੀਰਜ)-ਅੱਜ ਅੰਮ੍ਰਿਤਸਰ ਹਵਾਈ ਅੱਡੇ ਉੱਤੇ ਰੋਮ (ਇਟਲੀ) ਤੋਂ ਆਈ ਫਲਾਈਟ ’ਚੋਂ 172 ਯਾਤਰੀਆਂ ਦੇ ਕੋਰੋਨਾ ਪਾਜ਼ੇਟਿਵ ਆਉਣ ਕਾਰਨ ਸਿਵਲ ਸਰਜਨ ਅੰਮ੍ਰਿਤਸਰ ਡਾ. ਚਰਨਜੀਤ ਸਿੰਘ ਨੇ ਹਵਾਈ ਅੱਡੇ ਉੱਤੇ ਕੰਮ ਕਰਦੀ ਪ੍ਰਾਈਵੇਟ ਲੈਬ ਦੀ ਜਾਂਚ ਕਰਨ ਦੀ ਹਦਾਇਤ ਕੀਤੀ ਹੈ। ਉਨ੍ਹਾਂ ਕਿਹਾ ਕਿ ਅੱਜ 300 ਯਾਤਰੀਆਂ ’ਚੋਂ 190 ਦੇ ਕੋਰੋਨਾ ਪਾਜ਼ੇਟਿਵ ਆਉਣਾ ਲੈਬ ਦੇ ਕੰਮ ਉੱਤੇ ਸਵਾਲ ਖੜ੍ਹਾ ਕਰਦਾ ਹੈ। ਲਗਾਤਾਰ ਦੂਸਰੇ ਦਿਨ ਇੰਨੇ ਵਿਅਕਤੀਆਂ ਦਾ ਨਤੀਜਾ ਪਾਜ਼ੇਟਿਵ ਆਉਣ ਕਾਰਨ ਜਿਥੇ 75 ਵਿਅਕਤੀਆਂ ਦੇ ਮੁੜ ਟੈਸਟ ਕੀਤੇ ਜਾ ਰਹੇ ਹਨ, ਉਥੇ ਹੀ ਲੈਬ ਦੀ ਜਾਂਚ ਕਰਨ ਦੀ ਹਦਾਇਤ ਕੀਤੀ ਗਈ ਹੈ। ਉਨ੍ਹਾਂ ਇਸ ਬਾਬਤ ਹਵਾਈ ਅੱਡੇ ਦੇ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਇਸ ਲੈਬ ਦੀ ਜਾਂਚ ਕਰਨ ਲਈ ਕਿਹਾ ਹੈ।

ਇਹ ਵੀ ਪੜ੍ਹੋ : ਵੱਡੀ ਖ਼ਬਰ : ਸੋਨੂੰ ਸੂਦ ਨੇ ਪੰਜਾਬ ਸਟੇਟ ਆਈਕਨ ਦਾ ਛੱਡਿਆ ਅਹੁਦਾ, ਦੱਸੀ ਇਹ ਵਜ੍ਹਾ (ਵੀਡੀਓ)


Manoj

Content Editor

Related News