ਸੋਸ਼ਲ ਵਰਕਰ ਦੀ ਸ਼ਿਕਾਇਤ 'ਤੇ ਕੜਿੱਕੀ 'ਚ ਫਸੇ ਲਾਪਰਵਾਹ ਡਾਕਟਰ

Wednesday, Jun 19, 2019 - 05:45 PM (IST)

ਸੋਸ਼ਲ ਵਰਕਰ ਦੀ ਸ਼ਿਕਾਇਤ 'ਤੇ ਕੜਿੱਕੀ 'ਚ ਫਸੇ ਲਾਪਰਵਾਹ ਡਾਕਟਰ

ਜਲੰਧਰ (ਸੋਨੂੰ)— ਨਕੋਦਰ ਦੇ ਸਿਵਲ ਹਸਪਤਾਲ 'ਚੋਂ ਨਸਬੰਦੀ ਕਰਵਾਉਣ ਆਈਆਂ ਔਰਤਾਂ ਨੂੰ ਆਪਰੇਸ਼ਨ ਤੋਂ ਬਾਅਦ ਬੈੱਡ ਮੁਹੱਈਆ ਕਰਵਾਉਣ ਦੀ ਬਜਾਏ ਦਰੀ ਬਿਛਾ ਕੇ ਜ਼ਮੀਨ 'ਤੇ ਹੀ ਲਿਟਾ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਮਹਿਤਪੁਰ ਪਿੰਡ ਤੋਂ ਕੁਝ ਔਰਤਾਂ ਨਸਬੰਦੀ ਕੈਂਪ 'ਚ ਆਪਰੇਸ਼ਨ ਕਰਵਾਉਣ ਆਈਆਂ ਸਨ, ਜਿਨ੍ਹਾਂ ਦਾ ਆਪਰੇਸ਼ਨ ਤਾਂ ਕੀਤਾ ਗਿਆ ਪਰ ਉਨ੍ਹਾਂ ਨੂੰ ਆਰਾਮ ਕਰਨ ਲਈ ਬੈੱਡ ਦੀ ਥਾਂ ਜ਼ਮੀਨ 'ਤੇ ਹੀ ਲਿਟਾ ਦਿੱਤਾ ਗਿਆ।

PunjabKesari

ਇਸ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਸਮਾਜ ਸੇਵਕ ਗੋਰਵ ਜੈਨ ਵੱਲੋਂ ਸਿਹਤ ਵਿਭਾਗ ਅਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਚਿੱਠੀ ਲਿਖ ਕੇ ਇਸ ਸਬੰਧੀ ਸ਼ਿਕਾਇਤ ਕੀਤੀ ਗਈ। ਦੂਜੇ ਪਾਸੇ ਸਿਹਤ ਵਿਭਾਗ ਵੱਲੋਂ ਇਸ ਮਾਮਲੇ 'ਤੇ ਕਾਰਵਾਈ ਕਰਦਿਆਂ ਹਸਪਤਾਲ ਦਾ ਜਾਇਜ਼ਾ ਲਿਆ ਗਿਆ ਅਤੇ ਇਸ ਮਾਮਲੇ 'ਚ ਦੋਸ਼ੀ ਪਾਏ ਜਾਣ ਵਾਲਿਆਂ 'ਤੇ ਕਾਰਵਾਈ ਕਰਨ ਦੀ ਗੱਲ ਆਖੀ। ਹੁਣ ਦੇਖਣਾ ਇਹ ਹੋਵੇਗਾ ਕਿ ਇਸ ਮਾਮਲੇ ਦੇ ਖੁਲਾਸੇ ਤੋਂ ਬਾਅਦ ਸਿਹਤ ਵਿਭਾਗ ਦੀ ਟੀਮ ਹਸਪਤਾਲ 'ਚ ਮਰੀਜ਼ਾਂ ਲਈ ਮੁੱਢਲੀਆਂ ਸਹੂਲਤਾਂ ਵੱਲ ਧਿਆਨ ਦਿੰਦੀ ਹੈ ਜਾਂ ਨਹੀਂ।


author

shivani attri

Content Editor

Related News