ਵਧੀਆ ਸੇਵਾਵਾਂ ਦੇਣ ਲਈ ਸਿਵਲ ਹਸਪਤਾਲ ਜਲੰਧਰ ਨੂੰ ਮਿਲਿਆ ਪੰਜਾਬ ''ਚ ਪਹਿਲਾ ਇਨਾਮ

Sunday, Dec 03, 2017 - 02:47 PM (IST)

ਵਧੀਆ ਸੇਵਾਵਾਂ ਦੇਣ ਲਈ ਸਿਵਲ ਹਸਪਤਾਲ ਜਲੰਧਰ ਨੂੰ ਮਿਲਿਆ ਪੰਜਾਬ ''ਚ ਪਹਿਲਾ ਇਨਾਮ

ਜਲੰਧਰ (ਧਵਨ)— ਪੰਜਾਬ ਦੇ ਸਿਹਤ ਵਿਭਾਗ ਦੀ ਮੁੱਖ ਸਕੱਤਰ ਅੰਜਲੀ ਭਾਵੜਾ ਨੇ ਸਿਵਲ ਹਸਪਤਾਲ ਜਲੰਧਰ ਨੂੰ ਐੱਸ. ਟੀ. ਆਈ. ਅਤੇ ਆਰ. ਟੀ. ਆਈ. ਦੇ ਮਾਮਲੇ ਵਿਚ ਬਿਹਤਰੀਨ ਸੇਵਾਵਾਂ ਪ੍ਰਦਾਨ ਕਰਨ ਲਈ ਪੰਜਾਬ ਵਿਚੋਂ ਪਹਿਲਾ ਇਨਾਮ ਪ੍ਰਦਾਨ ਕੀਤਾ ਗਿਆ। ਇਹ ਇਨਾਮ ਅੰਜਲੀ ਭਾਵੜਾ ਤੋਂ ਡਾ. ਦਲਜੀਤ ਸਿੰਘ ਅਤੇ ਪਿੰਕੀ ਚੌਰੱਸੀਆ ਨੇ ਵਰਲਡ ਏਡਜ਼ ਡੇ ਮੌਕੇ ਮੋਹਾਲੀ ਵਿਚ ਸਵੀਕਾਰ ਕੀਤਾ।
ਡਾ. ਦਲਜੀਤ ਸਿੰਘ ਨੇ ਦੱਸਿਆ ਕਿ ਪੰਜਾਬ ਸਟੇਟ ਏਡਜ਼ ਕੰਟਰੋਲ ਸੁਸਾਇਟੀ ਵੱਲੋਂ ਆਯੋਜਿਤ ਪ੍ਰੋਗਰਾਮ ਵਿਚ ਜਲੰਧਰ ਸਿਵਲ ਹਸਪਤਾਲ ਦੀਆਂ ਸੇਵਾਵਾਂ ਨੂੰ ਸਰਾਹਿਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਸਿਵਲ ਹਸਪਤਾਲ ਨੇ ਸਰਕਾਰ ਵੱਲੋਂ ਪ੍ਰਾਪਤ ਟੀਚੇ ਤੋਂ ਕਿਤੇ ਅੱਗੇ ਜਾ ਕੇ 150 ਫੀਸਦੀ ਤੋਂ ਜ਼ਿਆਦਾ ਕਾਮਯਾਬੀ ਹਾਸਲ ਕੀਤੀ ਹੈ। ਸਿਵਲ ਹਸਪਤਾਲ ਵੱਲੋਂ ਦਿੱਤੀਆਂ ਜਾਂਦੀਆਂ ਸੇਵਾਵਾਂ ਦੀ ਸਿਹਤ ਸਕੱਤਰ ਅੰਜਲੀ ਭਾਵੜਾ ਨੇ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਹੋਰ ਜ਼ਿਲਿਆਂ ਨੂੰ ਇਸ ਤਰ੍ਹਾਂ ਹੀ ਅੱਗੇ ਆਉਣਾ ਚਾਹੀਦਾ ਹੈ। ਐੱਚ. ਆਈ. ਵੀ. ਅਤੇ ਵੀ. ਡੀ. ਆਰ. ਐੱਲ. ਟੈਸਟਿੰਗ ਵਿਚ ਸਿਵਲ ਹਸਪਤਾਲ ਜਲੰਧਰ ਨੂੰ 150 ਫੀਸਦੀ ਕਾਮਯਾਬੀ ਹਾਸਲ ਹੋਈ ਹੈ।


Related News