ਸੂਚਨਾ ਅਧਿਕਾਰ ਐਕਟ ਦੀ ਪਾਲਣਾ ਨਹੀਂ ਕਰਦਾ ਸਿਵਲ ਹਸਪਤਾਲ

07/08/2018 12:52:07 AM

ਅੰਮ੍ਰਿਤਸਰ,  (ਦਲਜੀਤ)-  ਸਿਵਲ ਹਸਪਤਾਲ ਸੂਚਨਾ ਅਧਿਕਾਰ ਐਕਟ ਦੀ ਪਾਲਣਾ ਨਹੀਂ ਕਰ ਰਿਹਾ। ਐਕਟ ਤਹਿਤ ਆਰ. ਟੀ. ਆਈ. ਐਕਟੀਵਿਸਟ ਨੂੰ ਸੂਚਨਾ ਨਾ ਦੇਣ ’ਤੇ ਸਟੇਟ ਇਨਫਰਮੇਸ਼ਨ ਕਮਿਸ਼ਨ ਪੰਜਾਬ ’ਚ ਸਿਵਲ ਹਸਪਤਾਲ ਦੇ ਐੱਸ. ਐੱਮ. ਓ. ਨੂੰ ਚੰਡੀਗਡ਼੍ਹ ਤਲਬ ਕੀਤਾ ਗਿਆ ਹੈ। ਆਰ. ਟੀ. ਆਈ. ਕਰਮਚਾਰੀ ਵਿਕਰਮ ਵੈਦ ਨੇ ਦੱਸਿਆ ਕਿ ਉਨ੍ਹਾਂ ਨੇ 29 ਜਨਵਰੀ 2018 ਨੂੰ ਸਿਵਲ ਹਸਪਤਾਲ ਪ੍ਰਸ਼ਾਸਨ ਤੋਂ ਜਾਣਕਾਰੀ ਮੰਗੀ ਸੀ ਕਿ 18 ਸਤੰਬਰ 2013 ਤੋਂ 14 ਫਰਵਰੀ 2014 ਤੱਕ ਹਸਪਤਾਲ ’ਚ ਥਾਣਾ ਕੋਤਵਾਲੀ ਦੀ ਪੁਲਸ ਨੇ ਕਿੰਨੀ ਐੱਮ. ਐੱਲ. ਆਰ. ਰਿਪੋਰਟ ਤੇ ਪੀ. ਐੱਮ. ਆਰ. ਰਿਪੋਰਟ ਹਾਸਲ ਕੀਤੀ। ®ਇਸ ਰਿਪੋਰਟ ਦੀਅਾਂ ਬਾਕਾਇਦਾ ਕਾਪੀਆਂ ਉਪਲਬਧ ਕਰਵਾਉਣ ਦੀ ਅਪੀਲ ਵੀ ਕੀਤੀ ਗਈ ਸੀ।
 ਇਸ ਤੋਂ ਇਲਾਵਾ ਥਾਣਾ ਕੋਤਵਾਲੀ ਦੀ ਪੁਲਸ ਦਾ ਜੋ ਪੁਲਸ ਕਰਮਚਾਰੀ ਸਿਵਲ ਹਸਪਤਾਲ ਵਿਚ ਲਡ਼ਾਈ-ਝਗਡ਼ਿਆਂ ਦੇ ਮਾਮਲਿਆਂ ’ਚ ਪੀਡ਼ਤ ਨੂੰ ਲੈ ਕੇ ਐੱਮ. ਐੱਲ. ਆਰ. ਅਤੇ ਪੀ. ਐੱਮ. ਆਰ. ਕਟਵਾਉਣ ਆਇਆ, ਐੱਮ. ਐੱਲ. ਆਰ. ਕਟਵਾਉਣ ਤੋਂ ਬਾਅਦ ਜੋ ਰਸੀਦ ਸਿਵਲ ਹਸਪਤਾਲ ਤੋਂ ਪੁਲਸ ਕਰਮਚਾਰੀ ਨੂੰ ਦਿੱਤੀ ਗਈ, ਉਹ ਵੀ ਉਪਲਬਧ ਕਰਵਾਈ ਜਾਵੇ। ਪੁਲਸ ਕਰਮਚਾਰੀ ਦੀ ਪੂਰੀ ਸੂਚੀ ਮੋਬਾਇਲ ਨੰਬਰ, ਪਦ ਦਾ ਬਿਓਰਾ ਵੀ ਦਰਜ ਕੀਤਾ ਜਾਵੇ। ਲਡ਼ਾਈ-ਝਗਡ਼ਿਆਂ ਦੇ ਜਿਨ੍ਹਾਂ ਮਾਮਲਿਆਂ ਵਿਚ ਐੱਮ. ਐੱਲ. ਆਰ., ਪੀ. ਐੱਮ. ਆਰ., ਐਕਸਰੇ, ਸੀ. ਟੀ. ਸਕੈਨ ਟੈਸਟ ਕਰਵਾਏ ਗਏ, ਉਨ੍ਹਾਂ ਦੀਅਾਂ ਰਿਪੋਰਟਾਂ ਕਿਥੇ ਰੱਖੀਆਂ ਗਈਆਂ ਹਨ, ਵੀ ਦੱਸਿਆ ਜਾਵੇ। ਉਕਤ 6 ਮਹੀਨਿਅਾਂ ਦੀ ਮਿਆਦ ਵਿਚ ਸਿਵਲ ਹਸਪਤਾਲ ’ਚ ਅਜਿਹੇ ਕਿੰਨੇ ਮਰੀਜ਼ ਦਾਖਲ ਹੋਏ, ਜਿਨ੍ਹਾਂ ਦੀ ਐੱਮ. ਐੱਲ. ਆਰ. ਕੱਟੀ ਗਈ।
 


Related News