ਸਿਵਲ ਹਸਪਤਾਲ ''ਚ ਸਟਾਫ ਤੇ ਸਾਮਾਨ ਦੀ ਘਾਟ ਕਾਰਨ ਮਰੀਜ਼ ਪ੍ਰੇਸ਼ਾਨ

Wednesday, Dec 06, 2017 - 07:31 AM (IST)

ਗਿੱਦੜਬਾਹਾ  (ਸੰਧਿਆ) - ਵਿਧਾਨ ਸਭਾ ਹਲਕਾ ਗਿੱਦੜਬਾਹਾ ਵਿਖੇ ਕਰੋੜਾਂ ਦੀ ਲਾਗਤ ਨਾਲ ਬਣਿਆ ਸਿਵਲ ਹਸਪਤਾਲ ਇਸ ਸਮੇਂ ਸਟਾਫ ਦੀ ਕਮੀ ਨਾਲ ਜੂਝ ਰਿਹਾ ਹੈ। ਜਿਥੇ ਇਕ ਪਾਸੇ ਸਟਾਫ਼ ਅਤੇ ਜ਼ਰੂਰੀ ਸਾਮਾਨ ਦੀ ਘਾਟ ਕਾਰਨ ਲੋਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉਥੇ ਹੀ ਹਸਪਤਾਲ ਅੰਦਰ ਗੰਦੇ ਪਾਣੀ ਦੀ ਨਿਕਾਸੀ ਨਾ ਹੋਣ ਕਰਕੇ ਮੱਛਰਾਂ ਦੀ ਵੀ ਭਰਮਾਰ ਹੋ ਰਹੀ ਹੈ। ਜਦੋਂ ਲੋਕ ਦੂਰ-ਦੁਰਾਡੇ ਪਿੰਡਾਂ ਤੋਂ ਇਲਾਜ ਕਰਵਾਉਣ ਲਈ ਸਿਵਲ ਹਸਪਤਾਲ ਪਹੁੰਚਦੇ ਹਨ ਤਾਂ ਸਟਾਫ ਦੀ ਘਾਟ ਕਾਰਨ ਉਨ੍ਹਾਂ ਨੂੰ ਕਾਫੀ ਸਮੱਸਿਆਵਾਂ ਆਉਂਦੀਆਂ ਹਨ। ਇਸ ਹਸਪਤਾਲ ਦੇ ਡਾ. ਰਾਜੀਵ ਜੈਨ ਨੂੰ ਵਿਭਾਗ ਵੱਲੋਂ ਅਗਲੇ 2 ਮਹੀਨਿਆਂ ਲਈ ਫਰੀਦਕੋਟ ਵਿਖੇ ਰੈਫਰ ਕੀਤਾ ਗਿਆ ਹੈ, ਜਿਸ ਨਾਲ ਮਰੀਜ਼ਾਂ ਦੀਆਂ ਪ੍ਰੇਸ਼ਾਨੀਆਂ ਵਿਚ ਹੋਰ ਵਾਧਾ ਹੁੰਦਾ ਹੈ, ਜੇਕਰ ਉਨ੍ਹਾਂ ਦੀ ਬਦਲੀ ਵਾਪਸ ਗਿੱਦੜਬਾਹਾ ਵਿਚ ਹੋ ਜਾਵੇ ਤਾਂ ਮਰੀਜ਼ਾਂ ਨੂੰ ਕਾਫੀ ਰਾਹਤ ਮਿਲ ਸਕੇਗੀ।
ਜਦੋਂ ਕਿਸੇ ਐਮਰਜੈਂਸੀ ਦੇ ਸਮੇਂ ਹਾਦਸੇ 'ਚ ਜ਼ਖਮੀ, ਸਿਰ ਦੀ ਸੱਟ, ਹੱਡੀਆਂ ਦੇ ਟੁੱਟੇ, ਦਿਲ ਦੇ ਦੌਰੇ, ਸਾਹ ਦੇ ਉਖੜਨ ਜਾਂ ਹੋਰ ਵੀ ਕਿਸੇ ਤਰ੍ਹਾਂ ਦੇ ਸੀਰੀਅਸ ਮਰੀਜ਼ ਨੂੰ ਹਸਪਤਾਲ ਵਿਚ ਲਿਆਂਦਾ ਜਾਂਦਾ ਹੈ ਤਾਂ ਤੁਰੰਤ ਰੈਫਰ ਕਰ ਦਿੱਤਾ ਜਾਂਦਾ ਹੈ। ਕਈ ਵਾਰ ਤਾਂ 30 ਕਿਲੋਮੀਟਰ ਦੀ ਦੂਰੀ ਤੈਅ ਕਰ ਕੇ ਬਠਿੰਡਾ ਪਹੁੰਚਣ ਤੋਂ ਪਹਿਲਾਂ ਹੀ ਮਰੀਜ਼ ਰਸਤੇ ਵਿਚ ਹੀ ਦਮ ਤੋੜ ਦਿੰਦੇ ਹਨ।


Related News