ਤਾਪਮਾਨ ''ਚ ਵਾਧਾ, ਠੰਡੀਆਂ ਹਵਾਵਾਂ ਦਾ ਦੌਰ ਜਾਰੀ

01/17/2018 7:44:47 AM

ਚੰਡੀਗੜ੍ਹ  (ਪਾਲ) - ਦਿਨ ਦਾ ਪਾਰਾ ਇਨ੍ਹੀਂ ਦਿਨੀਂ ਆਮ ਨਾਲੋਂ ਦੋ ਡਿਗਰੀ ਜ਼ਿਆਦਾ ਹੈ ਪਰ ਦਿਨ ਵਿਚ ਠੰਡੀਆਂ ਹਵਾਵਾਂ ਦਾ ਦੌਰ ਅਜੇ ਜਾਰੀ ਹੈ। ਮੌਸਮ ਵਿਭਾਗ ਅਨੁਸਾਰ 17 ਜਨਵਰੀ ਤੋਂ ਬਾਅਦ ਪੱਛਮੀ ਹਵਾਵਾਂ ਸਰਗਰਮ ਹੋ ਰਹੀਆਂ ਹਨ। ਇਸ ਦੌਰਾਨ ਪਹਾੜਾਂ 'ਤੇ ਬਰਫਬਾਰੀ ਹੋ ਸਕਦੀ ਹੈ। ਮੈਦਾਨਾਂ ਵਿਚ ਹਲਕਾ ਮੀਂਹ ਪੈ ਸਕਦਾ ਹੈ। ਇਨ੍ਹੀਂ ਦਿਨੀਂ ਚੱਲ ਰਹੀਆਂ ਤੇਜ਼ ਹਵਾਵਾਂ ਕਾਰਨ ਮੌਸਮ ਖੁਸ਼ਕ ਬਣਿਆ ਹੋਇਆ ਹੈ। ਇਸ ਕਾਰਨ ਹੀ ਅਸਮਾਨ ਸਾਫ ਹੈ ਤੇ ਸਵੇਰੇ ਤੇ ਸ਼ਾਮ ਕੋਹਰਾ ਵੀ ਨਹੀਂ ਪੈ ਰਿਹਾ ਹੈ।  
ਮੰਗਲਵਾਰ ਨੂੰ ਦਿਨ ਦਾ ਵੱਧ ਤੋਂ ਵੱਧ ਤਾਪਮਾਨ 25 ਡਿਗਰੀ ਦਰਜ ਕੀਤਾ ਗਿਆ, ਜੋ ਕਿ ਆਮ ਨਾਲੋਂ 4 ਡਿਗਰੀ ਜ਼ਿਆਦਾ ਰਿਹਾ। ਰਾਤ ਦਾ ਹੇਠਲਾ ਤਾਪਮਾਨ 6.6 ਡਿਗਰੀ ਰਿਹਾ। ਅਜਿਹੇ ਵਿਚ ਦਿਨ ਤੇ ਰਾਤ ਦੇ ਤਾਪਮਾਨ 'ਚ 19 ਡਿਗਰੀ ਦਾ ਫਰਕ ਚੱਲ ਰਿਹਾ ਹੈ। ਇਸ ਦੌਰਾਨ ਠੰਡ ਕਾਰਨ ਦਿਨ ਤੇ ਰਾਤ ਦੇ ਤਾਪਮਾਨ ਵਿਚ ਇਕ ਵਾਰ ਫਿਰ ਗਿਰਾਵਟ ਆਏਗੀ। 17 ਤੇ 18 ਜਨਵਰੀ ਨੂੰ ਵੱਧ ਤੋਂ ਵੱਧ ਤਾਪਮਾਨ 24 ਡਿਗਰੀ ਤੇ ਹੇਠਲਾ ਤਾਪਮਾਨ 8 ਡਿਗਰੀ ਰਹਿਣ ਦੀ ਸੰਭਾਵਨਾ ਹੈ। ਉਥੇ ਹੀ 19 ਜਨਵਰੀ ਨੂੰ ਵੱਧ ਤੋਂ ਵੱਧ ਤਾਪਮਾਨ 23 ਡਿਗਰੀ ਤੇ ਹੇਠਲਾ ਤਾਪਮਾਨ 7 ਡਿਗਰੀ ਰਹਿਣ ਦੀ ਉਮੀਦ ਹੈ। ਇਸ ਤੋਂ ਇਲਾਵਾ ਅਸਮਾਨ ਵੀ ਸਾਫ ਰਹੇਗਾ।


Related News