ਨਗਰ ਕੌਂਸਲ ਨੇ ਰੇਹਡ਼ੀ ਮਾਲਕਾਂ ਨੂੰ ਚਾੜ੍ਹੇ ‘ਸ਼ਹਿਰ ਨਿਕਾਲੇ’ ਦੇ ਹੁਕਮ

Sunday, Jul 22, 2018 - 08:27 AM (IST)

ਨਗਰ ਕੌਂਸਲ ਨੇ ਰੇਹਡ਼ੀ ਮਾਲਕਾਂ ਨੂੰ ਚਾੜ੍ਹੇ ‘ਸ਼ਹਿਰ ਨਿਕਾਲੇ’ ਦੇ ਹੁਕਮ

 ਤਪਾ ਮੰਡੀ (ਮਾਰਕੰਡਾ) - ਤਪਾ ਦੇ ਬਾਜ਼ਾਰਾਂ ’ਚ ਆਵਾਜਾਈ ਦੀ ਸਮੱਸਿਆ ਨੂੰ ਹੱਲ ਕਰਨ ਦੀ ਨਗਰ ਕੌਂਸਲ ਨੇ ਜੋ ਮੁਹਿੰਮ ਵਿੱਢੀ ਸੀ, ਉਸ ’ਚ ਕੌਂਸਲ ਨੂੰ ਸਫ਼ਲਤਾ ਤਾਂ ਜ਼ਰੂਰ ਮਿਲੀ ਪਰ ਦੁਕਾਨਦਾਰਾਂ ਦੀ ਨਾਰਾਜ਼ਗੀ ਵੀ ਝੱਲਣੀ ਪਈ।  ਉਥੇ ਹੁਣ ਰੇਹਡ਼ੀ ਮਾਲਕਾਂ ਵੱਲੋਂ ਟ੍ਰੈਫਿਕ  ’ਚ ਵਿਘਨ ਪਾਉਣ ਕਾਰਨ ਕੌਂਸਲ ਨੇ ਇਨ੍ਹਾਂ ਨੂੰ ਸ਼ਹਿਰ ਨਿਕਾਲੇ ਦਾ ਹੁਕਮ ਚਾਡ਼੍ਹ ਦਿੱਤਾ ਹੈ, ਜਿਸ ਕਾਰਨ ਰੇਹਡ਼ੀ ਮਾਲਕਾਂ ’ਚ ਹਫ਼ਡ਼ਾ-ਦਫ਼ਡ਼ੀ ਮਚ ਗਈ ਹੈ।  ਪਿਛਲੇ ਮਹੀਨੇ ਨਗਰ ਕੌਂਸਲ ਦੇ ਅਧਿਕਾਰੀਆਂ ਨੇ ਦੁਕਾਨਦਾਰਾਂ ਵੱਲੋਂ ਬਾਜ਼ਾਰਾਂ ਦੇ ਫੁੱਟਪਾਥਾਂ ’ਤੇ ਕੀਤੇ ਨਾਜਾਇਜ਼ ਕਬਜ਼ਿਆਂ ਨੂੰ  ਪੁਲਸ ਦੀ ਸਹਾਇਤਾ ਨਾਲ ਹਟਵਾ ਦਿੱਤਾ  ਸੀ, ਜਿਨ੍ਹਾਂ ਦੁਕਾਨਦਾਰਾਂ ਨੇ ਕੌਂਸਲ ਦੇ ਹੁਕਮਾਂ ਦੀ ਪਾਲਣਾ ਨਹੀਂ ਸੀ ਕੀਤੀ, ਉਨ੍ਹਾਂ ਖ਼ਿਲਾਫ਼ ਕੇਸ ਦਰਜ ਕਰਵਾ ਦਿੱਤੇ ਸਨ, ਜਿਸ ਕਾਰਨ ਬਾਜ਼ਾਰਾਂ ਦੇ ਫ਼ੁੱਟਪਾਥ ਖਾਲੀ ਹੋ ਗਏ।
ਰੇਹਡ਼ੀ ਮਾਰਕੀਟ ਲਈ ਜਗ੍ਹਾ ਰਾਖ਼ਵੀਂ ਕੀਤੀ
ਹੁਣ ਕਮੇਟੀ ਬਾਜ਼ਾਰਾਂ ਅਤੇ ਪੁਰਾਣੇ ਬੱਸ ਅੱਡੇ ’ਤੇ ਖਡ਼੍ਹੀਆਂ ਫਲਾਂ ਅਤੇ ਸਬਜ਼ੀਆਂ ਦੀਆਂ ਰੇਹਡ਼ੀਆਂ ਮਗਰ ਹੱਥ ਧੋ ਕੇ ਪੈ ਗਈ ਹੈ। ਕਮੇਟੀ ਦਾ ਤਰਕ ਹੈ ਕਿ ਰੇਹਡ਼ੀਆਂ ਕਾਰਨ ਆਵਾਜਾਈ ’ਚ ਵਿਘਨ ਪੈ ਰਿਹਾ ਹੈ,  ਜਿਸ ਨੂੰ ਮੁੱਖ ਰੱਖਦਿਆਂ ਨਗਰ ਕੌਂਸਲ ਦੇ ਅਧਿਕਾਰੀਆਂ ਨੇ ਖੱਟਰਪੱਤੀ ਦੇ ਪੁਰਾਣੇ ਮਿੰਨੀ ਬੱਸ ਸਟੈਂਡ ਲਾਗੇ ਰੇਹਡ਼ੀ ਮਾਰਕੀਟ ਲਈ ਜਗ੍ਹਾ ਰਾਖ਼ਵੀਂ ਕਰ ਦਿੱਤੀ ਹੈ।


Related News