ਸ਼ਹਿਰ ਦੇ 11 ਚੌਕਾਂ ਨੂੰ ਸੋਹਣਾ ਬਣਾਉਣ ਲਈ ਖਰਚ ਹੋਣਗੇ 20 ਕਰੋੜ

Saturday, Mar 09, 2019 - 11:14 AM (IST)

ਜਲੰਧਰ (ਖੁਰਾਣਾ)—ਇਸ ਸਮੇਂ ਜਲੰਧਰ ਸ਼ਹਿਰ ਦੀਆਂ ਤਕਰੀਬਨ ਸਾਰੀਆਂ ਸੜਕਾਂ ਟੁੱਟੀਆਂ ਹੋਈਆਂ ਹਨ। ਨਿਗਮ ਨੇ ਠੇਕੇਦਾਰਾਂ ਦੇ ਲਗਭਗ 40-50 ਕਰੋੜ ਰੁਪਏ ਦੇਣੇ ਹਨ, ਜਿਸ ਕਾਰਨ ਠੇਕੇਦਾਰ ਵਿਕਾਸ ਕਾਰਜ ਕਰਨ ਵਿਚ ਢਿੱਲ-ਮੱਠ ਕਰ ਰਹੇ ਹਨ। ਸੜਕਾਂ 'ਤੇ ਲੁੱਕ-ਬੱਜਰੀ ਪਾਉਣ ਵਾਲੇ ਮੁੱਖ ਠੇਕੇਦਾਰ ਅਗਰਵਾਲ ਭਰਾਵਾਂ  ਨੂੰ ਨਿਗਮ  ਨੇ3-4 ਕਰੋੜ ਰੁਪਏ ਕਈ ਮਹੀਨਿਆਂ ਤੋਂ ਨਹੀਂ ਦਿੱਤੇ, ਜਿਸ ਕਾਰਨ ਉਨ੍ਹਾਂ ਹੱਥ ਖੜ੍ਹੇ ਕੀਤੇ ਹੋਏ ਹਨ। ਦੋ ਦਿਨ ਪਹਿਲਾਂ ਮੇਅਰ ਰਾਜਾ ਨੇ ਠੇਕੇਦਾਰ ਸੁਮਨ ਅਗਰਵਾਲ ਨੂੰ ਬੁਲਾ ਕੇ ਸ਼ਹਿਰ ਦੀਆਂ ਸੜਕਾਂ ਦਾ ਕੰਮ ਸ਼ੁਰੂ ਕਰਨ ਨੂੰ ਕਿਹਾ ਸੀ ਪਰ ਠੇਕੇਦਾਰ ਨੇ ਪੁਰਾਣੀ ਪੇਮੈਂਟ ਦੀ ਮੰਗ ਕੀਤੀ, ਜਿਸ ਲਈ ਉਸਨੂੰ ਵਚਨ ਦੇ ਦਿੱਤਾ ਗਿਆ।

ਇਕ ਪਾਸੇ ਤਾਂ ਨਿਗਮ ਪਾਈ-ਪਾਈ ਲਈ ਤਰਸ ਰਿਹਾ ਪਰ ਦੂਜੇ ਪਾਸੇ ਸ਼ਹਿਰ ਦੇ 11 ਚੌਕਾਂ ਨੂੰ ਰੰਗ ਰੋਗਨ, ਹਰਾ-ਭਰਾ ਕਰ ਕੇ ਸੋਹਣਾ ਬਣਾਉਣ 'ਤੇ 20 ਕਰੋੜ ਤੋਂ ਵੱਧ ਖਰਚ ਹੋਣ ਜਾ ਰਹੇ ਹਨ, ਜਿਸ ਕਾਰਨ ਸ਼ਹਿਰ ਦੇ ਕਾਂਗਰਸੀਆਂ ਦਾ ਵਿਜਨ ਸਵਾਲਾਂ ਦੇ ਘੇਰੇ ਵਿਚ ਆ ਗਿਆ ਹੈ।
ਜ਼ਿਕਰਯੋਗ ਹੈ ਕਿ ਸੰਸਦ ਮੈਂਬਰ ਚੌਧਰੀ ਸੰਤੋਖ ਸਿੰਘ ਨੇ ਅੱਜ ਵਿਧਾਇਕ ਪਰਗਟ ਸਿੰਘ, ਵਿਧਾਇਕ ਬਾਵਾ ਹੈਨਰੀ, ਵਿਧਾਇਕ ਰਾਜਿੰਦਰ ਬੇਰੀ, ਵਿਧਾਇਕ ਸੁਸ਼ੀਲ ਰਿੰਕੂ, ਮੇਅਰ ਜਗਦੀਸ਼ ਰਾਜਾ, ਸੀਨੀਅਰ ਡਿਪਟੀ ਮੇਅਰ ਸੁਰਿੰਦਰ ਕੌਰ, ਡਿਪਟੀ ਮੇਅਰ ਹਰਸਿਮਰਨਜੀਤ ਬੰਟੀ ਆਦਿ ਨੂੰ ਨਾਲ ਲੈ ਕੇ ਸਮਾਰਟ ਸਿਟੀ ਦੇ ਤਹਿਤ ਹੋਣ ਵਾਲੇ 2 ਕੰਮਾਂ ਦੇ ਉਦਘਾਟਨ ਕੀਤੇ, ਜਿਸ 'ਤੇ 38 ਕਰੋੜ ਰੁਪਏ ਖਰਚ ਆਵੇਗਾ।

ਇਸ ਮੌਕੇ ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ, ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ, ਸਮਾਰਟ ਸਿਟੀ ਦੇ ਸੀ. ਈ. ਓ. ਜਤਿੰਦਰ ਜ਼ੋਰਵਾਲ, ਕੌਂਸਲਰ ਰੋਹਣ ਸਹਿਗਲ ਆਦਿ ਵੀ ਮੌਜੂਦ ਸਨ।
ਇਨ੍ਹਾਂ ਪ੍ਰਾਜੈਕਟਾਂ ਦੇ ਤਹਿਤ 17 ਸਰਕਾਰੀ ਬਿਲਡਿੰਗਾਂ ਦੀਆਂ ਛੱਤਾਂ 'ਤੇ ਸੋਲਰ ਪੈਨਲ ਲਗਾਏ ਜਾਣਗੇ, ਜਿਸਦੇ ਤਹਿਤ ਕਰੀਬ 75 ਹਜ਼ਾਰ ਵਰਗ ਫੁੱਟ ਏਰੀਆ ਕਵਰ ਕਰ ਕੇ ਸੋਲਰ ਐਨਰਜੀ ਦਾ ਉਤਪਾਦਨ ਕੀਤਾ ਜਾਵੇਗਾ। ਇਸ ਕੰਮ ਨੂੰ ਪੇਡਾ ਵਲੋਂ ਕਰਵਾਇਆ ਜਾਵੇਗਾ, ਜਿਸ 'ਤੇ 17.83 ਕਰੋੜ ਰੁਪਏ ਦੀ ਲਾਗਤ ਆਵੇਗੀ। ਦੂਜੇ ਕੰਮ 'ਤੇ 20.32 ਕਰੋੜ  ਰੁਪਏ ਖਰਚ ਹੋਣਗੇ, ਜਿਸ ਨਾਲ ਸ਼ਹਿਰ ਦੇ 11 ਚੌਕਾਂ ਨੂੰ ਰੀ-ਡਿਜ਼ਾਈਨ ਕੀਤਾ ਜਾਵੇਗਾ।

ਚੌਕਾਂ ਨੂੰ ਛੋਟਾ ਨਹੀਂ ਕੀਤਾ ਜਾਵੇਗਾ
ਇਸ ਸਮੇਂ ਸ਼ਹਿਰ ਦੀ ਟ੍ਰੈਫਿਕ ਵਿਵਸਥਾ ਡਾਵਾਂਡੋਲ  ਹੈ। ਡਾ. ਅੰਬੇਡਕਰ ਚੌਕ, ਕਪੂਰਥਲਾ ਚੌਕ, ਮਿਸ਼ਨ ਚੌਕ ਅਤੇ ਭਗਵਾਨ ਵਾਲਮੀਕਿ ਚੌਕ ਅਜਿਹੇ ਇਲਾਕੇ ਹਨ, ਜਿਥੇ ਹਰ ਸਮੇਂ ਟ੍ਰੈਫਿਕ ਜਾਮ ਰਹਿੰਦਾ ਹੈ। ਇਨ੍ਹਾਂ ਚੌਰਾਹਿਆਂ ਨੂੰ ਛੋਟਾ ਕਰ ਕੇ ਜਾਂ ਆਲੇ-ਦੁਆਲੇ ਕਬਜ਼ੇ ਹਟਾ ਕੇ ਜਾਂ ਹੋਰ ਇੰਤਜ਼ਾਮ ਕਰ ਕੇ ਟ੍ਰੈਫਿਕ ਸਮੱਸਿਆ 'ਤੇ ਕਾਬੂ ਪਾਇਆ ਜਾ ਸਕਦਾ ਸੀ ਪਰ ਇਸ ਪ੍ਰਾਜੈਕਟ ਦੇ ਤਹਿਤ ਕਿਸੇ ਚੌਕ ਨਾਲ ਛੇੜਛਾੜ ਨਹੀਂ ਹੋਵੇਗੀ, ਸਗੋਂ ਸਿਰਫ ਰੰਗ ਰੋਗਨ, ਸੜਕਾਂ 'ਤੇ ਰੀ-ਕਾਰਪੇਟ, ਪੈਦਲ ਚੱਲਣ ਵਾਲਿਆਂ ਲਈ ਲੇਨ, ਰੋਡ ਮਾਰਕਿੰਗ, ਨਵੇਂ ਟ੍ਰੈਫਿਕ ਸਿਗਨਲ, ਨਵੀਆਂ ਸਟਰੀਟ ਲਾਈਟਾਂ ਆਦਿ 'ਤੇ ਹੀ 20 ਕਰੋੜ ਰੁਪਏ ਖਰਚ ਕੀਤੇ ਜਾਣਗੇ। ਵੇਖਿਆ ਜਾਵੇ ਤਾਂ ਮਾਡਲ ਟਾਊਨ ਦੀਆਂ ਟ੍ਰੈਫਿਕ ਲਾਈਟਾਂ, ਮੈਨਬਰੋ ਚੌਕ,  ਐੱਚ ਐੱਮ. ਵੀ. ਚੌਕ, ਪੀ. ਐੱਨ.  ਬੀ. ਚੌਕ ਆਦਿ ਇੰਨੇ ਵੱਡੇ ਨਹੀਂ ਹਨ ਕਿ ਇਨ੍ਹਾਂ 'ਤੇ 2-2 ਕਰੋੜ ਰੁਪਏ ਖਰਚ ਕੀਤੇ ਜਾਣ। ਵੈਸੇ ਇਸ ਕੰਮ ਦਾ ਠੇਕਾ ਜਲੰਧਰ ਦੀ ਉਸੇ ਫਰਮ ਨੇ ਲਿਆ ਹੈ ਜੋ ਪੁਲਸ ਲਾਈਨ ਦੇ ਅੰਦਰ ਕਮਾਂਡ ਐਂਡ ਕੰਟਰੋਲ ਸੈਂਟਰ ਦੀ ਬਿਲਡਿੰਗ ਬਣਾ ਰਹੀ ਹੈ।

ਸਮਾਰਟ ਸਿਟੀ ਦੇ ਬਾਕੀ ਪ੍ਰਾਜੈਕਟ ਵੀ ਵਿਵਾਦਾਂ 'ਚ 
ਸਮਾਰਟ ਸਿਟੀ ਦੇ ਤਹਿਤ ਸਰਕਾਰੀ ਬਿਲਡਿੰਗਾਂ 'ਤੇ 18 ਕਰੋੜ ਦੀ ਲਾਗਤ ਨਾਲ ਜੋ ਸੋਲਰ ਪੈਨਲ ਲਾਏ ਜਾ ਰਹੇ ਹਨ, ਉਸ ਨਾਲ ਸਰਕਾਰੀ ਖਰਚ ਤਾਂ ਘੱਟ ਹੋਵੇਗਾ ਪਰ ਉਸ ਨਾਲ ਆਮ ਜਨਤਾ ਨੂੰ ਕੋਈ ਰਾਹਤ ਮਿਲਣ ਵਾਲੀ ਨਹੀਂ ਅਤੇ ਨਾ ਹੀ ਜਲੰਧਰ ਸ਼ਹਿਰ ਸਮਾਰਟ ਬਣੇਗਾ। ਸਮਾਰਟ ਸਿਟੀ ਦਾ ਇਕ ਹੋਰ ਪ੍ਰਾਜੈਕਟ ਕੰਟਰੋਲ ਐਂਡ ਕਮਾਂਡ ਸੈਂਟਰ ਦਾ ਹੈ, ਜਿਸ 'ਤੇ ਕਰੀਬ 115 ਕਰੋੜ ਰੁਪਏ ਖਰਚ ਕੀਤੇ ਜਾ ਰਹੇ ਹਨ, ਜਿਸਦੇ ਤਹਿਤ ਸ਼ਹਿਰ ਵਿਚ 1200 ਤੋਂ ਵੱਧ ਸੀ. ਸੀ. ਟੀ. ਵੀ. ਕੈਮਰੇ ਲਾਏ ਜਾਣਗੇ ਅਤੇ ਹੋਰ ਇੰਤਜ਼ਾਮ ਹੋਣਗੇ। ਸ਼ਹਿਰ ਨੂੰ ਸਹੀ ਸੜਕਾਂ, ਕੂੜੇ ਤੋਂ ਛੁਟਕਾਰਾ, ਸੀਵਰੇਜ ਸਮੱਸਿਆ ਅਤੇ ਗੰਦੇ ਪਾਣੀ ਤੋਂ ਮੁਕਤੀ ਦਿਵਾਉਣ ਦੀ ਬਜਾਏ ਜਿਸ ਤਰ੍ਹਾਂ ਸਮਾਰਟ ਦੇ  ਕਰੀਬ 150 ਕਰੋੜ ਰੁਪਏ ਕੈਮਰਿਆਂ, ਚੌਕਾਂ ਦੇ ਸੁੰਦਰੀਕਰਨ ਅਤੇ ਸੋਲਰ ਪੈਨਲਾਂ 'ਤੇ ਖਰਚ ਕੀਤੇ ਜਾ ਰਹੇ ਹਨ, ਉਸ ਨਾਲ ਆਮ ਜਨਤਾ ਵਿਚ ਸਮਾਰਟ ਸਿਟੀ ਮਿਸ਼ਨ ਪ੍ਰਤੀ ਸ਼ੱਕ ਪੈਦਾ ਹੋ ਰਹੇ ਹਨ। 

ਕਿਸੇ ਕੌਂਸਲਰ ਨੂੰ ਸਮਾਰਟ ਸਿਟੀ ਬਾਰੇ ਜਾਣਕਾਰੀ ਨਹੀਂ
ਸਮਾਰਟ ਸਿਟੀ ਦੇ ਕਰੋੜਾਂ ਰੁਪਏ ਜਲੰਧਰ ਸ਼ਹਿਰ ਵਿਚ ਲੱਗ ਰਹੇ ਹਨ। ਸ਼ਹਿਰ ਦਾ ਸੰਚਾਲਨ ਜਲੰਧਰ ਨਿਗਮ ਕਰਦਾ ਹੈ, ਜਿਸ ਦੇ 80 ਕੌਂਸਲਰ ਹਨ ਪਰ ਬੜੀ ਹੈਰਾਨੀ ਦੀ ਗੱਲ ਇਹ ਹੈ ਕਿ ਇਕ ਦੋ ਕੌਂਸਲਰਾਂ ਨੂੰ ਛੱਡ ਕੇ ਸ਼ਹਿਰ ਦੇ ਕਿਸੇ ਕੌਂਸਲਰ ਨੂੰ ਸਮਾਰਟ ਸਿਟੀ ਦੇ ਪ੍ਰਾਜੈਕਟਾਂ ਬਾਰੇ ਕੋਈ ਜਾਣਕਾਰੀ ਨਹੀਂ ਹੈ। ਸਮਾਰਟ ਸਿਟੀ ਪ੍ਰਾਜੈਕਟ ਪ੍ਰਸ਼ਾਸਨਿਕ ਅਧਿਕਾਰੀਆਂ ਵਲੋਂ ਤਿਆਰ ਕੀਤੇ ਜਾ ਰਹੇ ਹਨ ਅਤੇ ਉਨ੍ਹਾਂ ਵਲੋਂ ਲਾਗੂ ਵੀ ਹੋ ਰਹੇ ਹਨ। ਅੱਜ ਜਦੋਂ 20 ਕਰੋੜ ਦੀ ਲਾਗਤ ਨਾਲ 11 ਚੌਕਾਂ ਦੇ ਸੁੰਦਰੀਕਰਨ ਬਾਰੇ 'ਜਗ ਬਾਣੀ' ਦੀ ਟੀਮ ਨੇ ਸ਼ਹਿਰ ਦੇ 50 ਦੇ ਕਰੀਬ ਕੌਂਸਲਰਾਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਕੋਈ ਵੀ ਜਾਣਕਾਰੀ ਹੋਣ ਤੋਂ ਇਨਕਾਰ ਕੀਤਾ ਅਤੇ ਸਾਫ ਕਿਹਾ ਕਿ ਚੌਕਾਂ 'ਤੇ ਇੰਨਾ ਪੈਸਾ ਖਰਚ ਕਰਨ ਦੀ ਬਜਾਏ ਹੋਰ ਕੰਮਾਂ 'ਤੇ ਖਰਚ ਹੋਣਾ ਚਾਹੀਦਾ ਹੈ। ਵਾਰਡ ਵਿਚ ਰਿਕਸ਼ਾ, ਰੇਹੜੀ ਖਰੀਦਣ ਲਈ ਤਾਂ ਨਿਗਮ ਕੋਲ ਪੈਸੇ ਨਹੀਂ ਹਨ ਪਰ ਰੰਗ ਰੋਗਨ 'ਤੇ 20 ਕਰੋੜ ਖਰਚਣਾ ਫਜ਼ੂਲ ਹੈ।

ਫਿੰਗਰ ਪ੍ਰਿੰਟ ਤੇ ਡਾਗ ਸਕੁਐਡ ਟੀਮਾਂ ਨੂੰ ਵੀ ਮੌਕੇ 'ਤੇ ਬੁਲਾਇਆ ਗਿਆ ਸੀ। ਦੋਵੇਂ ਟੀਮਾਂ ਨੇ ਕਾਫੀ ਸਮੇਂ ਤੱਕ ਕਾਰ ਦੀ ਡੂੰਘਾਈ ਨਾਲ ਜਾਂਚ ਕੀਤੀ ਪਰ ਉਸ ਦੇ ਅੰਦਰੋਂ ਅਜਿਹੀ ਕੋਈ ਚੀਜ਼ ਬਰਾਮਦ ਨਹੀਂ ਹੋਈ। ਏ. ਸੀ. ਪੀ. ਰਵਿੰਦਰ ਸਿੰਘ ਨੇ ਦੱਸਿਆ ਕਿ ਪੁਲਸ ਕੱਲ ਹੀ ਜੰਮੂ ਵਿਚ ਹੋਏ ਅੱਤਵਾਦੀ ਬਲਾਸਟ ਕਾਰਨ ਪੂਰੀ ਚੌਕਸ ਹੈ। ਇਸ ਲਈ ਮਾਹਿਰ ਟੀਮਾਂ ਨੂੰ ਵੀ ਉਥੇ ਬੁਲਾਇਆ ਗਿਆ ਸੀ।


Shyna

Content Editor

Related News