ਨਾਗਰਿਕਤਾ ਸੋਧ ਕਾਨੂੰਨ ''ਤੇ ਕੈਪਟਨ ਕਿਸੇ ਸਮੇਂ ਵੀ ਲੈ ਸਕਦੇ ਨੇ ਯੂ-ਟਰਨ : ਚੀਮਾ
Friday, Dec 20, 2019 - 06:42 PM (IST)

ਸ੍ਰੀ ਮੁਕਤਸਰ ਸਾਹਿਬ (ਕੁਲਦੀਪ ਰਿਣੀ) : ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਲੀਡਰ ਹਰਪਾਲ ਚੀਮਾ ਦਾ ਕਹਿਣਾ ਹੈ ਕਿ ਨਾਗਰਿਕਤਾ ਸੋਧ ਕਾਨੂੰਨ ਨੂੰ ਪੰਜਾਬ 'ਚ ਨਾ ਲਾਗੂ ਕਰਨ ਵਾਲੇ ਕੈਪਟਨ ਅਮਰਿੰਦਰ ਸਿੰਘ ਕਿਸੇ ਸਮੇਂ ਵੀ ਯੂ-ਟਰਨ ਲੈ ਸਕਦੇ ਹਨ। ਸ੍ਰੀ ਮੁਕਤਸਰ ਸਾਹਿਬ ਵਿਖੇ ਪਹੁੰਚੇ ਚੀਮਾ ਨੇ ਆਖਿਆ ਕਿ ਪਹਿਲਾਂ ਕੇਂਦਰ ਦੇ ਨਵੇਂ ਮੋਟਰ ਵਹੀਕਲ ਕਾਨੂੰਨ ਨੂੰ ਵੀ ਕੈਪਟਨ ਪੰਜਾਬ ਵਿਚ ਲਾਗੂ ਨਾ ਕਰਨ ਦੀ ਗੱਲ ਆਖ ਰਹੇ ਸਨ ਪਰ ਬਾਅਦ ਵਿਚ ਇਸ ਨੂੰ ਪੰਜਾਬ ਵਿਚ ਲਾਗੂ ਕਰ ਦਿੱਤਾ ਗਿਆ, ਇਸੇ ਤਰ੍ਹਾਂ ਕੈਪਟਨ ਸੂਬੇ 'ਚ ਨਾਗਰਿਕਤਾ ਸੋਧ ਬਿੱਲ 'ਤੇ ਵੀ ਪਲਟੀ ਮਾਰ ਸਕਦੇ ਹਨ।
ਆਮ ਆਦਮੀ ਪਾਰਟੀ ਦੇ ਆਗੂ ਨੇ ਆਖਿਆ ਕਿ ਨਵਾਂ ਨਾਗਰਿਕਤਾ ਕਾਨੂੰਨ ਦੇਸ਼ ਲਈ ਬਹੁਤ ਮਾੜਾ ਹੈ, ਲਿਹਾਜ਼ਾ ਇਸ ਨੂੰ ਲਾਗੂ ਨਹੀਂ ਕੀਤਾ ਜਾਣਾ ਚਾਹੀਦਾ। ਇਸ ਦੇ ਨਾਲ ਹੀ ਚੀਮਾ ਨੇ ਦਿੱਲੀ ਸਰਕਾਰ ਦੀਆਂ ਪ੍ਰਾਪਤੀਆਂ ਗਿਣਾਉਂਦੇ ਹੋਏ ਪੰਜਾਬ ਸਰਕਾਰ ਨੂੰ ਹਰ ਫਰੰਟ 'ਤੇ ਫੇਲ ਦੱਸਿਆ ਹੈ।