ਆਦਮਪੁਰ ਵਿਖੇ ਸਰਕਲ ਕਠਾਰ ਦੇ ਠੇਕਿਆਂ ਦਾ ਇੰਚਾਰਜ 25 ਪੇਟੀਆਂ ਸ਼ਰਾਬ ਲਿਜਾਂਦਾ ਕਾਬੂ
Saturday, Jul 02, 2022 - 10:31 AM (IST)

ਆਦਮਪੁਰ (ਦਿਲਬਾਗੀ, ਚਾਂਦ)- ਆਦਮਪੁਰ ਪੁਲਸ ਵੱਲੋਂ ਥਾਣਾ ਮੁੱਖੀ ਇੰਸ. ਰਾਜੀਵ ਕੁਮਾਰ ਦੀ ਅਗਵਾਈ ਹੇਠ 25 ਪੇਟੀਆਂ ਸ਼ਰਾਬ ਸਮੇਤ ਦੋਸ਼ੀ ਕਾਬੂ ਕਰਨ ਵਿਚ ਸਫ਼ਲਤਾ ਪ੍ਰਾਪਤ ਕੀਤੀ। ਥਾਣਾ ਮੁਖੀ ਇੰਸ. ਰਾਜੀਵ ਕੁਮਾਰ ਨੇ ਦੱਸਿਆ ਕਿ ਜ਼ਿਲ੍ਹਾ ਜਲੰਧਰ ਵਿਚ 75 ਫ਼ੀਸਦੀ ਸ਼ਰਾਬ ਦੇ ਠੇਕਿਆਂ ਦੀ ਅਲਾਟਮੈਂਟ ਨਾ ਹੋਣ ਕਾਰਨ ਸਰਕਲ ਕਠਾਰ ਦੇ ਠੇਕਿਆਂ ਦਾ ਇੰਚਾਰਜ, ਜੋਕਿ ਆਪਣੀ ਪ੍ਰਾਈਵੇਟ ਕਾਰ ਵਿਚ ਸ਼ਰਾਬ ਭਰ ਕੇ ਮਾਣਕੋ, ਪਧਿਆਣਾ, ਕਠਾਰ ਅਤੇ ਹੋਰ ਪਿੰਡਾਂ ਵਿਚ ਸਪਲਾਈ ਕਰਨ ਜਾ ਰਿਹਾ ਸੀ, ਨੂੰ ਪੁਲਸ ਵੱਲੋਂ ਗੁਪਤ ਸੂਚਨਾ ਦੇ ਆਧਾਰ ’ਤੇ ਪਿੰਡ ਮਾਣਕੋ-ਚੁਖਿਆਰਾ ਮੋੜ ਦੇ ਨਜ਼ਦੀਕ ਏ. ਐੱਸ. ਆਈ. ਗੁਰਦੇਵ ਸਿੰਘ ਵੱਲੋਂ ਸਮੇਤ ਪੁਲਸ ਪਾਰਟੀ ਵਿਸ਼ੇਸ਼ ਨਾਕੇਬੰਦੀ ਕਾਬੂ ਕੀਤਾ ਹੈ।
ਇਹ ਵੀ ਪੜ੍ਹੋ: ਜਲੰਧਰ: ਪੰਡਿਤ ਦੀ ਸ਼ਰਮਨਾਕ ਕਰਤੂਤ, ਉਪਾਅ ਦੱਸਣ ਬਹਾਨੇ ਹੋਟਲ 'ਚ ਬੁਲਾ ਵਿਆਹੁਤਾ ਨਾਲ ਕੀਤਾ ਜਬਰ-ਜ਼ਿਨਾਹ
ਕਾਰ ਸਲੈਰੀਓ ਮਾਰੂਤੀ ਨੂੰ ਰੋਕ ਕੇ ਉਸ ਦੀ ਤਲਾਸ਼ੀ ਲਈ ਤਾਂ ਉਸ ਵਿਚੋਂ 10 ਪੇਟੀਆਂ ਇੰਪੀਰੀਅਲ ਬਲੀਊ, 10 ਪੇਟੀਆਂ ਮੈਕਡਾਵਲ, 5 ਪੇਟੀਆਂ ਸਿਗਨੇਚਰ ਬਰਾਮਦ ਕੀਤੀਆਂ ਗਈਆਂ। ਪੁਲਸ ਵੱਲੋਂ ਪੁੱਛਗਿੱਛ ਕਰਨ ’ਤੇ ਫੜੇ ਗਏ ਵਿਅਕਤੀ ਨੇ ਆਪਣਾ ਨਾਂ ਅਸ਼ੀਸ਼ ਕੁਮਾਰ ਸਿੰਘ ਪੁੱਤਰ ਅਨਿਲ ਕੁਮਾਰ ਵਾਸੀ ਆਦਮਵਾਲ, ਥਾਣਾ ਸਿਟੀ ਹੁਸ਼ਿਆਰਪੁਰ ਦੱਸਿਆ। ਪੁਲਸ ਨੇ ਸਲੈਰੀਓ ਮਾਰੂਤੀ ਗੱਡੀ ਨੰਬਰ ਪੀ. ਬੀ. 07-ਬੀ ਐਕਸ 0361 ਸਮੇਤ ਦੋਸ਼ੀ ਅਸ਼ੀਸ਼ ਕੁਮਾਰ ਨੂੰ 25 ਪੇਟੀਆਂ ਸਮੇਤ ਉਸ ਵਿਰੁੱਧ ਮੁਕਦਮਾ ਨੰ. 108, ਧਾਰਾ 61,1,14 ਅਧੀਨ ਪਰਚਾ ਦਰਜ ਕਰਕੇ ਅਸ਼ੀਸ਼ ਕੁਮਾਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਇਹ ਵੀ ਪੜ੍ਹੋ: ਗੈਂਗਸਟਰ ਦਿਲਪ੍ਰੀਤ ਬਾਬਾ ਦੀ ਮਾਂ ਆਈ ਮੀਡੀਆ ਸਾਹਮਣੇ, ਬਠਿੰਡਾ ਜੇਲ੍ਹ ਅਧਿਕਾਰੀਆਂ ’ਤੇ ਲਾਏ ਵੱਡੇ ਦੋਸ਼
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ