ਫਿਰੋਜ਼ਪੁਰ ਸੀ.ਆਈ.ਏ. ਸਟਾਫ਼ ਹੱਥੀ ਲੱਗੀ ਵੱਡੀ ਕਾਮਯਾਬੀ ਕਰੋੜਾਂ ਦੀ ਡਰੱਗ ਸਣੇ ਨਸ਼ਾ ਤਸਕਰ ਗਿ੍ਰਫ਼ਤਾਰ

12/30/2020 3:11:16 PM

ਫਾਜ਼ਿਲਕਾ (ਸੁਨੀਲ ਨਾਗਪਾਲ, ਕੁਮਾਰ): ਜਲਾਲਾਬਾਦ ਦੇ ਇਲਾਕੇ ’ਚ ਪੈਂਦੀ ਬੀ.ਐੱਸ.ਐੱਫ ਦੀ ਪੋਸਟ ਸੰਤੋਖ ਸਿੰਘ ਵਾਲਾ ਤੋਂ ਫ਼ਿਰੋਜ਼ਪੁਰ ਦੀ ਸੀ.ਆਈ.ਏ. ਸਟਾਫ਼ ਪੁਲਸ ਨੇ ਤਸਕਰ ਦੀ ਨਿਸ਼ਾਨਦੇਹੀ ’ਤੇ 5 ਕਿਲੋ ਹੈਰੋਇਨ ਇਕ ਪਿਸਟਲ ਦੋ ਮੈਗਜ਼ੀਨ ਅਤੇ 2 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਹਨ।

ਇਹ ਵੀ ਪੜ੍ਹੋ : ਕਿਸਾਨੀ ਘੋਲ ’ਚ ਸ਼ਾਮਲ ਟਿਕਰੀ ਸਰਹੱਦ 'ਤੇ ਇੱਕ ਹੋਰ ਨੌਜਵਾਨ ਦੀ ਹੋਈ ਮੌਤ

ਫਿਰੋਜ਼ਪੁਰ ਦੇ ਐੱਸ.ਐੱਸ.ਪੀ. ਭੁਪਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਕਤ ਤਸਕਰ ਨੂੰ ਸੀ.ਆਈ.ਏ. ਸਟਾਫ ਪੁਲਸ ਨੇ ਪਹਿਲੇ ਫੜਿ੍ਹਆ ਸੀ, ਜਿਸ ਕੋਲੋਂ 150 ਗ੍ਰਾਮ ਹੈਰੋਇਨ ਬਰਾਮਦ ਹੋਈ ਸੀ, ਜਿਸ ਦੇ ਬਾਅਦ ਉਸ ਤੋਂ ਹੋਈ ਪੁੱਛਗਿਛ ਦੌਰਾਨ 2 ਮੈਗਜ਼ੀਨ ਅਤੇ 2 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਹਨ। ਫੜ੍ਹੀ ਗਈ ਹੈਰੋਇਨ ਦੀ ਕੌਮਾਂਤਰੀ ਬਾਜ਼ਾਰ ’ਚ ਕੀਮਤ 25 ਕਰੋੜ ਰੁਪਏ ਦੱਸੀ ਜਾ ਰਹੀ ਹੈ। ਫ਼ਿਲਾਹਲ ਮਾਮਲੇ ’ਚ ਤਫ਼ਤੀਸ਼ ਕੀਤੀ ਜਾ ਰਹੀ ਹੈ, ਪੁਲਸ ਦੇ ਮੁਤਾਬਕ ਫੜ੍ਹੇ ਗਏ ਤਸਕਰ ਦੇ ਪਾਕਿਸਤਾਨ ਦੇ ਸਮੱਗਲਰ ਨਾਲ ਸਬੰਧ ਸਨ। 


Shyna

Content Editor

Related News