ਅਸ਼ਵਨੀ ਸ਼ਰਮਾ ''ਤੇ ਹੋਏ ਹਮਲੇ ਦੀ ਚੁਘ ਨੇ ਕੀਤੀ ਨਿੰਦਾ

Tuesday, Oct 13, 2020 - 03:16 PM (IST)

ਅਸ਼ਵਨੀ ਸ਼ਰਮਾ ''ਤੇ ਹੋਏ ਹਮਲੇ ਦੀ ਚੁਘ ਨੇ ਕੀਤੀ ਨਿੰਦਾ

ਚੰਡੀਗੜ੍ਹ (ਸ਼ਰਮਾ) : ਭਾਰਤੀ ਜਨਤਾ ਪਾਰਟੀ ਦੇ ਕੌਮੀ ਮਹਾ ਮੰਤਰੀ ਤਰੁਣ ਚੁਘ ਨੇ ਪੰਜਾਬ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ 'ਤੇ ਹੋਏ ਹਮਲੇ ਦੀ ਸਖ਼ਤ ਨਿੰਦਾ ਕੀਤੀ ਹੈ। ਇਸ ਦੌਰਾਨ ਉਨ੍ਹਾਂ ਕਿਹਾ ਕਿ ਇਹ ਹਮਲਾ ਕਿਸਾਨਾਂ ਦੇ ਸ਼ਾਂਤਮਈ ਅਤੇ ਲੋਕਤੰਤਰਿਕ ਰੋਸ ਪ੍ਰਦਰਸ਼ਨ ਨੂੰ ਬਦਨਾਮ ਕਰਨ ਲਈ ਕਾਂਗਰਸ ਸਰਕਾਰ ਦੀ ਸ਼ਹਿ 'ਤੇ ਯੂਥ ਕਾਂਗਰਸੀਆਂ ਵਲੋਂ ਕੀਤਾ ਗਿਆ ਹਮਲਾ ਹੈ। ਚੁਘ ਨੇ ਕਿਹਾ ਕਿ ਅਜਿਹਾ ਕਰਕੇ ਅਰਬਨ ਨਕਸਲੀਆਂ ਨੇ ਨਾ ਸਿਰਫ਼ ਪੰਜਾਬ ਦੇ ਭਾਈਚਾਰੇ 'ਤੇ, ਸਗੋਂ ਪੰਜਾਬੀ ਸੋਚ 'ਤੇ ਵੀ ਹਮਲਾ ਕੀਤਾ ਹੈ। ਹੋਰ ਰਾਜਨੀਤਕ ਪਾਰਟੀਆਂ ਕਿਸਾਨਾਂ ਦੇ ਅੰਦੋਲਨ 'ਤੇ ਰਾਜਨੀਤਕ ਰੋਟੀਆਂ ਸੇਕਣਾ ਚਾਹੁੰਦੀਆਂ ਹਨ ਪਰ ਭਾਜਪਾ ਅਜਿਹੀਆਂ ਸਾਜਿਸ਼ਾਂ ਨੂੰ ਸਫ਼ਲ ਨਹੀਂ ਹੋਣ ਦੇਵੇਗੀ।

ਇਹ ਵੀ ਪੜ੍ਹੋ : ਪੰਜਾਬ ਸਰਕਾਰ ਨੇ ਜਾਰੀ ਕੀਤਾ ਨੋਟੀਫਿਕੇਸ਼ਨ, ਪਸ਼ੂ ਹਮਲੇ ਕਾਰਣ ਮੌਤ 'ਤੇ ਪਰਿਵਾਰ ਨੂੰ ਮਿਲੇਗਾ ਮੁਆਵਜ਼ਾ

ਦੱਸਣਯੋਗ ਹੈ ਕਿ ਚੌਲਾਂਗ ਟੋਲ ਪਲਾਜ਼ਾ 'ਤੇ ਬੀਤੀ ਸ਼ਾਮ ਸਥਿਤੀ ਉਸ ਸਮੇਂ ਤਣਾਅ ਪੂਰਨ ਹੋ ਗਈ ਜਦੋਂ ਧਰਨੇ 'ਤੇ ਬੈਠੇ ਕਿਸਾਨਾਂ ਨੇ ਜਲੰਧਰ ਵੱਲੋਂ ਆ ਰਹੇ ਭਾਜਪਾ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਦੇ ਕਾਫਲੇ ਦਾ ਰਾਹ ਰੋਕਦੇ ਹੋਏ ਮੋਦੀ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਸੂਚਨਾ ਮੁਤਾਬਕ ਇਸ ਦੌਰਾਨ ਅਸ਼ਵਨੀ ਸ਼ਰਮਾ ਦੀ ਗੱਡੀ ਦੇ ਸ਼ੀਸ਼ੇ ਨੂੰ ਨੁਕਸਾਨ ਵੀ ਪਹੁੰਚਾਇਆ ਗਿਆ। ਜਾਣਕਾਰੀ ਅਨੁਸਾਰ ਭਾਜਪਾ ਦੇ ਪ੍ਰਧਾਨ ਜਲੰਧਰ ਵਿਖੇ ਮੀਟਿੰਗ 'ਚ ਹਿੱਸਾ ਲੈਣ ਉਪਰੰਤ ਜਦੋਂ ਵਾਪਸ ਘਰ ਜਾ ਰਹੇ ਸਨ। ਹਾਈਵੇਅ 'ਤੇ ਖੇਤੀ ਕਾਨੂੰਨਾਂ ਦੇ ਵਿਰੋਧ 'ਚ ਧਰਨਾ ਲਾ ਕੇ ਬੈਠੇ ਇਲਾਕੇ ਦੇ ਕਿਸਾਨਾਂ ਨੇ ਕਾਫਲੇ ਦੀ ਭਿਣਕ ਲੱਗਦਿਆਂ ਕਾਫਲਾ ਰੋਕ ਕੇ ਕਾਲੀਆ ਝੰਡੀਆਂ ਦਿਖਾਉਂਦੇ ਹੋਏ ਮੋਦੀ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਇਸ ਦੌਰਾਨ ਮੌਕੇ 'ਤੇ ਮੌਜੂਦ ਟਾਂਡਾ ਪੁਲਸ ਦੇ ਕਰਮਚਾਰੀਆਂ ਅਤੇ ਅਸ਼ਵਨੀ ਸ਼ਰਮਾ ਦੇ ਸੁਰੱਖਿਆ ਕਰਮਚਾਰੀਆਂ ਨੇ ਮੁਸ਼ੱਕਤ ਤੋਂ ਬਾਅਦ ਉਨ੍ਹਾਂ ਦੀ ਗੱਡੀ ਨੂੰ ਟੋਲ ਪਲਾਜ਼ਾ ਤੋਂ ਅੱਗੇ ਕੱਢਿਆ। ਸੂਚਨਾ ਮਿਲਦੇ ਹੀ ਡੀ. ਐੱਸ. ਪੀ. ਟਾਂਡਾ ਦਲਜੀਤ ਸਿੰਘ ਖੱਖ ਅਤੇ ਥਾਣਾ ਮੁਖੀ ਬਿਕਰਮ ਸਿੰਘ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕੀਤੀ ਹੈ। 

ਇਹ ਵੀ ਪੜ੍ਹੋ : ਚੰਡੀਗੜ੍ਹ ਤੋਂ ਵੱਡੀ ਖ਼ਬਰ, ਟਿਕ-ਟੌਕ ਸਟਾਰ 'ਤੇ ਨੌਜਵਾਨਾਂ ਨੇ ਸ਼ਰੇਆਮ ਚਲਾਈਆਂ ਗੋਲੀਆਂ


author

Anuradha

Content Editor

Related News