ਚੁਗਾਠ ਲਾਉਣੀ ਕਿਉਂ ਭੁੱਲ ਗਿਆ ਸੀ ਮਿਸਤਰੀ, ਸੁਣੋ ਮਕਾਨ ਮਾਲਕ ਤੇ ਮਿਸਤਰੀ ਦੀ ਜ਼ੁਬਾਨੀ (ਵੀਡੀਓ)

Friday, Apr 16, 2021 - 12:44 PM (IST)

ਸ੍ਰੀ ਮੁਕਤਸਰ ਸਾਹਿਬ (ਕੁਲਦੀਪ ਰਿਣੀ): ਮਿਸਤਰੀ ਚੁਗਾਠ ਲਾਉਣੀ ਭੁਲ ਗਿਆ।ਇਸ ਬਾਰੇ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਦੋਦਾ ਦੀ ਇਕ ਵੀਡੀਓ ਖੂਬ ਵਾਇਰਲ ਹੋਈ। ਵੀਡੀਓ ਵਿਚ ਇਕ ਮਿਸਤਰੀ ਇਕ ਕਮਰੇ ਦੀ ਚਿਣਾਈ ਛੱਤ ਤਕ ਲੈ ਜਾਂਦਾ ਅਤੇ ਜਦ ਮਾਲਕ ਪੁੱਛਦਾ ਕਿ ਚਗਾਂਠ ਕਿਉਂ ਨਹੀ ਲਾਈ ਤਾਂ ਉਹ ਕਹਿੰਦਾ ਭੁਲ ਗਿਆ ਸੀ। ਨਸ਼ੇ ਦੇ ਕਾਰਨ ਅਜਿਹਾ ਹੋਣ ਦੀ ਗੱਲ ਕਹੀ ਜਾਂਦੀ ਹੈ।

ਇਹ ਵੀ ਪੜ੍ਹੋ: ਨਸ਼ੇੜੀ ਪਤੀ ਕਾਰਨ ਪਤਨੀ ਨੇ ਛੱਡਿਆ ਸਹੁਰਾ ਘਰ, ਹੁਣ ਦੇ ਰਿਹਾ ਜਾਨੋਂ ਮਾਰਨ ਦੀਆਂ ਧਮਕੀਆਂ

ਜਦ ਇਸ ਵੀਡੀਓ ਸਬੰਧੀ ਪਿੰਡ ਦੋਦਾ ਦੇ ਇਸ ਮਿਸਤਰੀ ਜੱਗਾ ਸਿੰਘ ਅਤੇ ਮਾਲਕ ਬਲਦੇਵ ਸਿੰਘ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਇਹ ਵੀਡੀਓ ਉਨ੍ਹਾਂ ਲੋਕਾਂ ਨੂੰ ਸੁਨੇਹਾ ਦੇਣ ਲਈ ਬਣਾਈ ਕਿ ਨਸ਼ੇ ’ਚ ਮਨੁੱਖ ਕੀ-ਕੀ ਕਰ ਸਕਦਾ। ਜਿਸ ਚੁਗਾਠ ਦੀ ਗਲ ਕੀਤੀ ਜਾ ਰਹੀ ਉਹ ਤਾਂ ਉਸ ਥਾਂ ਨਹੀਂ ਲੱਗਣੀ ਸੀ। ਦੋਵਾਂ ਮੁਤਾਬਕ ਉਨ੍ਹਾਂ ਦੇ ਇਲਾਕੇ ’ਚ ਨਸ਼ਾ ਦਿਨ-ਬ-ਦਿਨ ਵਧ ਰਿਹਾ ਅਤੇ ਸਰਕਾਰ ਦੇ ਕੰਨ ਤੇ ਜੂੰ ਨਹੀਂ ਸਰਕ ਰਹੀਂ। ਉਹ ਵੀਡੀਓ ਰਾਹੀ ਸਿਰਫ਼ ਨਸ਼ਿਆਂ ਵਿਰੁੱਧ ਸੁਨੇਹਾ ਦੇਣਾ ਚਾਹੁੰਦੇ ਸਨ। ਵੀਡੀਓ ’ਚ ਮਿਸਤਰੀ ਜੱਗਾ ਸਿੰਘ ਨੇ ਦੱਸਿਆ ਉਹ ਦਿਹਾੜੀਦਾਰ ਹੈ ਮਿਸਤਰੀ ਨਹੀਂ ਅਤੇ ਵੀਡੀਓ ’ਚ ਉਸ ਨੇ ਲੋਕਾਂ ਨੂੰ ਸਮਝਾਉਣ ਲਈ ਮਿਸਤਰੀ ਦੀ ਅਦਾਕਾਰੀ ਈ ਕੀਤੀ ਹੈ।

ਇਹ ਵੀ ਪੜ੍ਹੋ: ਪ੍ਰੇਮ ਸਬੰਧਾਂ ਦਾ ਖ਼ੌਫ਼ਨਾਕ ਅੰਤ, ਪ੍ਰੇਮੀ ਨੇ ਲਿਆ 7ਲੱਖ ਦਾ ਕਰਜ਼ਾ ਪਰ ਨਹੀਂ ਮਿਲੀ 'ਜ਼ਿੰਦਗੀ'

 


author

Shyna

Content Editor

Related News