ਪਾਕਿ ’ਚ ਈਸਾਈ ਭਾਈਚਾਰੇ ਦੇ ਵਿਅਕਤੀ ਨੇ ਪਤਨੀ ਤੇ 2 ਲੜਕੀਆਂ ਦਾ ਕੀਤਾ ਕਤਲ

Sunday, Mar 02, 2025 - 03:25 AM (IST)

ਪਾਕਿ ’ਚ ਈਸਾਈ ਭਾਈਚਾਰੇ ਦੇ ਵਿਅਕਤੀ ਨੇ ਪਤਨੀ ਤੇ 2 ਲੜਕੀਆਂ ਦਾ ਕੀਤਾ ਕਤਲ

ਗੁਰਦਾਸਪੁਰ, ਜੜਾਂਵਾਲਾ (ਵਿਨੋਦ) – ਫੈਸਲਾਬਾਦ ਦੀ ਲੁੰਡੀਆਂਵਾਲਾ ਤਹਿਸੀਲ ਦੇ ਜੜਾਂਵਾਲਾ ਪਿੰਡ ਵਿਚ ਈਸਾਈ ਭਾਈਚਾਰੇ ਦੇ ਇਕ ਵਿਅਕਤੀ ਨੇ ਭਰਾ ਨਾਲ ਮਿਲ ਕੇ ਆਪਣੀ ਪਤਨੀ ਤੇ 2 ਜਵਾਨ ਧੀਆਂ ਦਾ ਕਤਲ ਕਰ ਦਿੱਤਾ। ਸਰਹੱਦ ਪਾਰ ਦੇ ਸੂਤਰਾਂ ਅਨੁਸਾਰ ਇਹ ਘਟਨਾ ਬੁਚੀਆਨਾ ਨੇੜੇ ਪਿੰਡ ਚੱਕ 632 ਜੀਬੀ ਵਿਚ ਵਾਪਰੀ। ਮ੍ਰਿਤਕਾ 25 ਸਾਲਾ ਇਰਮ ਬੀਬੀ ਅਤੇ ਉਸ ਦੀਆਂ 2 ਧੀਆਂ ਫਾਤਿਮਾ (2) ਤੇ ਕਿਰਨ (5) ਘਰ ਵਿਚ ਸੌਂ ਰਹੀਆਂ ਸਨ ਜਦੋਂ ਦੇਰ ਰਾਤ ਉਨ੍ਹਾਂ ਨੂੰ ਤੇਜ਼ਧਾਰ ਹਥਿਆਰ ਨਾਲ ਵਾਰ ਕਰ ਕੇ ਕਤਲ ਕਰ ਦਿੱਤਾ ਗਿਆ।

ਮ੍ਰਿਤਕ ਇਰਮ ਬੀਬੀ ਦਾ ਪਤੀ ਇਬਰਾਹਿਮ ਤੇ ਉਸ ਦਾ ਭਰਾ ਇਸਮਾਈਲ ਮੌਕੇ ਤੋਂ ਭੱਜ ਗਏ ਸਨ, ਜਿਸ ਕਾਰਨ ਅਧਿਕਾਰੀਆਂ ਨੂੰ ਉਨ੍ਹਾਂ ਦੀ ਸ਼ਮੂਲੀਅਤ ਦਾ ਸ਼ੱਕ ਹੋਇਆ। ਜ਼ਿਕਰਯੋਗ ਹੈ ਕਿ ਜੜਾਂਵਾਲਾ ਪਿੰਡ ਪਹਿਲਾਂ ਵੀ ਉਸ ਵੇਲੇ ਖ਼ਬਰਾਂ ਵਿਚ ਆਇਆ ਸੀ ਜਦੋਂ ਕੱਟੜਪੰਥੀਆਂ ਨੇ ਇਸ ਪਿੰਡ ਵਿਚ ਰਹਿਣ ਵਾਲੇ ਈਸਾਈ ਭਾਈਚਾਰੇ ਦੇ ਲੋਕਾਂ ਦੇ 80 ਤੋਂ ਵੱਧ ਘਰਾਂ ਨੂੰ ਅੱਗ ਲਾ ਦਿੱਤੀ ਸੀ।


author

Inder Prajapati

Content Editor

Related News