ਚੋਰ ਗਿਰੋਹ ਮੁਖੀ 3 ਮੋਟਰਸਾਈਕਲਾਂ ਤੇ ਕਾਰ ਸਮੇਤ ਕਾਬੂ

Monday, Oct 23, 2017 - 07:19 AM (IST)

ਚੋਰ ਗਿਰੋਹ ਮੁਖੀ 3 ਮੋਟਰਸਾਈਕਲਾਂ ਤੇ ਕਾਰ ਸਮੇਤ ਕਾਬੂ

ਸਿੱਧਵਾਂ ਬੇਟ, (ਚਾਹਲ)- ਥਾਣਾ ਪੁਲਸ ਨੇ ਮੋਟਰਸਾਈਕਲ ਤੇ ਗੱਡੀਆਂ ਚੋਰੀ ਕਰਨ ਵਾਲੇ ਗਿਰੋਹ ਦੇ ਮੁਖੀ ਨੂੰ ਕਾਬੂ ਕਰਕੇ ਉਸ ਕੋਲੋਂ ਚੋਰੀ ਕੀਤੇ ਹੋਏ 3 ਮੋਟਰਸਾਈਕਲ ਅਤੇ 1 ਕਾਰ ਬਰਾਮਦ ਕੀਤੀ ਹੈ, ਜਦਕਿ ਉਸ ਦੇ 3 ਸਾਥੀਆਂ ਦੀ ਤਲਾਸ਼ 'ਚ ਪੁਲਸ ਵਲੋਂ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ। 
ਮਾਮਲੇ ਦੀ ਤਫਤੀਸ਼ ਕਰ ਰਹੇ ਏ. ਐੱਸ. ਆਈ. ਰਾਜਵਰਿੰਦਰਪਾਲ ਸਿੰਘ ਨੇ ਦੱਸਿਆ ਕਿ ਉਹ ਪੁਲਸ ਪਾਰਟੀ ਸਮੇਤ ਸਥਾਨਕ ਕਿਸ਼ਨਪੁਰਾ ਚੌਕ 'ਚ ਮੌਜੂਦ ਸੀ ਤਾਂ ਕਿਸੇ ਮੁਖਬਰ ਖਾਸ ਨੇ ਆ ਕੇ ਇਤਲਾਹ ਦਿੱਤੀ ਕਿ ਹਰਜੋਤ ਸਿੰਘ ਉਰਫ ਰਵੀ ਪੁੱਤਰ ਬਲਜੀਤ ਸਿੰਘ ਵਾਸੀ ਭੈਣੀ ਅਰਾਈਆਂ, ਗੁਰਪ੍ਰੀਤ ਸਿੰਘ, ਸੋਨੂੰ ਪੁੱਤਰਾਨ ਕਸ਼ਮੀਰ ਸਿੰਘ ਵਾਸੀ ਕੁੱਲ ਗਹਿਣਾ ਅਤੇ ਗੁਰਦਿੱਤ ਸਿੰਘ ਉਰਫ ਗਗਨ ਵਾਸੀ ਨਵਰਾਣਾ ਰੋਡ ਪਾਤੜਾਂ ਮੋਟਰਸਾਈਕਲ ਤੇ ਗੱਡੀਆਂ ਚੋਰੀ ਕਰਕੇ ਅੱਗੇ ਮਹਿੰਗੇ ਭਾਅ ਵੇਚਣ ਦਾ ਕੰਮ ਕਰਦੇ ਹਨ, ਜੇਕਰ ਇਨ੍ਹਾਂ ਉਪਰ ਹੁਣੇ ਰੇਡ ਕੀਤਾ ਜਾਵੇ ਤਾਂ ਉਕਤ ਦੋਸ਼ੀਆਂ ਨੂੰ ਚੋਰੀ ਦੇ ਮੋਟਰਸਾਈਕਲ ਤੇ ਗੱਡੀਆਂ ਸਮੇਤ ਕਾਬੂ ਕੀਤਾ ਜਾ ਸਕਦਾ ਹੈ। 
ਪੁਲਸ ਨੇ ਭੈਣੀ ਅਰਾਈਆਂ ਵਿਖੇ ਦੱਸੇ ਹੋਏ ਐਡਰੈੱਸ ਉਪਰ ਰੇਡ ਕੀਤਾ ਤਾਂ ਮੌਕੇ ਤੋਂ ਹਰਜੋਤ ਸਿੰਘ ਉਰਫ ਰਵੀ ਨੂੰ ਕਾਬੂ ਕੀਤਾ, ਜਿਸ ਕੋਲੋਂ ਪੁਲਸ ਨੂੰ 2 ਪਲੇਟੀਨਾ ਮੋਟਰਸਾਈਕਲ, ਇਕ ਸਪਲੈਂਡਰ ਮੋਟਰਸਾਈਕਲ ਅਤੇ ਇਕ ਵਰਨਾ ਕਾਰ ਬਰਾਮਦ ਹੋਈ ਹੈ। ਪੁਲਸ ਨੇ ਉਕਤ ਦੋਸ਼ੀਆਂ ਖਿਲਾਫ ਮੁਕੱਦਮਾ ਦਰਜ ਕਰਕੇ ਕਾਬੂ ਹਰਜੋਤ ਸਿੰਘ ਨੂੰ ਮਾਣਯੋਗ ਅਦਾਲਤ 'ਚ ਪੇਸ਼ ਕਰਕੇ ਇਕ ਦਿਨ ਦਾ ਪੁਲਸ ਰਿਮਾਂਡ ਲਿਆ ਹੈ। ਪੁਲਸ ਨੂੰ ਰਿਮਾਂਡ ਦੌਰਾਨ ਕਾਬੂ ਮੁਲਜ਼ਮ ਤੋਂ ਹੋਰ ਵੀ ਕਈ ਅਹਿਮ ਸੁਰਾਗ ਹੱਥ ਲੱਗਣ ਦੀ ਸੰਭਾਵਨਾ ਹੈ। 


Related News