ਐਕਟਿਵਾ ਚੋਰੀ ਕਰਨ ਆਏ ਚੋਰਾਂ ਦਾ ਲੋਕਾਂ ਨੇ ਰੱਜ ਕੇ ਲਾਹਿਆ ਝਾਂਭਾ

Friday, Jul 19, 2019 - 04:16 PM (IST)

ਐਕਟਿਵਾ ਚੋਰੀ ਕਰਨ ਆਏ ਚੋਰਾਂ ਦਾ ਲੋਕਾਂ ਨੇ ਰੱਜ ਕੇ ਲਾਹਿਆ ਝਾਂਭਾ

ਮੋਗਾ (ਵਿਪਨ ਉਂਕਾਰਾ, ਗੋਪੀ ਰਾਊਕੇ) : ਸਥਾਨਕ ਗੀਤਾ ਭਵਨ ਕੋਲ ਐਕਟਿਵਾ ਚੋਰੀ ਕਰਦੇ 2 ਚੋਰਾਂ ਨੂੰ ਲੋਕਾਂ ਨੇ ਰੰਗੇ ਹੱਥੀਂ ਫੜ ਲਿਆ। ਇਸ ਤੋਂ ਬਾਅਦ ਲੋਕਾਂ ਨੇ ਚੋਰਾਂ ਦੀ ਜੰਮ ਕੇ ਛਿੱਤਰ ਪਰੇਡ ਕੀਤੀ। ਇਸ ਦੌਰਾਨ ਉਹ ਲੋਕ ਵੀ ਮੌਕੇ 'ਤੇ ਪਹੁੰਚ ਗਏ, ਜਿਨ੍ਹਾਂ ਦੇ ਵਾਹਨ ਪਹਿਲਾਂ ਚੋਰੀ ਹੋਏ ਸਨ। ਇਨ੍ਹਾਂ ਲੋਕਾਂ ਦਾ ਗੁੱਸਾ ਵੀ ਚੋਰਾਂ ਤੇ ਨਿਕਲਿਆ। ਕੁੱਟਮਾਰ ਤੋਂ ਬਾਅਦ ਦੋਵੇਂ ਚੋਰਾਂ ਨੂੰ ਪੁਲਸ ਦੇ ਹਵਾਲੇ ਕਰ ਦਿੱਤਾ ਗਿਆ।

ਦਰਅਸਲ ਮੋਗਾ ਵਿਚ ਚੋਰੀ ਦੀਆਂ ਵਾਰਦਾਤਾਂ ਲਗਾਤਾਰ ਜਾਰੀ ਸਨ। ਚੋਰ ਆਏ ਦਿਨ ਲੋਕਾਂ ਦੀਆ ਅੱਖਾਂ ਵਿਚ ਘੱਟਾ ਪਾ ਗਲੀਆ ਪਾਰਕਾਂ ਵਿਚ ਖੜੇ ਵਾਹਨ ਚੋਰੀ ਕਰਕੇ ਰਫੂ-ਚੱਕਰ ਹੋ ਜਾਂਦੇ। ਇਸ ਦੌਰਾਨ ਦੋ ਚੋਰ ਜਦੋਂ ਗੀਤਾ ਭਵਨ ਕੋਲ ਐਕਟਿਵਾ ਚੋਰੀ ਕਰਨ ਲੱਗੇ ਤਾਂ ਮੌਕੇ 'ਤੇ ਮੌਜੂਦ ਪ੍ਰੇਮ ਸਿੰਘ ਰਣੀਆ ਨੇ ਇਨ੍ਹਾਂ ਕੋਲੋਂ ਐਕਟਿਵਾ ਬਾਰੇ ਪੁੱਛਿਆ ਤਾਂ ਚੋਰਾਂ ਨੇ ਉਸ ਦੇ ਉਪਰ ਹੀ ਹਮਲਾ ਕਰ ਦਿੱਤਾ, ਇਸ ਦੌਰਾਨ ਰੌਲਾ ਸੁਣ ਕੇ ਨੇੜੇ ਮੌਜੂਦ ਲੋਕਾਂ ਨੇ ਚੋਰਾਂ ਨੂੰ ਦਬੋਚ ਲਿਆ ਅਤੇ ਰੱਜ ਕੇ ਛਿੱਤਰ ਪਰੇਡ ਕੀਤੀ। ਫਿਲਹਾਲ ਪੁਲਸ ਨੇ ਚੋਰਾਂ ਨੂੰ ਗ੍ਰਿਫਤਾਰ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


author

Gurminder Singh

Content Editor

Related News