ਚਿਤਕਾਰਾ ਯੂਨੀਵਰਸਿਟੀ ''ਚ ਦਿਨ ਭਰ ਰਿਹਾ ਹੰਗਾਮਾ, ਜਾਂਚ ''ਚ ਰੇਪ ਦੀ ਸ਼ਿਕਾਇਤ ਨਿਕਲੀ ਝੂਠੀ

12/12/2019 12:30:32 PM

ਬਨੂੜ—ਚਿਤਕਾਰਾ ਯੂਨੀਵਰਸਿਟੀ 'ਚ ਮੰਗਲਵਾਰ ਰਾਤ ਨੂੰ ਦੋ ਵਿਦਿਆਰਥੀਆਂ ਨੇ ਯੂਨੀਵਰਸਿਟੀ 'ਚ ਰੇਪ ਦੇ ਬਾਅਦ ਖੁਦਕੁਸ਼ੀ ਦੀ ਸੂਚਨਾ ਪੁਲਸ ਕੰਟਰੋਲਰੂਮ 112 ਨੰਬਰ 'ਤੇ ਦਿੱਤੀ। ਇਸ ਦੇ ਬਾਅਦ ਪੁਲਸ ਪਹੁੰਚੀ ਅਤੇ ਦੱਸੇ ਗਏ ਰੂਮ 'ਚ ਚੈਕਿੰਗ ਕੀਤੀ ਤਾਂ ਸਭ ਕੁੱਝ ਠੀਕ ਮਿਲਿਆ। ਪੁਲਸ ਨੇ ਸੂਚਨਾ ਦਿੱਤੇ ਗਏ ਨੰਬਰ ਨੂੰ ਚੈੱਕ ਕੀਤਾ ਤਾਂ ਉਹ ਨੰਬਰ ਨੀਲਮ ਦੇ ਨਾਂ 'ਤੇ ਰਜਿਸਟਰਡ ਸੀ। ਇਸ ਦੇ ਬਾਅਦ ਸੂਚਨਾ ਦੇਣ ਵਾਲੇ 2 ਲੜਕਿਆਂ ਨੂੰ ਪੁਲਸ ਨੇ ਫੜਿਆ ਅਤੇ ਪੁੱਛਗਿਛ ਕੀਤੀ ਤਾਂ ਕੋਈ ਜਾਣਕਾਰੀ ਨਹੀਂ ਦੇ ਸਕੇ। ਇਸ ਦੇ ਬਾਅਦ ਉਨ੍ਹਾਂ ਦੇ ਮਾਤਾ-ਪਿਤਾ ਨੂੰ ਬੁਲਾਇਆ ਗਿਆ ਤਾਂ ਉਨ੍ਹਾਂ ਦੇ ਸਾਹਮਣੇ ਵਿਦਿਆਰਥੀਆਂ ਨੇ ਗਲਤੀ ਮੰਨ ਲਈ। ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਦਿਨ ਭਰ ਪ੍ਰਦਰਸ਼ਨ ਕੀਤਾ। ਵੀ ਵਾਂਟ ਜਸਟਿਸ ਦੇ ਨਾਅਰੇ ਵੀ ਲਗਾਏ ਅਤੇ ਪ੍ਰੀਖਿਆ ਦਾ ਬਾਈਕਾਟ ਕੀਤਾ।

ਯੂਨੀਵਰਸਿਟੀ 'ਚ ਰਾਜਪੁਰਾ ਦੇ ਡੀ.ਐੱਸ.ਪੀ. ਏ. ਐੱਸ.ਓਲਖ, ਮਹਿਲਾ ਵਿੰਗ ਦੇ ਅਧਿਕਾਰੀ ਦੀ ਅਗਵਾਈ 'ਚ ਵੱਡੀ ਗਿਣਤੀ 'ਚ ਪੁਲਸ ਤਾਇਨਾਤ ਰਹੀ। ਯੂਨੀਵਰਸਿਟੀ ਦੇ ਰਜਿਸਟਾਰ ਡਾ. ਆਰਸੀ ਸ਼ਰਮਾ ਨੇ ਕਿਹਾ ਕਿ ਇਸ ਤਰ੍ਹਾਂ ਕੋਈ ਘਟਨਾ ਨਹੀਂ ਘਟੀ ਹੈ। ਇਸ ਦੇ ਬਾਅਦ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ਨੇ ਰਾਤ ਨੌ ਵਜੇ ਪ੍ਰਦਰਸ਼ਨ ਬੰਦ ਕੀਤਾ। ਡੀ.ਐੱਸ.ਪੀ. ਜੇ.ਐੱਸ. ਨੇ ਦੱਸਿਆ ਕਿ ਇੱਥੇ ਕੋਈ ਘਟਨਾ ਨਹੀਂ ਘਟੀ ਅਤੇ ਅਫਵਾਹ ਦੇ ਕਾਰਨ ਹੀ ਅਜਿਹਾ ਹੋਇਆ ਹੈ। ਚਿਤਕਾਰਾ 'ਚ ਰੇਪ ਪੀੜਤ ਵਿਦਿਆਰਥਣ ਵਲੋਂ ਖੁਦਕੁਸ਼ੀ ਕਰਨ ਦਾ ਮਾਮਲਾ ਪੂਰਾ ਦਿਨ ਸੋਸ਼ਲ ਮੀਡੀਆ 'ਤੇ ਛਾਇਆ ਰਿਹਾ। ਯੂਨੀਵਰਸਿਟੀ ਦੇ ਕੁਝ ਵਿਦਿਆਰਥੀਆਂ ਵਲੋਂ ਵੀ ਇਸ ਮਾਮਲੇ ਨੂੰ ਸੋਸ਼ਲ ਮੀਡੀਆ 'ਤੇ ਪਾਉਣ ਦੇ ਬਾਅਦ ਪੂਰੇ ਵਿਦਿਆਰਥੀਆਂ 'ਚ ਰੋਸ ਦੀ ਲਹਿਰ ਦੌੜ ਗਈ। ਪ੍ਰਦਰਸ਼ਨਕਾਰੀ ਪਹਿਲਾਂ ਨੀਲਮ ਕੁਮਾਰੀ ਦਾ ਨਾਂ ਲੈਂਦੇ ਰਹੇ ਪਰ ਜਦੋਂ ਪਤਾ ਚੱਲਿਆ ਕਿ ਇਹ ਤਾਂ ਪੁਲਸ ਨੂੰ ਸੂਚਿਤ ਕਰਨ ਵਾਲੇ ਵਿਦਿਆਰਥੀ ਦੀ ਮਾਤਾ ਦਾ ਨਾਂ ਸੀ ਤਾਂ ਰੀਆ ਸੀ, ਜਦੋਂ ਰੀਆ ਦਾ ਨਾਂ ਸਾਹਮਣੇ ਆਇਆ ਤਾਂ ਅਥਾਰਿਟੀ ਨੇ ਕੈਂਪਸ 'ਚ ਜਿੰਨੀਆਂ ਵੀ ਰੀਆ ਸਨ ਉਨ੍ਹਾਂ ਨੂੰ ਸਾਹਮਣੇ ਲਿਆਂਦਾ। ਉਨ੍ਹਾਂ ਨੇ ਕਿਹਾ ਕਿ ਮੇਰੇ ਨਾਲ ਅਜਿਹੀ ਕੋਈ ਘਟਨਾ ਨਹੀਂ ਹੋਈ।


Shyna

Content Editor

Related News