ਚੰਘੂ ਕਾਲਜ ਦੀਆਂ ਲੜਕੀਆਂ ਨੇ ਮਾਰੀ ਬਾਜ਼ੀ ਮ੍ਰੈਰਿਟ ''ਚ ਕੀਤਾ ਕਬਜ਼ਾ
Wednesday, Aug 09, 2017 - 01:03 PM (IST)

ਭਿੱਖੀਵਿੰਡ(ਸੁਖਚੈਨ, ਅਮਨ)—ਸਰਹੱਦੀ ਇਲਾਕੇ ਦੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਚੰਘੂ ਦੀਆਂ ਲੜਕੀਆਂ ਵੱਲੋਂ ਵਿੱਦਿਆ ਦੇ ਖੇਤਰ 'ਚ ਬਾਜ਼ੀ ਮਾਰ ਕੇ ਕਾਲਜ ਦਾ ਨਾਮ ਰੋਸ਼ਨ ਕਰਨ ਦੀ ਸੂਚਨਾ ਮਿਲੀ ਹੈ।
ਇਸ ਸਬੰਧੀ ਕਾਲਜ ਦੇ ਪ੍ਰਿੰਸੀਪਲ ਡਾਕਟਰ ਬਲਵਿੰਦਰ ਸਿੰਘ ਨੇ ਦੱਸਿਆ ਕਿ ਬਹੁਤ ਹੀ ਖੁਸ਼ੀ ਵਾਲੀ ਗੱਲ ਹੈ ਕਿ ਸਰਹੱਦੀ ਇਲਾਕੇ ਦੀਆਂ ਲੜਕੀਆਂ ਵਿੱਦਿਆ ਦੇ ਖੇਤਰ 'ਚ ਮੱਲਾ ਮਾਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਜਿਥੇ ਇਸ ਇਲਾਕੇ ਅੰਦਰ ਲੋਕ ਲੜਕੀਆਂ ਨੂੰ ਪੜਾਈ ਦੇ ਖੇਤਰ ਵੱਲ ਨਹੀਂ ਸੀ ਜਾਣ ਦਿੰਦੇ ਉਹ ਲੜਕੀਆਂ ਪਿੰਡਾ ਤੋਂ ਬਾਹਰ ਨਿਕਲ ਕੇ ਸ਼ਹਿਰਾਂ ਵੱਲ ਪੜਾਈ ਕਰਨ ਜਾ ਰਹੀਆਂ ਹਨ ਪਰ ਸਰਕਾਰ ਦੇ ਉਦਮਾ ਸੱਦਕਾ ਜੋ ਕਾਲਜ ਇਸ ਇਲਾਕੇ ਅੰਦਰ ਬਣਿਆ ਹੈ ਉਸ 'ਚ ਇਲਾਕੇ ਦੇ ਲੋਕ ਆਪਣੀਆਂ ਲੜਕੀਆਂ ਨੂੰ ਵਿੱਦਿਆ ਦੇ ਖੇਤਰ 'ਚ ਭੇਜ ਰਹੇ ਹਨ ਜਿਸ ਦੇ ਨਤੀਜੇ ਬਹੁਤ ਚੰਗੇ ਨਿਕਲ ਰਹੇ ਹਨ ਜਿਨ੍ਹਾਂ 'ਚ ਖੇਮਕਰਨ ਦੀ ਸਰਹੱਦ ਦੇ ਨੇੜਲੇ ਪਿੰਡ ਦੀ ਮਨਦੀਪ ਕੌਰ ਨੇ ਬੀ. ਸੀ. ਏ. ਚੌਥੇ ਸਮੈਸਟਰ 'ਚ ਅਤੇ ਸੁਮਨਪ੍ਰੀਤ ਕੌਰ ਵਾਸੀ ਸੁਰਸਿੰਘ ਨੇ ਬੀ. ਏ. ਦੇ ਦੂਜੇ ਸਮੈਸਟਰ 'ਚ ਮ੍ਰੈਰਿਟ ਹਾਸਲ ਕਰਕੇ ਸਰਹੱਦੀ ਇਲਾਕੇ ਦਾ ਨਾਮ ਰੋਸ਼ਨ ਕੀਤਾ ਹੈ। ਇਨ੍ਹਾਂ ਲੜਕੀਆਂ ਦੇ ਪਰਿਵਾਰਕ ਮੈਂਬਰਾਂ ਨੇ ਅਪੀਲ ਕੀਤੀ ਹੈ ਕਿ ਇਸ ਇਲਾਕੇ ਅੰਦਰ ਲੜਕੀਆਂ ਨੂੰ ਹੋਰ ਵੀ ਚੰਗੀ ਵਿੱਦਿਆ ਹਾਸਲ ਕਰਵਾਉਣ ਲਈ ਮਾਪੇ ਕਦੇ ਵੀ ਪਿੱਛੇ ਨਾ ਹੱਟਣ ਸਗੋਂ ਉਨ੍ਹਾਂ ਦੇ ਭੱਵਿਖ ਲਈ ਅਗੇ ਆਉਣ। ਉਨ੍ਹਾਂ ਕਿਹਾ ਕਿ ਕਾਲਜ ਵੱਲੋਂ ਜੋ ਕੁਝ ਵੀ ਹੋਵੇਗਾ ਉਸ ਤੋਂ ਵੱਧ ਲੜਕੀਆਂ ਦੀ ਪੜਾਈ ਲਈ ਕੀਤਾ ਜਾਵੇਗਾ। ਇਸ ਮੌਕੇ ਕਾਲਜ ਦੇ ਸਟਾਫ 'ਚੋਂ ਗੁਰਚਰਨ ਸਿੰਘ, ਡਾਕਟਰ ਗੁਰਿੰਦਰ ਸਿੰਘ, ਡਾਕਟਰ ਰਮਨਪ੍ਰੀਤ ਕੌਰ, ਡਾਕਟਰ ਮਨਜਿੰਦਰ ਕੌਰ, ਡਾਕਟਰ ਮਲਕੀਤ ਸਿੰਘ ਆਦਿ ਹਾਜ਼ਰ ਸਨ।