ਜਲੰਧਰ ’ਚ ਦਿਲ ਦਹਿਲਾਅ ਦੇਣ ਵਾਲੀ ਵਾਰਦਾਤ, ਚਾਈਨਾ ਡੋਰ ਨਾਲ ਝੁਲਸੇ ਮਾਸੂਮ ਬੱਚੇ (ਵੀਡੀਓ)
Friday, Feb 05, 2021 - 01:35 PM (IST)
ਜਲੰਧਰ (ਸੋਨੂੰ)— ਚਾਈਨਾ ਡੋਰ ਦੀ ਵਿਕਰੀ ਨੂੰ ਲੈ ਕੇ ਸਰਕਾਰ ਨੇ ਕਾਨੂੰਨ ਬਣਾ ਕੇ ਸਜ਼ਾ ਅਤੇ ਜੁਰਮਾਨੇ ਦੀ ਵਿਵਸਥਾ ਕੀਤੀ ਹੋਈ ਹੈ। ਇਸ ਨੂੰ ਲੈ ਕੇ ਬੇਸ਼ੱਕ ਪੁਲਸ ਪ੍ਰਸ਼ਾਸਨ ਵੱਲੋਂ ਵੀ ਸਖ਼ਤੀ ਵਰਤੀ ਜਾ ਰਹੀ ਹੈ ਪਰ ਫਿਰ ਵੀ ਜਲੰਧਰ ਵਰਗੇ ਸ਼ਹਿਰ ’ਚ ਧੜੱਲੇ ਨਾਲ ਚਾਈਨੀਜ਼ ਡੋਰ ਦੀ ਵਿਕਰੀ ਹੋ ਰਹੀ ਹੈ, ਜੋਕਿ ਜਾਨਲੇਵਾ ਸਾਬਤ ਹੋ ਰਹੀ ਹੈ।
ਇਹ ਵੀ ਪੜ੍ਹੋ : ਸੰਘਰਸ਼ ’ਚ ਜਾਨਾਂ ਗੁਆਉਣ ਵਾਲੇ ਕਿਸਾਨਾਂ ਦੇ ਪਰਿਵਾਰਾਂ ਲਈ ਪ੍ਰਵਾਸੀ ਭਾਰਤੀਆਂ ਦਾ ਵਿਸ਼ੇਸ਼ ਉਪਰਾਲਾ
ਅਜਿਹੀ ਹੀ ਇਕ ਜਾਨਲੇਵਾ ਘਟਨਾ ਬਸ਼ੀਰਪੁਰਾ ਨਾਲ ਲੱਗਦੀ ਝਾਂਸੀ ਕਾਲੋਨੀ ’ਚ ਵਾਪਰੀ, ਜਿੱਥੇ ਚਾਈਨੀਜ਼ ਡੋਰ ’ਚ ਕਰੰਟ ਆਉਣ ਕਰਕੇ ਦੋ ਬੱਚੇ ਬੁਰੀ ਤਰ੍ਹਾਂ ਨਾਲ ਝੁਲਸ ਗਏ। ਦੋਹਾਂ ਦੀ ਹਾਲਤ ਬੇਹੱਦ ਨਾਜ਼ੁਕ ਬਣੀ ਹੋਈ ਹੈ। ਜਾਣਕਾਰੀ ਮੁਤਾਬਕ ਕਾਲੋਨੀ ’ਚ ਸ਼ੁੱਕਰਵਾਰ ਦੁਪਹਿਰ ਝਾਂਸੀ ਕਾਲੋਨੀ ’ਚ ਸੜਕ ’ਤੇ ਖੇਡ ਰਹੇ ਦੋ ਬੱਚਿਆਂ ਨੇ ਹਾਈਵੋਲਟੇਜ਼ ਤਾਰਾਂ ’ਚ ਫਸੀ ਪਤੰਗ ਨੂੰ ਵੇਖਿਆ ਤਾਂ ਉਸ ਦੀ ਡੋਰ ਖਿੱਚਣੀ ਸ਼ੁਰੂ ਕਰ ਦਿੱਤੀ। ਚਾਈਨੀਜ਼ ਡੋਰ ਹੋਣ ਕਰਕੇ ਅਚਾਨਕ ਉਸ ’ਚ ਕਰੰਟ ਆ ਗਿਆ ਅਤੇ ਦੋਵੇਂ ਬੱਚੇ ਬੁਰੀ ਤਰ੍ਹਾਂ ਨਾਲ ਝੁਲਸ ਗਏ।
ਇਹ ਵੀ ਪੜ੍ਹੋ : ਭੋਗਪੁਰ ਵਿਖੇ ਵਿਆਹ ਦੀ ਜਾਗੋ ’ਚ ਚੱਲੀਆਂ ਗੋਲੀਆਂ, ਫੈਲੀ ਦਹਿਸ਼ਤ
ਗੰਭੀਰ ਹਾਲਤ ’ਚ ਇਕ ਬੱਚੇ ਨੂੰ ਸਿਵਲ ਹਸਪਤਾਲ ’ਚ ਰੈਫਰ ਕਰ ਦਿੱਤਾ ਗਿਆ ਹੈ ਜਦਕਿ ਦੂਜੇ ਬੱਚੇ ਨੂੰ ਨਿੱਜੀ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ। ਦੋਵੇਂ ਬੱਚਿਆਂ ਦੀ ਪਛਾਣ ਅੰਕੁਸ਼ (13) ਪੁੱਤਰ ਕੌਸ਼ਲ ਵਾਸੀ ਬਸ਼ੀਰਪੁਰਾ ਅਤੇ ਸ਼ੁਭਮ ਦੇ ਰੂਪ ’ਚ ਹੋਈ ਹੈ।
ਇਹ ਵੀ ਪੜ੍ਹੋ : ਅੰਮ੍ਰਿਤਸਰ ਵਿਚ ਡਿਊਟੀ ਦੌਰਾਨ ਗੋਲੀ ਲੱਗਣ ਨਾਲ ਏ. ਐੱਸ. ਆਈ. ਦੀ ਮੌਤ
ਵਾਰਡ ਨੰਬਰ 17 ਦੀ ਕੌਂਸਲਰ ਸ਼ੈਲੀ ਖੰਨਾ ਅੰਕੁਸ਼ ਨਾਂ ਦੇ ਬੱਚੇ ਨੂੰ ਤੁਰੰਤ ਸਿਵਲ ਹਸਪਤਾਲ ਲੈ ਕੇ ਆਈ, ਜਿੱਥੋਂ ਉਸ ਨੂੰ ਤੁਰੰਤ ਨਿੱਜੀ ਹਸਪਤਾਲ ’ਚ ਰੈਫਰ ਕਰ ਦਿੱਤਾ ਗਿਆ। ਕੌਂਸਲਰ ਨੇ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਉਹ ਬਾਕੀਆਂ ਦੇ ਨਾਲ ਜਲਦੀ ਡੀ. ਸੀ. ਨਾਲ ਇਸ ਮਾਮਲੇ ’ਚ ਮਿਲੇਗੀ ਤਾਂਕਿ ਡੋਰ ਦੀ ਵਿਕਰੀ ਰੋਕੀ ਜਾ ਸਕੇ। ਸਿਵਲ ਹਸਪਤਾਲ ਦੇ ਡਾਕਟਰ ਰੰਜੋਤ ਸਿੰਘ ਨੇ ਦੱਸਿਆ ਕਿ ਕਰੰਟ ਨਾਲ ਬੱਚਾ 90 ਫ਼ੀਸਦੀ ਸੜ ਗਿਆ ਹੈ ਪਰ ਅਸੀਂ ਬਚਾਅ ਕਰ ਲਿਆ ਹੈ। ਅੱਗੇ ਰੈਫਰ ਕਰਨ ਦੇ ਬਾਰੇ ’ਚ ਵੇਖਣਗੇ।
ਨੋਟ: ਜਲੰਧਰ ’ਚ ਧੜੱਲੇ ਨਾਲ ਵਿਕ ਰਹੀ ਚਾਈਨੀਜ਼ ਡੋਰ ਸਬੰਧੀ ਤੁਸÄ ਕੀ ਕਹਿਣਾ ਚਾਹੋਗੇ, ਕੁਮੈਂਟ ਕਰਕੇ ਦੱਸੋ