ਚੀਨੀ ਕੰਪਨੀਆਂ ਤੋਂ ਮਿਲੇ ਰਾਹਤ ਫੰਡ ਵਾਪਸ ਕਰਨ ਕੈਪਟਨ : ਮਜੀਠੀਆ

Tuesday, Jun 30, 2020 - 11:03 PM (IST)

ਚੀਨੀ ਕੰਪਨੀਆਂ ਤੋਂ ਮਿਲੇ ਰਾਹਤ ਫੰਡ ਵਾਪਸ ਕਰਨ ਕੈਪਟਨ : ਮਜੀਠੀਆ

ਚੰਡੀਗੜ੍ਹ,(ਅਸ਼ਵਨੀ)- ਸ਼੍ਰੋਮਣੀ ਅਕਾਲੀ ਦਲ ਨੇ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਆਖਿਆ ਕਿ ਜੋ ਉਹ ਆਪ ਬੋਲਦੇ ਹਨ, ਉਸ ਅਨੁਸਾਰ ਚੱਲਣਾ ਵੀ ਸਿੱਖਣ ਤੇ ਚੀਨ ਦੀਆਂ ਦੋ ਕੰਪਨੀਆਂ ਤੋਂ ਮੁੱਖ ਮੰਤਰੀ ਰਾਹਤ ਫੰਡ ਲਈ ਮਿਲਿਆ ਪੈਸਾ ਵਾਪਿਸ ਚੀਨ ਨੂੰ ਮੋੜਨ।
ਇਥੇ ਮੀਡੀਆ ਦੇ ਇਕ ਸਵਾਲ ਦਾ ਜਵਾਬ ਦਿੰਦਿਆਂ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਮੀਡੀਆ ਰਿਪੋਰਟਾਂ ਹੀ ਇਹ ਕਹਿ ਰਹੀਆਂ ਹਨ ਕਿ ਚੀਨ ਦੀ ਕੰਪਨੀ ਸ਼ਿਓਮੀ ਨੇ 2 ਅਪ੍ਰੈਲ ਨੂੰ 25 ਲੱਖ ਰੁਪਏ ਮੁੱਖ ਮੰਤਰੀ ਰਾਹਤ ਫੰਡ ਵਿਚ ਦਿੱਤੇ, ਜਦਕਿ ਓਲਾ ਕੰਪਨੀ, ਜੋ ਚੀਨ ਦੇ ਨਿਵੇਸ਼ਕਾਂ ਤੋਂ ਮਿਲੇ ਫੰਡ ਨਾਲ ਖੜ੍ਹੀ ਹੋਈ ਹੈ, ਨੇ 50 ਲੱਖ ਰੁਪਏ ਮੁੱਖ ਮੰਤਰੀ ਰਾਹਤ ਫੰਡ ਲਈ ਦਿੱਤੇ ਸਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੇ ਕੱਲ ਆਪ ਚੀਨ ਦੀਆਂ ਕੰਪਨੀਆਂ ਵਲੋਂ ਪੀ. ਐੱਮ. ਕੇਅਰ ਵਾਸਤੇ ਫੰਡ ਦੇਣ ਦਾ ਵੱਡਾ ਮਾਮਲਾ ਚੁੱਕਿਆ ਸੀ, ਇਸ ਲਈ ਉਨ੍ਹਾਂ ਨੂੰ ਹੁਣ ਆਪ ਦੋ ਕੰਪਨੀਆਂ ਤੋਂ ਮਿਲਿਆ ਪੈਸਾ ਤੇ ਚੀਨ ਦੇ ਨਿਵੇਸ਼ਕਾਂ ਨਾਲ ਜੁੜੀ ਕਿਸੇ ਵੀ ਕੰਪਨੀ ਤੋਂ ਮਿਲਿਆ ਪੈਸਾ ਵਾਪਿਸ ਮੋੜਨਾ ਚਾਹੀਦਾ ਹੈ।


author

Deepak Kumar

Content Editor

Related News