ਖ਼ੂਨੀ ਚਾਈਨਾ ਡੋਰ ਮਨੁੱਖ ਤੇ ਪਸ਼ੂ-ਪੰਛੀਆਂ ਲਈ ਬਣੀ ਖ਼ਤਰਾ, ਪੰਜਾਬ ਸਰਕਾਰ ਤੋਂ ਬੰਦ ਕਰਨ ਦੀ ਮੰਗ

01/28/2023 5:51:58 PM

ਬਾਘਾਪੁਰਾਣਾ (ਅਜੇ) : ਇਕ ਸਮਾਂ ਅਜਿਹਾ ਸੀ ਕਿ ਕੱਚੇ ਧਾਗੇ ਨੂੰ ਮਾਂਝਾ ਲਾ ਕੇ ਉਕਤ ਧਾਗੇ ਨੂੰ ਮੁੜ ਕੇ ਪਤੰਗ ਉਡਾਉਣ ਲਈ ਡੋਰ ਤਿਆਰ ਕੀਤੀ ਜਾਂਦੀ ਸੀ ਤੇ ਉਕਤ ਡੋਰ ਬਾਜ਼ਾਰ ’ਚ ਵੀ ਵੱਡੀ ਗਿਣਤੀ ’ਚ ਮਿਲਦੀ ਸੀ। ਜਿਵੇਂ-ਜਿਵੇਂ ਦੇਸ਼ ਦੇ ਵੱਖ-ਵੱਖ ਸੂਬਿਆਂ ’ਚ ਚਾਈਨਾ ਦਾ ਸਾਮਾਨ ਵਿਕਣ ਲੱਗਿਆ ਤਿਵੇਂ-ਤਿਵੇਂ ਚਾਈਨਾ ਡੋਰ ਦੀ ਖਰੀਦ ਫਰੋਖਤ ’ਚ ਵੀ ਵਾਧਾ ਹੁੰਦਾ ਗਿਆ ਤੇ ਅੱਜ ਦੇ ਸਮੇਂ ’ਚ ਬਸੰਤ ਪੰਚਮੀ ਮੌਕੇ ਪਤੰਗ ਉਡਾਉਣ ਦੇ ਸ਼ੋਕੀਨ ਨੌਜਵਾਨਾਂ ਦੇ ਹੱਥ ’ਚ ਇਹ ਚਾਈਨਾ ਡੋਰ ਹੀ ਦੇਖੀ ਗਈ ਹੈ, ਜੋ ਕਿ ਪਿਛਲੇ ਲੰਮੇ ਸਮੇਂ ਤੋਂ ਹਾਦਸਿਆਂ ਕਾਰਣ ਵੀ ਬਣੀ ਹੋਈ ਹੈ ਅਤੇ ਚਾਈਨਾ ਡੋਰ ਨੇ ਕਈ ਕੀਮਤੀ ਜਾਨਾਂ ਵੀ ਲੈ ਰਹੀਆਂ ਹਨ। ਪ੍ਰਸ਼ਾਸਨ ਬਸੰਤ ਪੰਚਮੀ ਤੋਂ ਕੁਝ ਦਿਨ ਪਹਿਲਾਂ ਹੀ ਚਾਈਨਾ ਡੋਰ ਦੀ ਪਾਬੰਦੀ ਦੇ ਹੁਕਮ ਵੀ ਲਾਗੂ ਕਰਦਾ ਹੈ ਅਤੇ ਚਾਈਨਾ ਡੋਰ ਵੇਚਣ ਵਾਲੇ ਕੁਝ ਦੁਕਾਨਦਾਰਾਂ ’ਤੇ ਕਾਰਵਾਈ ਵੀ ਕਰਦਾ ਹੈ ਪਰ ਇਸ ਡਰੈਗਨ ਡੋਰ ਨੇ ਆਪਣੇ ਪੈਰ ਇੰਨੇ ਕੁ ਪੁਸਾਰ ਲਏ ਹਨ ਕਿ ਹੁਣ ਇਸ ਨੂੰ ਪਤੰਗਬਾਜ਼ਾਂ ਦੇ ਹੱਥੋਂ ਦੂਰ ਕਰਨਾ ਬਹੁਤ ਹੀ ਔਖਾ ਹੋ ਜਾਂਦਾ ਹੈ।

ਚਾਈਨਾ ਡੋਰ ਨਾਲ ਹੋ ਰਿਹਾ ਜਾਨੀ ਮਾਨੀ ਨੁਕਸਾਨ : ਮਨਦੀਪ ਕੱਕੜ
ਇਸੇ ਦੌਰਾਨ ਸਮਾਜ ਸੇਵੀ ਮਨਦੀਪ ਕੱਕੜ ਨੇ ਕਿਹਾ ਕਿ ਜੋ ਨੌਜਵਾਨਾਂ ਵੱਲੋਂ ਪਤੰਗਬਾਜ਼ੀ ਕਰਨ ਸਮੇਂ ਜੋ ਚਾਈਨਾ ਡੋਰ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ, ਉਸ ਦੇ ਨਾਲ ਜਾਨੀ ਮਾਲੀ ਨੁਕਸਾਨ ਹੋ ਰਿਹਾ ਹੈ ਅਤੇ ਇਸ ਲਈ ਸਾਨੂੰ ਅੱਜ ਹੀ ਪ੍ਰਣ ਕਰਨਾ ਚਾਹੀਦਾ ਹੈ ਕਿ ਸਾਨੂੰ ਚਾਈਨਾ ਡੋਰ ਦੀ ਵਰਤੋਂ ਕਰਨ ਦੀ ਬਜਾਏ ਅਸੀ ਸੂਤੀ ਧਾਗੇ ਦੇ ਨਾਲ ਪਤੰਗਬਾਜ਼ੀ ਕਰੀਏ ਤਾਂ ਕਿ ਕਿਸੇ ਦਾ ਕੋਈ ਨੁਕਸਾਨ ਨਾ ਹੋ ਸਕੇ। ਉਨ੍ਹਾਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਪ੍ਰਣ ਕਰਨ ਦੀ ਲੋੜ ਹੈ, ਅਸੀ ਚਾਈਨਾ ਡੋਰ ਦਾ ਪੂਰਨ ਤੌਰ ’ਤੇ ਬਾਈਕਾਟ ਕਰਾਂਗੇ ਅਤੇ ਜੋ ਲੋਕ ਇਸ ਦਾ ਕਾਰੋਬਾਰ ਕਰਦੇ ਹਨ, ਉਨ੍ਹਾਂ ਵਿਰੁੱਧ ਕਾਰਵਾਈ ਕਰਵਾਵਾਂਗੇ।

ਇਹ ਵੀ ਪੜ੍ਹੋ : ਚਾਈਨਾ ਡੋਰ ਦੀ ਲਪੇਟ ''ਚ ਆਉਣ ਕਾਰਨ ਨੌਜਵਾਨ ਜ਼ਖ਼ਮੀ

ਚਾਈਨਾ ਡੋਰ ਹਾਈਵੋਲਟੇਜ਼ ਤਾਰਾਂ ਨਾਲ ਲੱਗ ਕੇ ਜਾਣ ਵੀ ਜਾ ਸਕਦੀ ਹੈ: ਪਵਨ ਗੋਇਲ
ਯੂਥ ਅਗਰਵਾਲ ਸਭਾ ਦੇ ਪ੍ਰਧਾਨ ਅਤੇ ਸਮਾਜ ਸੇਵੀ ਪਵਨ ਗੋਇਲ ਦਾ ਕਹਿਣਾ ਸੀ ਕਿ ਚਾਈਨਾ ਡੋਰ ਹਾਈਵੋਲਟੇਜ਼ ਤਾਰਾਂ ਨਾਲ ਲੱਗ ਕੇ ਪਤੰਗ ਉਡਾਉਣ ਵਾਲੇ ਬੱਚੇ ਦੀ ਜਾਣ ਵੀ ਜਾ ਸਕਦੀ ਹੈ, ਪਿਛਲੇ ਦਿਨੀਂ ਪੰਜਾਬ ’ਚ ਕੁਝ ਅਜਿਹਿਆਂ ਮੰਦਭਾਗੀ ਘਟਨਾਵਾਂ ਵਾਪਰੀਆਂ ਹਨ ਜਿਨ੍ਹਾਂ ਨਾਲ ਜਦੋਂ ਬੱਚੇ ਪਤੰਗਬਾਜ਼ੀ ਕਰਦੇ ਸਨ ਤਾਂ ਉਨ੍ਹਾਂ ਦੇ ਹੱਥ ਵਿਚ ਫੜੀ ਚਾਈਨਾ ਡੋਰ ਤਾਰਾਂ ਨਾਲ ਲੱਗਣ ਕਰਕੇ ਉਸ ’ਚ ਕਰੰਟ ਆ ਗਿਆ, ਚਾਈਨਾ ਡੋਰ ’ਚ ਪਲਾਸਟਿਕ ਹੋਣ ਕਰਕੇ ਘਰਟ ਨੂੰ ਫੜ ਲਿਆਂਦੀ ਹੈ, ਜਿਸ ਨਾਲ ਮੰਦਭਾਗਾ ਹਾਦਸਾ ਵਾਪਰ ਸਕਦਾ ਹੈ।

ਵਾਤਾਵਰਣ ਦੀ ਸੰਭਾਲ ਲਈ ਚਾਈਨਾ ਡੋਰ ਦੀ ਵਰਤੋਂ ਨਹੀਂ ਕਰਨੀ ਚਾਹੀਦੀ: ਸੰਦੀਪ ਮਹਿਤਾ
ਪੰਜਾਬ ਕੋ-ਐਜੂਕੇਸ਼ਨ ਸੀਨੀਅਰ ਸੈਕੰਡਰੀ ਸਕੂਲ ਦੇ ਡਾਇਰੈਕਟਰ ਸੰਦੀਪ ਮਹਿਤਾ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਸਾਨੂੰ ਪਸ਼ੂ, ਪੰਛੀਆਂ ਅਤੇ ਵਾਤਾਵਰਣ ਦੀ ਸੰਭਾਲ ਦੇ ਲਈ ਪਤੰਗਬਾਜ਼ੀ ਕਰਨ ਸਮੇਂ ਚਾਈਨਾ ਡੋਰ ਦੀ ਵਰਤੋਂ ਨਹੀਂ ਕਰਨੀ ਚਾਹੀਦੀ ਕਿਉਂਕਿ ਡੋਰ ਨਾਲ ਪਸ਼ੂ, ਪੰਛੀਆਂ, ਰਾਹਗੀਰਾਂ ਦੇ ਗਲਾਂ ’ਚ ਫਿਰ ਜਾਂਦੀ ਹੈ, ਜਿਸ ਨਾਲ ਪਸ਼ੂ, ਪੰਛੀਆ, ਰਾਹਗੀਰਾਂ ਦਾ ਨੁਕਸਾਨ ਹੋ ਜਾਂਦਾ ਹੈ, ਇਸ ਲਈ ਸਾਨੂੰ ਸੂਤੀ ਦੇ ਧਾਗੇ ਦੇ ਨਾਲ ਬਣੀ ਡੋਰ ਦੀ ਵਰਤੋਂ ਕਰਨੀਂ ਚਾਹੀਦੀ ਹੈ। ਉਨਾਂ ਕਿਹਾ ਕਿ ਸਕੂਲਾਂ ਦੇ ਸਟਾਫ ਵੱਲੋਂ ਸਕੂਲ ਦੇ ਵਿਦਿਆਰਥੀਆਂ ਨੂੰ ਵੀ ਡੋਰ ਤੋਂ ਪ੍ਰਹੇਜ਼ ਕਰਨ ਲਈ ਜਾਗਰੂਕ ਕੀਤਾ ਜਾ ਰਿਹਾ ਹੈ ਕਿ ਉਹ ਵੀ ਚਾਈਨਾ ਡੋਰ ਦੀ ਵਰਤੋਂ ਨਾ ਕਰਨ।

ਚਾਈਨਾ ਡੋਰ ਬਣਾਉਣ ਵਾਲੀਆਂ ਫੈਕਟਰੀਆਂ ਬੰਦ ਹੋਣੀਆਂ ਚਾਹੀਦੀਆਂ : ਐਡਵੋਕੇਟ ਜਗਸੀਰ ਸਿੰਘ
ਐਡਵੋਕੇਟ ਜਗਸੀਰ ਸਿੰਘ ਨੇ ਕਿਹਾ ਕਿ ਚਾਈਨਾ ਡੋਰ ਇਕ ਬਹੁਤ ਹੀ ਖਤਰਨਾਕ ਹੈ। ਉਨ੍ਹਾਂ ਕਿਹਾ ਕਿ ਚਾਈਨਾ ਡੋਰ ਬਣਾਉਣ ਵਾਲੀਆਂ ਫੈਕਟਰੀਆਂ ਨੂੰ ਸਰਕਾਰ ਵੱਲੋਂ ਬੰਦ ਕਰਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਦੁਕਾਨਦਾਰਾਂ ਨੂੰ ਵੀ ਚਾਹੀਦਾ ਹੈ ਕਿ ਉਹ ਥੋੜੇ ਬਹੁਤੇ ਲਾਭ ਲਈ ਲੋਕਾਂ ਦੀਆਂ ਕੀਮਤੀ ਜਾਨਾਂ ਨਾਲ ਨਾਂ ਖੇਡਣ। ਉਨ੍ਹਾਂ ਕਿਹਾ ਕਿ ਬੇਸ਼ੱਕ ਪਤੰਗ ਉਡਾਉਣ ਸਾਡੇ ਸੱਭਿਆਚਾਰ ਦੀ ਨਿਸ਼ਾਨੀ, ਪਰ ਸਿੰਥੈਟਿਕ ਡੋਰਾਂ ’ਤੇ ਉਹ ਡੋਰਾਂ ਜਿਨ੍ਹਾਂ ਉੱਤੇ ਕੱਚ ਦੀ ਪਰਤ ਚੜ੍ਹੀ ਹੋਵੇ, ਮਨੁੱਖੀ ਅੰਗਾਂ ਨੂੰ ਕੱਟ ਸਕਦੀਆਂ ਹਨ।

ਮਾਪਿਆਂ ਨੂੰ ਵੀ ਬੱਚਿਆਂ ਨੂੰ ਚਾਈਨਾ ਡੋਰ ਦੀ ਵਰਤੋਂ ਕਰਨ ਤੋਂ ਰੋਕਣਾ ਚਾਹੀਦਾ ਹੈ : ਰਾਕੇਸ਼ ਤੋਤਾ
ਸਮਾਜ ਸੇਵੀ ਰਾਕੇਸ਼ ਜਿੰਦਲ ਤੋਤਾ ਨੇ ਬੱਚਿਆਂ ਦੇ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਨੂੰ ਖੂਨੀ ਚਾਈਨਾ ਡੋਰ ਦੀ ਵਰਤੋਂ ਬਿਲਕੁਲ ਨਾ ਕਰਨ ਦੇਣ ਕਿਉਂਕਿ ਇਹ ਡੋਰ ਬਹੁਤ ਘਾਤਕ ਹੈ ਇਸ ਦੀ ਵਰਤੋਂ ਕਰਨ ਨਾਲ ਤੁਹਾਡੇ ਬੱਚੇ ਦੀਆਂ ਉਂਗਲੀਆਂ ਵੀ ਕੱਟੀਆ ਜਾ ਸਕਦੀਆਂ ਹਨ ਤੇ ਖੂਨੀ ਡੋਰ ਕਿਸੇ ਦੇ ਗਲ ਵਿਚ ਪੈ ਜਾਵੇ ਤਾਂ ਉਸ ਦਾ ਨੂਕਸਾਨ ਵੀ ਹੋ ਸਕਦਾ ਹੈ।

ਇਹ ਵੀ ਪੜ੍ਹੋ : ਹੁਸ਼ਿਆਰਪੁਰ ’ਚ ਤਾਰ-ਤਾਰ ਹੋਇਆ ਗੁਰੂ ਚੇਲੇ ਦਾ ਰਿਸ਼ਤਾ, ਅਧਿਆਪਕ ਦੀ ਕਰਤੂਤ ਸੁਣ ਹੋਵੋਗੇ ਹੈਰਾਨ

ਵਿਧਾਇਕ ਸੁਖਾਨੰਦ ਨੇ ਨੌਜਵਾਨਾਂ ਨੂੰ ਚਾਈਨਾ ਡੋਰ ਤੋਂ ਦੂਰ ਰਹਿਣ ਦੀ ਕੀਤੀ ਅਪੀਲ
ਬਾਘਾਪੁਰਾਣਾ ਹਲਕੇ ਦੇ ਵਿਧਾਇਕ ਅੰਮ੍ਰਿਤਪਾਲ ਸਿੰਘ ਸੁਖਾਨੰਦ ਨੇ ਚਾਈਨਾ ਡੋਰ ਤੋਂ ਦੂਰ ਰਹਿਣ ਲਈ ਨੌਜਵਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਨੌਜਵਾਨਾਂ ਨੂੰ ਪਤੰਗਬਾਜ਼ੀ ਕਰਨ ਸਮੇਂ ਚਾਈਨਾ ਡੋਰ ਦੀ ਵਰਤੋਂ ਬਿਲਕੁਲ ਨਹੀਂ ਕਰਨੀ ਚਾਹੀਦੀ ਕਿਉਂਕਿ ਇਹ ਡੋਰ ਬਹੁਤ ਹੀ ਖਤਰਨਾਕ ਹੈ ਅਤੇ ਪਤੰਗਬਾਜ਼ੀ ਕਰਨ ਸਮੇਂ ਬੱਚਿਆਂ ਦੇ ਹੱਥਾਂ ਦੀਆਂ ਉਂਗਲਾਂ ਵੀ ਕੱਟ ਦਿੰਦੀ ਹੈ। ਉਨ੍ਹਾਂ ਕਿਹਾ ਕਿ ਮੈ ਨੌਜਵਾਨਾਂ ਦੇ ਮਾਪਿਆਂ ਨੂੰ ਵੀ ਅਪੀਲ ਕਰਦਾ ਹਾਂ ਕਿ ਆਪਣੇ ਬੱਚਿਆਂ ਨੂੰ ਇਸ ਡੋਰ ਤੋਂ ਦੂਰ ਰੱਖਣ ਅਤੇ ਪਤੰਗਬਾਜ਼ੀ ਕਰਨ ਸਮੇਂ ਸੂਤੀ ਧਾਗੇ ਦੀ ਵਰਤੋਂ ਕਰਨ ਤਾਂ ਕਿ ਕਿਸੇ ਦਾ ਵੀ ਕੋਈ ਨੁਕਸਾਨ ਨਾ ਹੋ ਸਕੇ।

ਖੂਨੀ ਚਾਈਨਾ ਡੋਰ ਵੇਚਣ ਵਾਲੇ ਦੁਕਾਨਦਾਰਾਂ ’ਤੇ ਪੁਲਸ ਪ੍ਰਸ਼ਾਸਨ ਸਖਤੀ ਨਾਲ ਆਵੇ ਪੇਸ਼
ਆਮ ਲੋਕਾਂ ਦਾ ਕਹਿਣਾ ਹੈ ਕਿ ਜਿਹੜਾ ਵੀ ਦੁਕਾਨਦਾਰ ਲੁਕ ਛਿਪ ਕੇ ਖੂਨੀ ਚਾਈਨਾ ਡੋਰ ਵੇਚਦਾ ਹੈ , ਉਸ ’ਤੇ ਪੁਲਸ ਪ੍ਰਸ਼ਾਸਨ ਨੂੰ ਸਖਤੀ ਨਾਲ ਪੇਸ਼ ਆਉਣਾ ਚਾਹੀਦਾ ਹੈ। ਕਿਸੇ ਵੀ ਹਾਲਤ ਵਿੱਚ ਖੂਨੀ ਚਾਈਨਾ ਡੋਰ ਦੀ ਵਿਕਰੀ ਬਿਲਕੁੱਲ ਨਹੀਂ ਕਰਨ ਦਿੱਤੀ ਜਾਣੀ ਚਾਹੀਦੀ ਡੋਰ ਦਾ ਕਾਰੋਬਾਰ ਕਰਨ ਵਾਲਿਆਂ ’ਤੇ ਬਾਜ਼ ਅੱਖ ਨਾਲ ਨਿਗਰਾਨੀ ਰੱਖਣੀ ਚਾਹੀਦੀ ਹੈ ਕਿ ਕਿਤੇ ਦੁਕਾਨਦਾਰ ਲੁਕ ਛਿਪ ਕੇ ਡੋਰ ਤਾਂ ਨਹੀਂ ਵੇਚ ਰਿਹਾ ਅਤੇ ਪਤੰਗ ਉਡਾਉਣ ਵਾਲੇ ਬੱਚਿਆਂ ਤੇ ਵੀ ਨਿਗਰਾਨੀ ਰੱਖਣੀ ਚਾਹੀਦੀ ਹੈ ਕਿਤੇ ਖੂਨੀ ਚਾਈਨਾ ਡੋਰ ਦੀ ਵਰਤੋਂ ਤਾਂ ਨਹੀਂ ਕਰ ਰਿਹਾ। ‌

ਇਹ ਵੀ ਪੜ੍ਹੋ : ਨਾਭਾ ’ਚ ਬੇਨਕਾਬ ਹੋਇਆ ਦੇਹ ਵਪਾਰ ਦਾ ਕਾਲਾ ਧੰਦਾ, ਜਨਾਨੀਆਂ ਦੀਆਂ ਕਤਤੂਆਂ ਸੁਣ ਹੋਵੋਗੇ ਹੈਰਾਨ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ
 


Anuradha

Content Editor

Related News