370 ਫੁੱਟ ਦੇ ਤਿਰੰਗੇ ਸਾਹਮਣੇ ਪਾਕਿਸਤਾਨ ਨੇ ਚੀਨ ਦੀ ਮਦਦ ਨਾਲ ਖਡ਼੍ਹਾ ਕੀਤਾ 410 ਫੁੱਟ ਦਾ ਝੰਡਾ

Monday, Jul 23, 2018 - 06:26 AM (IST)

370 ਫੁੱਟ ਦੇ ਤਿਰੰਗੇ ਸਾਹਮਣੇ ਪਾਕਿਸਤਾਨ ਨੇ ਚੀਨ ਦੀ ਮਦਦ ਨਾਲ ਖਡ਼੍ਹਾ ਕੀਤਾ 410 ਫੁੱਟ ਦਾ ਝੰਡਾ

ਅੰਮ੍ਰਿਤਸਰ,    (ਨੀਰਜ)- ਅੱਜ ਤੋਂ ਲਗਭਗ 71 ਸਾਲ ਪਹਿਲਾਂ 22 ਜੁਲਾਈ 1947  ਦੇ ਦਿਨ ਭਾਰਤੀ ਸੰਵਿਧਾਨ ਸਭਾ ਦੀ ਬੈਠਕ ’ਚ ਤਿਰੰਗੇ ਦੀ ਸਥਾਪਨਾ ਕੀਤੀ ਗਈ ਸੀ। ਕੁਝ ਨੇਤਾਵਾਂ ਵੱਲੋਂ ਆਪਣੀ ਨੇਤਾਗਿਰੀ ਨੂੰ ਚਮਕਾਉਣ ਲਈ ਅੰਤਰਰਾਸ਼ਟਰੀ ਅਟਾਰੀ ਬਾਰਡਰ ’ਤੇ 370 ਫੁੱਟ ਦਾ ਤਿਰੰਗਾ ਲਾ ਦਿੱਤਾ ਗਿਆ, ਜਿਸ ਨਾਲ ਪਾਕਿਸਤਾਨ ਨਾਲ ਫਲੈਗ ਵਾਰ ਸ਼ੁਰੂ ਹੋ ਗਈ। ਇਸ ਦਾ ਨਤੀਜਾ ਇਹ ਨਿਕਲਿਆ ਕਿ ਪਾਕਿਸਤਾਨ ਨੇ ਚੀਨ ਦੀ ਮਦਦ ਨਾਲ ਵਾਹਗਾ ਬਾਰਡਰ ’ਤੇ 410 ਫੁੱਟ ਦਾ ਆਪਣਾ ਝੰਡਾ ਲਾ ਦਿੱਤਾ।
ਪਾਕਿਸਤਾਨੀ ਝੰਡੇ ’ਚ ਲੱਗੇ ਹਨ ਸੀ. ਸੀ. ਟੀ. ਵੀ. ਕੈਮਰੇ ਅਤੇ ਲਿਫਟ
ਪਾਕਿ ਨੇ ਚੀਨ ਦੀ ਮਦਦ ਨਾਲ ਆਪਣੇ ਝੰਡੇ ’ਤੇ ਸ਼ਕਤੀਸ਼ਾਲੀ ਸੀ. ਸੀ. ਟੀ. ਵੀ. ਕੈਮਰੇ ਲਾਏ ਹਨ। ਇੰਨਾ ਹੀ ਨਹੀਂ, ਪਾਕਿਸਤਾਨੀ ਝੰਡੇ ਅੰਦਰ ਇਕ ਲਿਫਟ ਵੀ ਲਾਈ ਗਈ ਹੈ, ਜਿਸ ਵਿਚ 2 ਲੋਕ ਅਾਸਾਨੀ ਨਾਲ ਬੈਠ ਕੇ ਝੰਡੇ ਦੀ ਆਖਰੀ ਨੋਕ ਤੱਕ ਪਹੁੰਚ ਸਕਦੇ ਹਨ ਤੇ ਅਾਸਾਨੀ ਨਾਲ ਝੰਡੇ ’ਤੇ ਬੈਠ ਕੇ ਕਈ ਮੀਲ ਦੂਰ ਤੱਕ ਭਾਰਤੀ ਖੇਤਰ ਦੀ ਜਾਸੂਸੀ ਕਰ ਸਕਦੇ ਹਨ। ਝੰਡੇ ’ਤੇ ਲੱਗੇ ਸੀ. ਸੀ. ਟੀ. ਵੀ.  ਕੈਮਰਿਆਂ ਜ਼ਰੀਏ ਵੀ ਆਸਾਨੀ ਨਾਲ ਮੀਲਾਂ ਤੱਕ ਭਾਰਤੀ ਖੇਤਰ ’ਤੇ ਨਜ਼ਰ  ਰੱਖੀ ਜਾ ਸਕਦੀ ਹੈ। ਬੇਸ਼ੱਕ ਪਾਕਿਸਤਾਨ ਵਰਗਾ ਦੇਸ਼ ਇਹ ਕਹੇ ਕਿ ਉਹ ਝੰਡੇ ਦੇ ਜ਼ਰੀਏ ਭਾਰਤੀ ਖੇਤਰ ਦੀ ਜਾਸੂਸੀ ਨਹੀਂ ਕਰ ਰਿਹਾ ਹੈ ਪਰ ਉਸ ’ਤੇ ਭਰੋਸਾ ਕਿਵੇਂ ਕੀਤਾ ਜਾ ਸਕਦਾ ਹੈ, ਜੋ ਲਗਾਤਾਰ 3 ਵਾਰ ਭਾਰਤੀ ਸੈਨਾ ਦੀ ਪਿੱਠ ’ਤੇ ਵਾਰ ਕਰ ਚੁੱਕਾ ਤੇ ਹਾਰ ਚੁੱਕਾ ਹੈ।
 


Related News