ਪੰਜਾਬ 'ਚ ਹੜ੍ਹ ਦੀ ਤਬਾਹੀ, ਬੁਝੇ 2 ਘਰਾਂ ਦੇ ਚਿਰਾਗ਼, ਮਾਸੂਮਾਂ ਦੀਆਂ ਤਸਵੀਰਾਂ ਵੇਖ ਨਮ ਹੋ ਜਾਣਗੀਆਂ ਅੱਖਾਂ

Thursday, Aug 17, 2023 - 11:46 AM (IST)

ਪੰਜਾਬ 'ਚ ਹੜ੍ਹ ਦੀ ਤਬਾਹੀ, ਬੁਝੇ 2 ਘਰਾਂ ਦੇ ਚਿਰਾਗ਼, ਮਾਸੂਮਾਂ ਦੀਆਂ ਤਸਵੀਰਾਂ ਵੇਖ ਨਮ ਹੋ ਜਾਣਗੀਆਂ ਅੱਖਾਂ

ਗੁਰਦਾਸਪੁਰ (ਗੁਰਪ੍ਰੀਤ, ਵਿਨੋਦ,ਹਰਮਨ)- ਸ੍ਰੀ ਹਰਗੋਬਿੰਦਪੁਰ ਦੇ ਪਿੰਡ ਧੀਰੋਵਾਲ 'ਚ ਕੱਲ ਸ਼ਾਮ ਬਰਸਾਤੀ ਨਾਲੇ 'ਚ ਡੁੱਬਣ ਨਾਲ ਦੋ ਬੱਚਿਆਂ ਦੀ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਦੋਹਾਂ ਬੱਚਿਆਂ ਦੀਆਂ ਲਾਸ਼ਾਂ ਨੂੰ ਪ੍ਰਸ਼ਾਸਨ ਨੇ ਅੱਜ ਸਵੇਰੇ ਬਰਾਮਦ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਦੋਵਾਂ ਬੱਚਿਆਂ ਦੀ ਮੌਤਾਂ ਦੇ ਕਾਰਨ ਪੂਰੇ ਪਿੰਡ ’ਚ ਮਾਤਮ ਛਾਇਆ ਹੋਇਆ ਹੈ ਅਤੇ ਪਰਿਵਾਰ ਵਾਲਿਆਂ ਦਾ ਰੋ-ਰੋ ਬੁਰਾ ਹਾਲ ਹੈ। 

ਇਹ ਵੀ ਪੜ੍ਹੋ- ਦੋਸਤੀ ਦੀ ਮਿਸਾਲ, ਦੋਸਤ ਦਾ ਵੱਢਿਆ ਗਿਆ ਸੀ ਹੱਥ, ਹੁਣ ਆਪਣਾ ਹੱਥ ਵੱਢ ਕੇ ਲਗਵਾਏਗਾ ਯਾਰ ਦੇ ਗੁੱਟ ਨੂੰ

PunjabKesari

ਡੀ.ਐੱਸ.ਪੀ ਸ੍ਰੀ ਹਰਗੋਬਿੰਦਪੁਰ ਰਾਜੇਸ਼ ਕੱਕੜ ਨੇ ਦੱਸਿਆ ਕਿ ਸ਼ਾਮ ਨੂੰ 13 ਸਾਲ ਦਿਲਪ੍ਰੀਤ ਅਤੇ 14 ਸਾਲ ਜਸਕਰਨ ਵਾਸੀ ਪਿੰਡ ਧੀਰੋਵਾਲ ਨੇੜੇ ਬਰਸਾਤੀ ਨਾਲੇ 'ਚ ਪਾਣੀ ਦੇਖਣ ਗਏ। ਇਸੇ ਦੌਰਾਨ ਦੋਵਾਂ ਬੱਚਿਆਂ ਦਾ ਪੈਰ ਫਿਸਲ ਗਿਆ ਅਤੇ ਪਾਣੀ 'ਚ ਡਿੱਗ ਗਏ। ਰਾਤ ਦੇ ਹਨ੍ਹੇਰੇ ਕਾਰਨ ਬੱਚਿਆਂ ਨੂੰ ਲੱਭਣ ਦੀ ਸਮੱਸਿਆ ਆਈ ਸੀ। ਪਰ ਅੱਜ ਸਵੇਰੇ ਬੱਚਿਆਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ।

ਇਹ ਵੀ ਪੜ੍ਹੋ-  40 ਲੱਖ ਦਾ ਪੀਤਾ ਚਿੱਟਾ! ਨਸ਼ੇ ਦੀ ਲੱਤ ਲਈ ਹੱਥ ਅੱਡਣੇ ਪਏ ਤਾਂ ਆਈ ਸੋਝੀ, ਹੁਣ ਲੋਕਾਂ ਲਈ ਬਣਿਆ ਮਿਸਾਲ

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News